ਸੰਗਰੂਰ (ਬੋਬੀ ਸਹਿਜਲ – ਅਸਵਨੀ) ਸੰਗਰੂਰ ਜੇਲ੍ਹ ਵਿੱਚ ਐਚ ਆਈ ਵੀ ਪਾਜਟਿਵ ਹਵਾਲਾਤੀ ਵੱਲੋਂ ਜੇਲ੍ਹ ਵਾਰਡਨ ‘ਤੇ ਤਿੱਖੀ ਚੀਜ਼ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸੇ ਤਹਿਤ ਥਾਣਾ ਸਿਟੀ 1 ਵਿੱਚ ਤਿੰਨ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤੇ ਜਾਣ ਦੀ ਸੂਚਨਾ ਹੈ।ਜਾਣਕਾਰੀ ਅਨੁਸਾਰ ਜੇਲ੍ਹ ਵਾਰਡਨ ਲਛਮਣ ਸਿੰਘ ਦੇ ਬਿਆਨਾਂ ਅਨੁਸਾਰ 3 ਹਵਾਲਾਤੀ ਜੇਲ ਵਿੱਚ ਬੰਦ ਹਨ। ਦਰਜ ਕਰਾਏ ਬਿਆਨ ਅਨੁਸਾਰ ਲਛਮਣ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਉਹ ਸ਼ਾਮ ਨੂੰ ਵਾਰਡ ਨੰਬਰ 7 ਦੀ ਬੰਦੀ ਕਰਨ ਗਿਆ ਤਾਂ ਤਿੰਨਾਂ ਵਿਅਕਤੀਆਂ ਨੇ ਉਸ ਉਪਰ ਹਮਲਾ ਕਰ ਦਿੱਤਾ। ਇੱਕ ਹਵਾਲਾਤੀ ਜੋ ਐੱਚਆਈਵੀ ਪਾਜ਼ੇਟਿਵ ਹੈ, ਨੇ ਸਟੀਲ ਦੇ ਚਮਚੇ ਨੂੰ ਤਿੱਖਾ ਕਰ ਕੇ ਆਪਣੇ ਆਪ ਨੂੰ ਕੱਟ ਮਾਰ ਕੇ, ਮੇਰੇ ਵੀ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਵੀ ਐੱਚਆਈਵੀ ਪਾਜ਼ੇਟਿਵ ਹੋ ਜਾਵੇ।ਲਸ਼ਮਣ ਸਿੰਘ ਅਨੁਸਾਰ ਉਹਨਾਂ ਨੇ ਉਸਨੂੰ ਹੇਠਾਂ ਸੁੱਟ ਲਿਆ ਤੇ ਭਾਰੀ ਚੀਜ਼ ਚਿਹਰੇ ਅਤੇ ਗਰਦਨ ਉੱਤੇ ਮਾਰੀ ਗਈ ਅਤੇ ਰੌਲਾ ਪਾਉਣ ਤੇ ਹੋਰ ਸੁਰੱਖਿਆ ਕਰਮੀਆਂ ਨੇ ਉਸ ਦੀ ਜਾਨ ਬਚਾਈ।ਜੇਲ ਵਾਰਡਨ ਲਛਮਣ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਸਿਟੀ 1 ਸੰਗਰੂਰ ਵਿਖੇ ਪੁਲਿਸ ਖ਼ਿਲਾਫ਼ ਮੁਕਦਮਾ ਕਰ ਲਿਆ ਹੈ।