ਫਗਵਾੜਾ (ਰਾਜੇਸ ਜੈਨ) ਫਗਵਾੜਾ ਦੀ ਦਾਣਾ ਮੰਡੀ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਵਿਅਕਤੀ ਨੂੰ ਲੋਕਾਂ ਵੱਲੋਂ ਮੌਕੇ ‘ਤੇ ਹੀ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਧਾਨ ਕੁਲਵੰਤ ਰਾਏ ਪੱਬੀ ਨੇ ਦੱਸਿਆ ਕਿ ਇਕ ਲੜਕਾ ਜੋ ਕਿ ਛੋਟੇ ਹਾਥੀ ਵਿਚ ਆਇਆ, ਵਲੋਂ ਕਣਕ ਦੀਆਂ 4 ਬੋਰੀਆਂ ਚੋਰੀ ਕਰ ਲਈਆਂ ਗਈਆਂ। ਉਸ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਅਜੇ ਇਕ ਦਿਨ ਪਹਿਲਾਂ ਹੀ ਮੰਡੀ ਵਿਚ ਇਕ ਚੋਰ ਨੂੰ ਰੰਗੇ ਹੱਥੀਂ ਕਾਬੂ ਕੀਤਾ, ਜੋ ਕਿ ਗੋਰਾਇਆ ਦੇ ਏਰੀਆ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਮੰਡੀ ਵਿਚ ਹਰ ਰੋਜ਼ ਚੋਰੀਆਂ ਹੋ ਰਹੀਆਂ ਹਨ। ਜਿਸ ਦੇ ਚਲਦਿਆਂ ਉਹ ਕਾਫੀ ਪਰੇਸ਼ਾਨ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਵੇਗੀ ਅਤੇ ਇਸ ਵਿਅਕਤੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਇਸ ਸਬੰਧੀ ਫੜੇ ਗਏ ਵਿਅਕਤੀ ਸੰਨੀ ਵਾਸੀ ਮੇਹਲੀ ਨੇ ਦੱਸਿਆ ਕਿ ਉਹ ਗੱਡੀ ਦਾ ਗੇੜਾ ਲਾਉਣ ਆਇਆ ਸੀ। ਜਦੋਂ ਉਸ ਨੂੰ ਗੇੜਾ ਨਹੀਂ ਮਿਲਿਆ ਤਾਂ ਉਸ ਨੇ ਕਣਕ ਦੀਆਂ ਚਾਰ ਬੋਰੀਆਂ ਚੋਰੀ ਕਰ ਲਈਆਂ। ਉਸ ਵੱਲੋਂ ਮੌਕੇ ‘ਤੇ ਆਪਣਾ ਜੁਰਮ ਕਬੂਲ ਕਰਦਿਆਂ ਮਾਫੀ ਵੀ ਮੰਗੀ ਗਈ।