ਜਗਰਾਓਂ, 30 ਨਵੰਬਰ ( ਮੋਹਿਤ ਜੈਨ, ਸਤੀਸ਼ ਕੋਹਲੀ )-ਲੋਕ ਸੇਵਾ ਸੁਸਾਇਟੀ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਪਿ੍ਰੰੰਸੀਪਲ ਚਰਨਜੀਤ ਸਿੰਘ ਭੰਡਾਰੀ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਨੂੰ ਡੇਂਗੂ ਦੀ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਲਈ ਚਲਾਈ ‘ਡੇਂਗੂ ਮੁਕਤ ਜਗਰਾਓਂ ਸ਼ਹਿਰ’ ਵਿਚ ਭਰਪੂਰ ਸਹਿਯੋਗ ਵਾਲੀ ਗੁਰੂ ਆਸਰਾ ਚੈਰੀਟੇਬਲ ਸੁਸਾਇਟੀ ਜਗਰਾਓਂ ਦੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ। ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ ਐੱਸ ਪੀ ਹਰਜੀਤ ਸਿੰਘ ਨੇ ਗੁਰੂ ਆਸਰਾ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਪਰਮਵੀਰ ਸਿੰਘ ਮੋਤੀ, ਮਨਦੀਪ ਸਿੰਘ ਦੀਵਾਨਾ, ਗੁਰਮਨਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਚੀਮਾ ਆਦਿ ਸੇਵਾਦਾਰਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਇਨ੍ਹਾਂ ਸੇਵਾਦਾਰਾਂ ਦੀ ਕੀਤੀ ਨਿਰਸਾਵਰਥ ਸੇਵਾ ਦੇ ਕਾਰਨ ਸ਼ਹਿਰ ਵਾਸੀਆਂ ਨੂੰ ਡੇਂਗੂ ਦੀ ਬਿਮਾਰੀ ਦੇ ਪ੍ਰਕੋਪ ਬਚਾਅ ਹੋਇਆ ਹੈ। ਇਸ ਮੌਕੇ ਬੰਨੀ ਅਰੋੜਾ, ਸੁਨੰਦਾ ਅਰੋੜਾ, ਰਵੀ ਗੋਇਲ, ਰਾਜੇਸ਼ ਕਤਿਆਲ, ਐੱਮ ਸੀ ਹਿਮਾਂਸ਼ੂ ਮਲਕ, ਨੈਸ਼ਾ ਜੈਨ, ਸੁਸਾਇਟੀ ਦੇ ਸੈਕਟਰੀ ਕੁਲਭੂਸ਼ਨ ਗੁਪਤਾ,ਕੈਸ਼ੀਅਰ ਮਨੋਹਰ ਸਿੰਘ ਟੱਕਰ, ਰਾਜੀਵ ਗੁਪਤਾ, ਸੁਖਜਿੰਦਰ ਸਿੰਘ ਢਿੱਲੋਂ, ਸੁਖਦੇਵ ਗਰਗ, ਮੁਕੇਸ਼ ਗੁਪਤਾ, ਆਰ ਕੇ ਗੋਇਲ, ਅਨਿਲ ਮਲਹੋਤਰਾ, ਸੁਨੀਲ ਬਜਾਜ, ਰਾਜਿੰਦਰ ਜੈਨ ਕਾਕਾ, ਯੋਗਰਾਜ ਗੋਇਲ, ਡਾ: ਭਾਰਤ ਭੂਸ਼ਨ ਬਾਂਸਲ, ਪ੍ਰੇਮ ਬਾਂਸਲ, ਕਪਿਲ ਸ਼ਰਮਾ, ਜਸਵੰਤ ਸਿੰਘ, ਪ੍ਰਵੀਨ ਜੈਨ, ਕੰਵਲ ਕੱਕੜ ਆਦਿ ਹਾਜ਼ਰ ਸਨ।
