ਜਗਰਾਉਂ, 12 ਜੁਲਾਈ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਪਹਿਲਾਂ ਤੋਂ ਹੀ ਆਪਣੇ ਮੋਹਰੀ ਰਹਿਣ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਕੁਦਰਤ ਦੀ ਕ੍ਰੋਪੀ ਜੋ ਕਿ ਹੜ੍ਹਾਂ ਦੇ ਰੂਪ ਵਿਚ ਸਾਡੇ ਸਾਹਮਣੇ ਆਈ ਹੈ।ਉਸ ਵਿਚ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਸਕੂਲ ਵੱਲੋਂ ਆਪਣੇ ਨਾਲ ਜੁੜੇ ਪਰਿਵਾਰਾਂ ਅਤੇ ਬਾਕੀ ਲੋੜਵੰਦਾਂ ਨੂੰ ਬਣਦੀ ਮਦਦ ਪਹੁੰਚਾਉਣ ਦਾ ਵਿਸ਼ੇਸ਼ ਉਪਰਾਲਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੋਲਦਿਆ ਕਿਹਾ ਕਿ ਕੁਦਰਤ ਦੇ ਇਸ ਕਹਿਰ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ ਅਸੀਂ ਕੇਵਲ ਇਸ ਸਮਾਜ ਦੇ ਵਾਸੀ ਹੁੰਦੇ ਹੋਏ ਆਪਣੇ ਵੱਲੋਂ ਹਰ ਉਸ ਇਨਸਾਨ ਦੀ ਮਦਦ ਲਈ ਮੋਹਰੀ ਹਾਂ ਜੋ ਇਸ ਮੁਸੀਬਤ ਦਾ ਸ਼ਿਕਾਰ ਹੋ ਗਿਆ ਹੈ। ਆਪਣੇ ਵਿਦਿਆਰਥੀਆਂ ਨੂੰ ਅਸੀਂ ਅਜਿਹੇ ਉਪਰਾਲੇ ਕਰਵਾਉਣ ਲਈ ਹਮੇਸ਼ਾ ਸਿੱਖਿਆ ਦਿੰਦੇ ਹਾਂ ਤਾਂ ਜੋ ਉਹ ਅੱਗੇ ਵੱਧ ਕੇ ਅਜਿਹੀਆਂ ਸਥਿਤੀਆਂ ਵਿਚ ਪੂਰਨ ਸਹਿਯੋਗ ਦੇ ਸਕਣ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਅਤੇ ਅਜਮੇਰ ਸਿੰਘ ਰੱਤੀਆਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਅਤੇ ਵਾਅਦਾ ਕੀਤਾ ਕਿ ਅਸੀਂ ਵੱਧ ਤੋਂ ਵੱਧ ਮਦਦ ਕਰਨ ਵਿਚ ਆਪਣਾ ਸਹਿਯੋਗ ਪਾਵਾਂਗੇ।