ਦੁਕਾਨ ਤੋਂ ਪਰਤ ਰਹੇ ਕੈਮਿਸਟ ਕੋਲੋਂ ਨਕਦੀ ਲੁੱਟੀ
ਧਨੌਲਾ (ਧਰਮਿੰਦਰ ) ਲੰਘੀ ਰਾਤ ਧਨੌਲਾ ਦੇ ਰਿਵਾੜੀਆਂ ਮੁਹੱਲੇ ‘ਚ ਘਰ ਪਰਤ ਰਹੇ ਇੱਕ ਕੈਮਿਸਟ ਦੁਕਾਨਦਾਰ ਤੋਂ ਦੋ ਅਣਪਛਾਤੇ ਲੁਟੇਰਿਆਂ ਵਲੋਂ ਨਕਦੀ ਖੋਹ ਕੇ ਲੈ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਦੁਕਾਨਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਮੈਂ ਆਪਣੀ ਦੁਕਾਨ ਬੰਦ ਕਰ ਕੇ ਘਰ ਨੂੰ ਆ ਰਿਹਾ ਸੀ। ਜਦੋ ਹੀ ਮੈ ਆਪਣੇ ਘਰ ਦੇ ਨਜ਼ਦੀਕ ਪਹੁੰਚਿਆਂ ਤਾਂ ਅੱਗੇ ਖੜ੍ਹੇ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੇ ਮੈਨੂੰ ਕਿਸੇ ਮਾਤਾ ਦਾ ਨਾਮ ਲੈ ਕੇ ਘਰ ਪੁੱਛਣ ਦੀ ਕੋਸ਼ਿਸ਼ ਕਰਦਿਆਂ ਦੂਸਰੇ ਨੌਜਵਾਨ ਨੇ ਹਥਿਆਰ ਦਾਹ ਕੱਢ ਕੇ ਮੇਰੇ ਨਾਲ ਹੱਥੋ ਪਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਦਾਹ ਦਾ ਵਾਰ ਮੇਰੀ ਬਾਂਹ ‘ਤੇ ਵਜ ਗਿਆ। ਮੇਰੇ ਕੋਲੋਂ ਉਹ ਪੰਜਾਹ ਹਜ਼ਾਰ ਰੁਪਏ ਦੇ ਕਰੀਬ ਨਕਦੀ ਖੋਹ ਕੇ ਫ਼ਰਾਰ ਹੋ ਗਏ। ਥਾਣਾ ਸਦਰ ਦੇ ਮੁਖੀ ਨਿਰਮਲ ਸਿੰਘ ਨੇ ਦੱਸਿਆ ਕਿ ਨਰੇਸ਼ ਕੁਮਾਰ ਦੇ ਦਿੱਤੇ ਬਿਆਨਾਂ ਦੇ ਅਧਾਰ ‘ਤੇ ਥਾਣਾ ਧਨੌਲਾ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇਖੇ ਜਾ ਰਹੇ ਹਨ। ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।