Home crime ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ, ਨਾਜਾਇਜ਼ ਸ਼ਰਾਬ, ਅਫੀਮ ਅਤੇ ਨਾਜਾਇਜ਼ ਪਿਸਤੌਲ ਸਮੇਤ...

ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ, ਨਾਜਾਇਜ਼ ਸ਼ਰਾਬ, ਅਫੀਮ ਅਤੇ ਨਾਜਾਇਜ਼ ਪਿਸਤੌਲ ਸਮੇਤ 21 ਕਾਬੂ

62
0


ਜਗਰਾਉਂ, 3 ਜੁਲਾਈ ( ਰਾਜੇਸ਼ ਜੈਨ, ਭਗਵਾਨ ਭੰਗੂ )-ਐਸ.ਐਸ.ਪੀ ਨਵਨੀਤ ਸਿੰਘ ਬੈਂਸ ਦੀਆਂ ਹਦਾਇਤਾਂ ’ਤੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ ਨਸ਼ਾ ਤਸਕਰਾਂ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਖਿਲਾਫ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ 1315 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ, 321 ਬੋਤਲਾਂ ਨਜਾਇਜ਼ ਸ਼ਰਾਬ, 200 ਗ੍ਰਾਮ ਅਫੀਮ, ਦੋ ਨਜਾਇਜ਼ ਪਿਸਤੌਲ ਅਤੇ 21 ਗ੍ਰਾਮ ਹੈਰੋਇਨ ਸਮੇਤ ਦੋ ਔਰਤਾਂ ਸਮੇਤ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਚੌਂਕੀ ਪਿੰਡ ਕਾਉਂਕੇ ਕਲਾਂ ਦੇ ਇੰਚਾਰਜ ਸਬ-ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਉਹ ਚੈਕਿੰਗ ਦੌਰਾਨ ਟੀ-ਪੁਆਇੰਟ ਗੁਰੂਸਰ ਕਾਉਂਕੇ ਵਿਖੇ ਨਾਕਾਬੰਦੀ ਲਈ ਮੌਜੂਦ ਸਨ। ਉਥੇ ਗੁਰੂਸਰ ਵਾਲੇ ਪਾਸੇ ਤੋਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਦੇਖ ਕੇ ਸੜਕ ’ਤੇ ਗੇਟ ਕੋਲ ਪਿਸ਼ਾਬ ਕਰਨ ਦੇ ਬਹਾਨੇ ਬੈਠ ਗਿਆ। ਜਦੋਂ ਉਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਉਸ ਦਾ ਨਾਂਅ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਮਨਜੀਤ ਸਿੰਘ ਉਰਫ਼ ਸੋਨੀ ਵਾਸੀ ਰੇਲਵੇ ਸਟੇਸ਼ਨ ਮੁਹੱਲਾ ਗੁਰੂਨਾਨਕ ਨਗਰ ਮੰਡੀ ਮੁੱਲਾਪੁਰ ਦੱਸਿਆ। ਉਸ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ ਇਕ 12 ਬੋਰ ਦਾ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ। ਧਾਲੀਵਾਲ ਕਲੋਨੀ ਨੇੜੇ ਲੰਡੇ ਫਾਟਕ ਵਿਖੇ ਸੀ.ਆਈ.ਐਸ.ਐਫ ਸਟਾਫ਼ ਵੱਲੋਂ ਸਬ-ਇੰਸਪੈਕਟਰ ਅੰਗਰੇਜ ਸਿੰਘ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਬਲਬੀਰ ਸਿੰਘ ਉਰਫ਼ ਵੀਰੂ ਵਾਸੀ ਮੁਹੱਲਾ ਰਾਮਪੁਰਾ ਨੇੜੇ ਰੇਲਵੇ ਫਾਟਕ ਸ਼ੇਰਪੁਰਾ ਨੂੰ ਇੱਕ ਰਿਵਾਲਵਰ .32 ਬੋਰ ਅਤੇ ਦੋ ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਗਿਆ। ਥਾਣਾ ਦਾਖਾ ਤੋਂ ਏ.ਐਸ.ਆਈ ਸੁਭਾਸ਼ ਚੰਦਰ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਦੌਰਾਨ ਪਿੰਡ ਤਲਵੰਡੀ ਨੋਆਬਾਦ ਦੇ ਰਹਿਣ ਵਾਲੇ ਗੁਰਮੀਤ ਸਿੰਘ ਉਰਫ਼ ਡਾਕਟਰ ਨੂੰ 220 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਹੈ। ਤਹਿਸੀਲ ਚੌਂਕ ਵਿਖੇ ਨਾਕਾਬੰਦੀ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਬੱਸ ਅੱਡਾ ਪੁਲਿਸ ਚੌਕੀ ਦੇ ਇੰਚਾਰਜ ਏ.ਐਸ.ਆਈ ਗੁਰਸੇਵਕ ਸਿੰਘ ਨੇ ਜੌਨ ਸਿੰਘ ਵਾਸੀ ਖੇਤਰਾਮ ਬਾਗ ਨੂੰ 100 ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ। ਥਾਣਾ ਦਾਖਾ ਤੋਂ ਏ.ਐਸ.ਆਈ ਧਰਮਿੰਦਰ ਸਿੰਘ ਨੇ ਮਿਲੀ ਸੂਚਨਾ ’ਤੇ ਨਾਕਾਬੰਦੀ ਦੌਰਾਨ ਮੁਹੰਮਦ ਸਲੀਮ ਵਾਸੀ ਪਿੰਡ ਰਾਜਗੜ੍ਹ ਥਾਣਾ ਜਾਮੋ ਜ਼ਿਲ੍ਹਾ ਅਮੇਠੀ ਉੱਤਰ ਪ੍ਰਦੇਸ਼ ਮੌਜੂਦਾ ਵਾਸੀ ਰਾਜਾ ਦਿਓਲ ਫਾਰਮ ਹਾਊਸ ਪਿੰਡ ਭਨੋਹਟ ਨੂੰ 280 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਥਾਣਾ ਹਠੂਰ ਤੋਂ ਸਬ-ਇੰਸਪੈਕਟਰ ਕੁਲਦੀਪ ਕੁਮਾਰ ਨੇ ਹਠੂਰ ਤੋਂ ਚਕਰ ਰੋਡ ’ਤੇ ਕੀਤੀ ਨਾਕਾਬੰਦੀ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਹਰਪਾਲ ਸਿੰਘ ਉਰਫ਼ ਹਰੀ ਵਾਸੀ ਪੱਤੀ ਬਾਦਾ ਪਿੰਡ ਚਕਰ ਨੂੰ 90 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਮਿਲੀ ਸੂਚਨਾ ਦੇ ਆਧਾਰ ’ਤੇ ਕਿਸ਼ਨਪੁਰਾ ਚੌਕ ’ਚ ਨਾਕਾਬੰਦੀ ਦੌਰਾਨ ਥਾਣਾ ਸਿੱਧਵਾਂਬੇਟ ਦੇ ਸਬ ਇੰਸਪੈਕਟਰ ਪ੍ਰਦੀਪ ਸਿੰਘ ਨੇ ਮੋਟਰਸਾਈਕਲ ’ਤੇ ਸਵਾਰ ਕਸ਼ਮੀਰ ਸਿੰਘ ਵਾਸੀ ਖੋਲਿਆਂ ਵਾਲਾ ਪੁਲ ਮਲਸੀਹਾਂ ਬਾਜਾਨ ਨੂੰ 300 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਸਫੀਪੁਰ ਚੌਕ ’ਚ ਨਾਕਾਬੰਦੀ ਦੌਰਾਨ ਥਾਣਾ ਸਿੱਧਵਾਂਬੇਟ ਦੇ ਸਬ-ਇੰਸਪੈਕਟਰ ਸਤਪਾਲ ਸਿੰਘ ਨੇ ਮਿਲੀ ਸੂਚਨਾ ਦੇ ਆਧਾਰ ਤੇ ਗੁਰਮੀਤ ਕੌਰ ਉਰਫ ਪੱਪੀ ਵਾਸੀ ਕੰਨਿਆ ਹੁਸੈਨੀ, ਮੌਜੂਦਾ ਵਾਸੀ ਡਰੇਨ ਪੁਲ ਗਿੱਦੜਵਿੰਡੀ ਨੂੰ 215 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਪੁਲਿਸ ਚੌਕੀ ਗਾਲਿਬ ਕਲਾਂ ਦੇ ਇੰਚਾਰਜ ਏ.ਐਸ.ਆਈ ਹਰਦੇਵ ਸਿੰਘ ਨੇ ਨਾਕੇਬੰਦੀ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਸੁਖਚੈਨ ਸਿੰਘ ਉਰਫ਼ ਨੋਨਾ ਵਾਸੀ ਪਿੰਡ ਗਾਲਿਬ ਰਣ ਸਿੰਘ ਨੂੰ 60 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਥਾਣਾ ਸਦਰ ਜਗਰਾਉਂ ਤੋਂ ਏ.ਐਸ.ਆਈ ਕੁਲਵੰਤ ਸਿੰਘ ਨੇ ਨਾਨਕਸਰ ਤੋਂ ਮੇਨ ਚੌਕ ਗਾਲਿਬ ਕਲਾ ਨੂੰ ਜਾਂਦੇ ਰਸਤੇ ’ਤੇ ਨਾਕਾਬੰਦੀ ਦੌਰਾਨ ਪ੍ਰਦੀਪ ਖਾਨ ਵਾਸੀ ਪਿੰਡ ਅਖਾੜਾ ਨੂੰ 50 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁਲੀਸ ਚੌਕੀ ਚੌਕੀਮਾਨ ਦੇ ਇੰਚਾਰਜ ਏਐਸਆਈ ਸੁਖਮੰਦਰ ਸਿੰਘ ਨੇ ਚੈਕਿੰਗ ਦੌਰਾਨ ਬੇਅੰਤ ਸਿੰਘ ਵਾਸੀ ਪਿੰਡ ਸਲੇਮਪੁਰ ਟਿੱਬਾ ਨੂੰ 200 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਪੁਲਿਸ ਚੌਕੀ ਛਪਾਰ ਦੇ ਇੰਚਾਰਜ ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਦੌਰਾਨ ਪਿੰਡ ਮਨਸੂਰਾ ਦੇ ਰਹਿਣ ਵਾਲੇ ਗੁਰਦੀਪ ਸਿੰਘ, ਨਰਿੰਦਰ ਸਿੰਘ ਅਤੇ ਕਮਲਜੀਤ ਸਿੰਘ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਲਿਜਾਂਦੇ ਹੋਏ 21 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਇਸ ਤੋਂ ਇਲਾਵਾ ਥਾਣਾ ਸਿੱਧਵਾਂਬੇਟ ਦੇ ਏ.ਐੱਸ.ਆਈ ਰਾਜਿੰਦਰ ਸਿੰਘ ਨੇ ਮਿਲੀ ਸੂਚਨਾ ਦੇ ਆਧਾਰ ’ਤੇ ਗਿੱਦੜਵਿੰਡੀ ਬੱਸ ਸਟੈਂਡ ’ਤੇ ਨਾਕਾਬੰਦੀ ਦੌਰਾਨ ਯਮੁਨਾਬਾਈ ਵਾਸੀ ਖੋਲਿਆਂ ਵਾਲਾ ਪੁਲ ਮਲਸੀਹਾਂ ਬਾਜਾਨ ਕੋਲੋਂ 200 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਐੱਸ.ਅਤੇ 80 ਲੀਟਰ ਲਾਹਣ ਅਤੇ ਪਲਾਸਟਿਕ ਦੇ ਡਰੰਮ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਚੌਂਕੀ ਕਾਉਂਕੇ ਕਲਾਂ ਤੋਂ ਏ.ਐਸ.ਆਈ ਗੁਰਸੇਵਕ ਸਿੰਘ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਅਖਾੜਾ ਰੋਡ ਨੇੜੇ ਚਰਚ ਪਿੰਡ ਕਾਉਂਕੇ ਕਲਾਂ ਵਿਖੇ ਮਿਲੀ ਸੂਚਨਾ ਦੇ ਆਧਾਰ ’ਤੇ ਸੰਦੀਪ ਸਿੰਘ ਵਾਸੀ ਪੱਤੀ ਬਾਦਲ ਕਾਉਂਕੇ ਕਲਾਂ ਨੂੰ 24 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਥਾਣਾ ਸਿੱਧਵਾਂਬੇਟ ਦੇ ਏ.ਐਸ.ਆਈ ਦਲਜੀਤ ਸਿੰਘ ਨੇ ਚੌਕ ਭੂੰਦੜੀ ਵਿਖੇ ਨਾਕਾਬੰਦੀ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਪ੍ਰਕਾਸ਼ ਕੌਰ ਉਰਫ਼ ਪ੍ਰਕਾਸ਼ੋ ਵਾਸੀ ਪਿੰਡ ਕੁਲਗਹਿਣਾ ਨੂੰ 60 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਥਾਣਾ ਹਠੂਰ ਤੋਂ ਏ.ਐਸ.ਆਈ ਰਛਪਾਲ ਸਿੰਘ ਨੇ ਪਿੰਡ ਲੱਖਾ ਮੇਨ ਚੌਂਕ ਵਿਖੇ ਨਾਕਾਬੰਦੀ ਦੌਰਾਨ ਮਿਲੀ ਸੂਚਨਾ ’ਤੇ ਹਰਮਨਜੋਤ ਸਿੰਘ ਵਾਸੀ ਪਿੰਡ ਚਕਰ ਨੂੰ 12 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਅਤੇ ਥਾਣਾ ਬੱਸ ਅੱਡਾ ਦੇ ਏ.ਐਸ.ਆਈ ਬਲਰਾਜ ਸਿੰਘ ਨੇ ਪੁਲਿਸ ਪਾਰਟੀ ਸਮੇਤ ਵਿਸ਼ੇਸ਼ ਨਾਕਾਬੰਦੀ ਦੌਰਾਨ ਵਿਕਰਮ ਉਰਫ ਵਿੱਕੀ ਵਾਸੀ ਪਿੰਡ ਕੋਠੇ ਫਤਿਹਦੀਨ ਨੂੰ 25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ।

LEAVE A REPLY

Please enter your comment!
Please enter your name here