26 ਜਰੂਰਤਮੰਦ ਬਜੁਰਗਾਂ ਨੂੰ ਪੈਨਸ਼ਨ ਅਤੇ ਰਾਸ਼ਨ ਵੰਡਿਆ
ਜਗਰਾਉ, 15 ਅਪ੍ਰੈਲ ( ਲਿਕੇਸ਼ ਸ਼ਰਮਾਂ )-ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉ ਵਲੋ ਚੇਅਰਮੈਨ ਗੁਰਮੇਲ ਸਿੰਘ ਢਿੱਲੋ ਯੁਕੇ ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ 169ਵਾ ਸਵ ਸੰਸਾਰ ਚੰਦ ਵਰਮਾ ਮੈਮੋਰੀਅਲ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਲਾਜਪਤ ਰਾਏ ਕੰਨਿਆ ਸਕੂਲ ਜਗਰਾੳ ਵਿੱਚ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਰਾਧਾ ਰਾਣੀ ਰਾਈਸ ਐਂਡ ਜਨਰਲ ਮਿਲਜ ਮੁੱਲਾੰਪੁਰ ਦੇ ਮਾਲਿਕ ਸੁਰੇਸ਼ ਸਿੰਗਲਾ; ਮਨਜੀਤ ਗਰੇਵਾਲ ਅਤੇ ਸੰਦੀਪ ਸ਼ਰਮਾ ਸਨ। ਜਿਨਾਂ ਨੇ 26 ਬਜੁਰਗਾ ਨੂੰ ਪੰਜ-ਪੰਜ ਸੋ ਰੁਪਏ ਮਹੀਨਾਵਾਰ ਪੈਨਸ਼ਨ ਵੰਡੀਅਤੇ ਪੰਜ ਪੰਜ ਕਿਲੋ ਚਾਵਲ ਦੀਆਂ ਥੈਲੀਆਂ ਭੇਂਟ ਕੀਤੀਆਂ। ਇਸ ਮੋਕੇ ਮਿੰਟੂ ਮਲਹੋਤਰਾ ਪ੍ਰਧਾਨ, ਕੇਵਲ ਮਲਹੋਤਰਾ, ਐਡਵੋਕੇਟ ਨਵੀਨ ਕੁਮਾਰ ਗੁਪਤਾ, ਪ੍ਰਿੰਸੀਪਲ ਮੰਜੂ ਗਰੋਵਰ, ਜਤਿੰਦਰ ਬਾਂਸਲ, ਸ਼ਸ਼ੀ ਭੂਸ਼ਣ ਜੈਨ,ਪੰਕਜ ਗੁਪਤਾ ਅਤੇ ਸੁਧੀਰ ਗੋਇਲ ਹਾਜਰ ਸਨ।