ਨਵਾਂਸ਼ਹਿਰ 1ਮਾਰਚ,(ਬਿਊਰੋ ਡੇਲੀ ਜਗਰਾਉਂ ਨਿਊਜ਼)- ਬੀਤੀ ਦੇਰ ਰਾਤ ਝਿੱਕਾ ਲਧਾਣਾ ਰੋਡ ‘ ਤੇ ਇਕ ਗੰਨਿਆ ਨਾਲ ਭਰੀ ਟਰੈਕਟਰ ਟਰਾਲੀ ਅਤੇ ਕਾਰ ਵਿਚਕਾਰ ਟੱਕਰ ਹੋਣ ਦਾ ਮਾਮਲਾ ਸਾਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਇਸ ਹੋਏ ਸੜਕੀ ਹਾਦਸੇ ਵਿਚ ਕਾਰ ਸਵਾਰ 5 ਵਿਅਕਤੀ ਜਖਮੀ ਹੋ ਗਏ ਹਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਟਰੈਕਟਰ ਨੰਬਰ ਪੀ ਬੀ 32 ਪੀ 1276 ਜਿਸਨੂੰ ਗੁਰਿੰਦਰ ਸਿੰਘ ਨਾਮੀ ਵਿਅਕਤੀ ਚਲਾ ਰਿਹਾ ਸੀ ਜੋ ਕਿ ਪਿੰਡ ਮਹਿਲ ਗਹਿਲਾਂ ਤੋਂ ਗੰਨੇ ਦੀ ਫਸਲ ਨੂੰ ਲੈ ਕੇ ਨਵਾਂਸ਼ਹਿਰ ਸ਼ੂਗਰ ਮਿਲ ਨੂੰ ਜਾ ਰਿਹਾ ਸੀ।ਜਿਵੇਂ ਹੀ ਉਹ ਝਿੱਕਾ ਰੋਡ ਸਥਿਤ ਨਹਿਰੀ ਪੁੱਲ ਦੇ ਕੋਲ ਪੁੱਜਾ ਤਾ ਬੰਗਾ ਸ਼ਹਿਰ ਵੱਲ ਆ ਰਹੀ ਟਵਾਇਟਾ ਅਰਬਨ ਕਰੂਸ ਗੱਡੀ ਨੰਬਰ ਪੀ ਬੀ 78 ਏ 1813 ਜਿਸ ਵਿਚ ਗੁਰਦੇਵ ਸਿੰਘ ਪੁੱਤਰ ਚੈਨ ਸਿੰਘ ,ਅਮਰਜੀਤ ਸਿੰਘ ਪੁੱਤਰ ਬਹਾਦਰ ਸਿੰਘ ,ਹਰਮਨਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ,ਪ੍ਰਭਜੋਤ ਸਿੰਘ ਪੁੱਤਰ ਪ੍ਰਣ ਸਿੰਘ,ਸਿਮਰਨਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਸਾਰੇ ਵਾਸੀ ਲਧਾਣਾ ਝਿੱਕਾ ਸਵਾਰ ਸਨ ਨਾਲ ਅਚਾਨਕ ਟੱਕਰ ਹੋ ਗਈ।ਬੇਸ਼ੱਕ ਉਕਤ ਹੋਏ ਹਾਦਸੇ ਵਿਚ ਕਾਰ ਦੇ ਪਰਖੱਚੇ ਉੱਡ ਗਏ ਪਰ ਇਸ ਵਿਚ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਮੌਕੇ ‘ ਤੇ ਰਾਹਗੀਰਾਂ ਦੀ ਮਦਦ ਨਾਲ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ । ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਏ ਐੱਸ ਆਈ . ਮਨਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ ‘ ਤੇ ਪੁੱਜ ਗਏ ਉੱਥੇ ਹੀ ਕਾਰ ਵਿਚ ਸਵਾਰ ਵਿਅਕਤੀਆਂ ਦੇ ਰਿਸ਼ਤੇਦਾਰ ਵੀ ਮੌਕੇ ਤੇ ਪੁੱਜ ਗਏ।ਪੁਲਸ ਵੱਲੋਂ ਹਾਦਸੇ , ਦੌਰਾਨ ਨੁਕਸਾਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।