Home crime ਕਾਰ-ਟਰਾਲੀ ਦੀ ਟੱਕਰ ‘ਚ 5 ਜ਼ਖ਼ਮੀ

ਕਾਰ-ਟਰਾਲੀ ਦੀ ਟੱਕਰ ‘ਚ 5 ਜ਼ਖ਼ਮੀ

162
0


ਅੰੰਮਿ੍ਤਸਰ (ਬਿਊਰੋ)ਏਅਰਪੋਰਟ ਰੋਡ ‘ਤੇ ਐਲਡੀ ਰਿਜ਼ੋਰਟ ਨੇੜੇ ਸ਼ਨਿਚਰਵਾਰ ਸਵੇਰੇ 7 ਵਜੇ ਇਕ ਤੇਜ਼ ਰਫ਼ਤਾਰ ਟਰਾਲਾ ਸੜਕ ‘ਤੇ ਰੁਕੀ ਇੱਕ ਕਾਰ ਦੇ ਪਿੱਛੇ ਜਾ ਟਕਰਾਇਆ।ਦੱਸਿਆ ਗਿਆ ਹੈ ਕਿ ਕਾਰ ਸਵਾਰ ਵਿਅਕਤੀ ਸੜਕ ‘ਤੇ ਰੁਕ ਕੇ ਆਪਣੀ ਮੰਜ਼ਿਲ ਦੀ ਲੁਕੇਸ਼ਨ ਦਾ ਪਤਾ ਲਗਾ ਰਹੇ ਸਨ। ਹਾਦਸੇ ‘ਚ 5 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।ਏਅਰਪੋਰਟ ਥਾਣੇ ਦੀ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਜਖਮੀਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਸਫੇਦ ਰੰਗ ਦੀ ਕਾਰ ‘ਚ ਸਵਾਰ ਤਿੰਨ ਵਿਅਕਤੀ ਅਜਨਾਲਾ ਵੱਲ ਜਾ ਰਹੇ ਸਨ। ਅਚਾਨਕ ਉਹ ਐੱਲਡੀ ਰਿਜ਼ਾਰਟ ਨੇੜੇ ਰੁਕੇ ਤੇ ਲੋਕੇਸ਼ਨ ਦੀ ਜਾਂਚ ਕਰਨ ਲੱਗੇ। ਇਸੇ ਦੌਰਾਨ ਤੇਜ਼ ਰਫਤਾਰ ਟਰਾਲੇ ਨੇ ਉਨ੍ਹਾਂ ਦੀ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਤੇਜ਼ ਰਫ਼ਤਾਰ ਹੋਣ ਕਾਰਨ ਟਰਾਲਾ ਵੀ ਸੜਕ ਉੱਤੇ ਪਲਟ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ‘ਚ ਸਵਾਰ ਤਿੰਨ ਵਿਅਕਤੀ ਤੇ ਟਰਾਲੀ ‘ਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਰਾਹਗੀਰਾਂ ਨੇ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ।

LEAVE A REPLY

Please enter your comment!
Please enter your name here