ਰਾਜਪੁਰਾ(ਬੋਬੀ ਸਹਿਜਲ) ਭਾਜਪਾ ਓਬੀਸੀ ਮੋਰਚਾ ਪੰਜਾਬ ਦੇ ਮੁੱਖ ਬੁਲਾਰੇ ਸਿੱਖ ਆਗੂ ਜਰਨੈਲ ਸਿੰਘ ਹੈਪੀ ਕੰਬੋਜ਼ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਅਗਵਾਈ ‘ਚ ‘ਘਰ ਘਰ ਚੱਲੋ, ਪਿੰਡ ਪਿੰਡ ਚੱਲੋ’ ਅਭਿਆਨ ਦੀ ਸ਼ੁਰੂਆਤ 6 ਅਪ੍ਰਰੈਲ ਤੋਂ ਸ਼ੁਰੂ ਹੋ ਕੇ 14 ਅਪ੍ਰਰੈਲ 2023 ਤਕ ਕੀਤੀ ਜਾਣੀ ਹੈ। ਇਸ ਅਭਿਆਨ ਤਹਿਤ ਕੇਦਰ ਸਰਕਾਰ ਵੱਲੋਂ ਹੁਣ ਤਕ ਲਏ ਗਏ ਇਤਿਹਾਸਕ ਫ਼ੈਸਲਿਆਂ ਤੇ ਸਿੱਖ ਇਤਿਹਾਸ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ।
ਹੈਪੀ ਕੰਬੋਜ ਨੇ ਦੱਸਿਆ ਕਿ ਬੀਤੇ ਦਿਨੀ ਭਾਜਪਾ ਓਬੀਸੀ ਮੋਰਚਾ ਜ਼ਿਲ੍ਹਾ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਗੋਪੀ ਰੰਗੀਲਾ ਦੀ ਅਗਵਾਈ ‘ਚ ਰੱਖੇ ਇਕੱਠ ਦੌਰਾਨ ਭਾਜਪਾ ਓਬੀਸੀ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਲੋਕ ਸਭਾ ਮੈਂਬਰ ਕੁਰਕੁਸ਼ੇਸ਼ਤਰ ਨਾਇਬ ਸੈਣੀ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਉਣ ਦੇ ਲਈ ਮੀਟਿੰਗ ਨੂੰ ਸੰਬੋਧਨ ਕਰਨ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਤਿਆਰ ਕੀਤੇ ਗਏ ਪੋ੍ਗਰਾਮ ਭਾਜਪਾ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਹਰ ਇਕ ਘਰ ਵਿਚ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਿੱਖ ਕੌਮ ਲਈ ਤੇ ਪੰਜਾਬ ਤੇ ੳਬੀਸੀ ਸਮਾਜ ਲਈ ਹੁਣ ਤਕ ਲਏ ਇਤਿਹਾਸਕ ਫ਼ੈਸਲਿਆ ਬਾਰੇ ਚਾਨਣਾ ਪਾਉਣ, ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖ਼ਤਮ ਕਰਨਾ, ਪਾਕਿਸਤਾਨ ਵਿਖੇ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਖੁੱਲੇ ਦਰਸ਼ਨਾਂ ਦੇ ਲਈ ਕੋਰੀਡੋਰ ਬਣਾਉਣਾ, ਓਬੀਸੀ ਸਮਾਜ ਪੰਜਾਬ ਲਈ ਤੇ ਸਿੱਖ ਕੌਮ ਲਈ ਕੀਤੇ ਕੰਮਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਹੈਪੀ ਕੰਬੋਜ ਨੇ ਦੱਸਿਆ ਕਿ ਭਾਜਪਾ ਓਬੀਸੀ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਲੋਕ ਸਭਾ ਮੈਂਬਰ ਕੁਰੂਕਸ਼ੇਤਰ ਨਾਇਬ ਸੈਣੀ ਵੱਲੋਂ ਉਕਤ ਜਾਗਰੂਕਤਾ ਅਭਿਆਨ ਨੂੰ ਕਾਮਯਾਬ ਕਰਨ ਦੇ ਲਈ ਸਾਰੇ ਓਬੀਸੀ ਮੋਰਚਾ ਪਾਰਟੀ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।