ਫਤਹਿਗੜ੍ਹ ਸਾਹਿਬ, 30 ਨਵੰਬਰ ( ਬੌਬੀ ਸਹਿਜਲ, ਧਰਮਿੰਦਰ) -ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਬਲਾਕ ਖੇੜਾ ਅਧੀਨ ਪੈਂਦੇ ਪਿੰਡ ਦਾਦੂ ਮਾਜਰਾ ਵਿਖੇ ਖੇਤੀਬਾੜੀ ਵਿਭਾਗ ਫ਼ਤਹਿਗੜ੍ਹ ਸਾਹਿਬ ਅਤੇ ਭਾਰਤ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਅਧਾਰੇ ਇਫਕੋ ਵਲੋਂ ਨੈਨੋ ਯੂਰੀਆ ਤਰਲ ਵਰਤਣ ਸਬੰਧੀ ਜਾਗਰੂਕਤਾ ਕੈਪ ਲਗਾਇਆ ਗਿਆ। ਇਸ ਵਿੱਚ ਲਗਭਗ 60 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਖੇਤੀਬਾੜੀ ਵਿਭਾਗ ਤੋਂ ਡਾ.ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਹਾੜੀ ਦੀਆ ਫਸਲਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਦਾਣੇਦਾਰ ਯੂਰੀਆ ਦੇ ਬਦਲ ਦੇ ਰੂਪ ਵਿੱਚ ਨੈਨੋ ਯੂਰੀਆ ਵਰਤਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਲੋਂ ਮਿੱਟੀ ਟੈਸਟ ਦੇ ਅਧਾਰ ਤੇ ਖਾਦਾ ਦੀ ਵਰਤੋਂ ਨਾਲ ਹੀ ਫੋਰਟੀਫਾਈਡ ਅਨਾਜ ਬਾਰੇ ਦੱਸਿਆ ਗਿਆ।ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਇਫਕੋ ਤੋਂ ਹਿਮਾਂਸ਼ੂ ਜੈਨ ਨੇ ਕਿਸਾਨਾਂ ਨੂੰ ਨੈਨੋ ਯੂਰੀਆ ਬਾਰੇ ਕਿਸਾਨਾਂ ਨੂੰ ਪਹਿਲੀ ਬਾਰ 50 ਫੀਸਦੀ ਨਾਈਟ੍ਰੋਜਨ, ਦਾਣੇਦਾਰ ਯੂਰੀਆ ਅਤੇ 30-35 ਦਿਨਾਂ ਬਾਦ ਨੈਨੋ ਯੂਰੀਆ ਦਾ ਪਹਿਲਾ ਸਪਰੇ ਅਤੇ ਉਸਤੋਂ 15 ਦਿਨਾਂ ਬਾਅਦ ਦੂਜਾ ਸਪਰੇਅ ਕਰਨਾ ਚਾਹੀਦਾ ਹੈ ਬਾਰੇ ਦੱਸਿਆ।ਨੈਨੋ ਯੂਰੀਆ ਦੀ 500ਮਿਲੀ ਦੀ ਬੋਤਲ 125 ਲਿਟਰ ਪਾਣੀ ਰਾਹੀਂ ਸਪਰੇਅ ਕਰ ਸਕਦੇ ਹਾਂ । ਖੇਤੀਬਾੜੀ ਵਿਭਾਗ ਤੋਂ ਏ ਡੀ ਓ ਪੁਨੀਤ ਕੁਮਾਰ ਨੇ ਤਤਾਂ ਦੀ ਘਾਟ ਦੀ ਨਿਸ਼ਾਨੀਆਂ ਬਾਰੇ ਦੱਸਿਆ।ਕੈਂਪ ਵਿੱਚ ਖੇਤੀਬਾੜੀ ਵਿਭਾਗ ਤੋਂ ਖੇਤੀਬਾੜੀ ਵਿਸਥਾਰ ਅਫਸਰ ਰਾਮ ਨਰਾਇਣ ,ਬੇਲਦਾਰ ਸਤਵਿੰਦਰ ਸਿੰਘ, ਸਹਿਕਾਰੀ ਸਭਾ ਬਰਾਸ ਤੋਂ ਕਮਲਜੀਤ ਸਿੰਘ ਬਰਾਸ ,ਦਾਦੂ ਮਾਜਰਾ ਤੋਂ ਦਲਜਿੰਦਰ ਸਿੰਘ ਨੇ ਹਿੱਸਾ ਲਿਆ।