Home crime ਕੇਂਦਰੀ ਜੇਲ੍ਹ ‘ਚੋਂ 13 ਮੋਬਾਈਲ ਫੋਨ ਬਰਾਮਦ, ਮਾਮਲਾ ਦਰਜ

ਕੇਂਦਰੀ ਜੇਲ੍ਹ ‘ਚੋਂ 13 ਮੋਬਾਈਲ ਫੋਨ ਬਰਾਮਦ, ਮਾਮਲਾ ਦਰਜ

30
0


ਫਿਰੋਜ਼ਪੁਰ(ਸੁਨੀਲ ਸੇਠੀ)ਕੇਂਦਰੀ ਜੇਲ੍ਹ ਵਿਚ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਬੀਤੇ ਦਿਨ ਵੀ ਤਲਾਸ਼ੀ ਦੌਰਾਨ 13 ਮੋਬਾਇਲ ਫੋਨ ਬਰਾਮਦ ਹੋਏ ਹਨ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 14871 ਰਾਹੀਂ ਸੁਖਜਿੰਦਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 21 ਦਸੰਬਰ 2023 ਨੂੰ ਕਰੀਬ 10 ਪੀਐੱਮ ਵਜੇ ਦੇ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਮੇਤ ਸਾਥੀ ਕਰਮਚਾਰੀਆਂ ਦੇ ਬੈਰਕ ਨੰਬਰ 3 ਦੀ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੌਰਾਨ ਹਵਾਲਾਤੀ ਗੁਰਦਾਸ ਸਿੰਘ ਪੁੱਤਰ ਢੋਲਾ ਸਿੰਘ ਵਾਸੀ ਕਾਮਲ ਵਾਲਾ ਕੋਲੋਂ 1 ਮੋਬਾਇਲ ਫੋਨ ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ ਹੋਇਆ ਤੇ ਹਵਾਲਾਤੀ ਸੁਖਰਾਜ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਵਾਰਡ ਨੰਬਰ 9 ਮੁਹੱਲਾ ਮੱਲੀਆ ਜ਼ੀਰਾ ਕੋਲੋਂ 1 ਮੋਬਾਇਲ ਫੋਨ ਟੱਚ ਸਕਰੀਨ ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ ਹੋਇਆ। ਇਸ ਤੋਂ ਬਾਅਦ ਤਲਾਸ਼ੀ ਦੌਰਾਨ 4 ਮੋਬਾਇਲ ਫੋਨ ਕੀਪੈਡ ਅਤੇ 5 ਮੋਬਾਇਲ ਫੋਨ ਟੱਚ ਸਕਰੀਨ ਲਵਾਰਿਸ ਬਰਾਮਦ ਹੋਏ। ਜਾਂਚਕਰਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਇਕ ਹੋਰ ਪੱਤਰ ਨਬੰਰ 14875 ਰਾਹੀਂ ਸੁਖਜਿੰਦਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 22 ਦਸੰਬਰ 2023 ਨੂੰ ਕਰੀਬ 10 ਏਐੱਮ ਦੇ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਮੇਤ ਸਾਥੀ ਕਰਮਚਾਰੀਆਂ ਦੇ ਬੀ ਕਲਾਸ ਚੱਕੀਆਂ ਦੀ ਚੱਕੀ ਨੰਬਰ 5 ਵਿਚ ਬੰਦ ਹਵਾਲਾਤੀ ਤਰਸੇਮ ਸਿੰਘ ਉਰਫ ਕੈਰੋਂ ਪੁੱਤਰ ਜਗਮੋਹਨ ਸਿੰਘ ਵਾਸੀ ਗਲੀ ਕਿੱਕਰ ਪੀਰ ਮੁਹੱਲਾ ਜਸਵੰਤ ਸਿੰਘ ਥਾਣਾ ਸਿਟੀ ਤਰਨਤਾਰਨ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਕੋਲੋਂ 1 ਮੋਬਾਇਲ ਫੋਨ ਉਪੋ ਟੱਚ ਸਕਰੀਨ ਸਮੇਤ ਸਿੰਮ ਕਾਰਡ ਜੀਓ ਬਰਾਮਦ ਹੋਇਆ। ਇਸ ਤੋਂ ਬਾਅਦ ਇਕ ਹੋਰ ਵਾਰਡ ਦੀ ਤਲਾਸ਼ੀ ਦੌਰਾਨ 1 ਮੋਬਾਇਲ ਫੋਨ ਉਪੋ ਟੱਚ ਸਕਰੀਨ ਸਮੇਤ 2 ਸਿੰਮ ਕਾਰਡ ਲਵਾਰਿਸ ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here