ਪਟਿਆਲਾ (ਲਿਕੇਸ ਸ਼ਰਮਾ ) ਕੁੱਲ ਹਿੰਦ ਅੰਤਰਵਰਸਿਟੀ ਸਾਈਕਿਲੰਗ ਚੈਂਪੀਅਨਸ਼ਿਪ ਦੇ ਦੋਹਾਂ ਵਰਗਾਂ ਵਿੱਚ ਪੰਜਾਬੀ ‘ਵਰਸਿਟੀ ਨੇ ਉਪ ਜੇਤੂ ਰਹਿਣ ਦਾ ਮਾਣ ਹਾਸਲ ਕੀਤਾ। ਮੁਕਾਬਲਿਆਂ ਵਿਚ ਪਹਿਲੇ ਸਥਾਨ ਦੇ ਜੀਐੱਨਡੀਯੂ ਅੰਮਿ੍ਤਸਰ ਤੋਂ ਇਲਾਵਾ ਤੀਜੇ ਸਥਾਨ ਤੇ ਰਾਜਸਥਾਨ ਵਰਸਿਟੀ ਤੇ ਕਿਲੰਗਾ ‘ਵਰਸਿਟੀ ਅਤੇ ਚੌਥੇ ਸਥਾਨ ਤੇ ਕਰਮਵਾਰ ਲਵਲੀ ਪੋ੍ਫੈਸ਼ਨਲ ਯੂਨੀਵਰਸਿਟੀ ਤੇ ਪੰਜਾਬ ‘ਵਰਸਿਟੀ ਚੰਡੀਗੜ੍ਹ ਰਹੀ। ਪੰਜਾਬੀ ਯੂਨੀਵਰਸਿਟੀ ਦੀ ਹਰਸ਼ਵੀਰ ਅਜੈਪਾਲ ਹਸਨਪੁਨੀਤ ਅਤੇ ਸੂਰਯਾ ਤੇ ਅਧਾਰਤ ਪੁਰਸ਼ ਟੀਮ ਨੇ ਚਾਰ ਕਿਮੀ ਟੀਮ ਪਰਸੂਟ ਈਵੈਂਟ ਵਿੱਚ ਆਪਣਾ ਹੀ ਪਿਛਲਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ 4 ਮਿੰਟ 35:86:09 ਸੈਕਿੰਡ ਨਾਲ ਕਾਇਮ ਕੀਤਾ। ਪੁਰਸ਼ ਵਰਗ ਵਿੱਚ ਪੰਜਾਬੀ ਯੂਨੀਵਰਸਿਟੀ ਟੀਮ ਨੇ 3 ਸੋਨ 1 ਚਾਂਦੀ ਤੇ 1 ਕਾਂਸੀ ਦੇ ਤਗਮੇ ਨਾਲ ਕੁੱਲ 29 ਪੁਆਇੰਟ ਤੇ ਮਹਿਲਾ ਟੀਮ ਨੇ 1ਚਾਂਦੀ ਤੇ 2 ਕਾਂਸ਼ੀ ਦੇ ਤਮਗੇ ਨਾਲ ਕੁੱਲ 10 ਪੁਆਇੰਟ ਹਾਸਿਲ ਕਰਕੇ ਆਪੋ ਆਪਣੇ ਵਰਗਾ ਵਿਚ ਉਪ ਜੇਤੂ ਟੀਮਾਂ ਬਣੀਆਂ। ਉਪ ਕੁਲਪਤੀ ਪੋ੍. ਅਰਵਿੰਦ, ਖੇਡ ਨਿਰਦੇਸਕ ਪੋ੍. ਅਜੀਤਾ ਅਤੇ ਸਮੂਹ ਸਟਾਫ਼ ਖੇਡ ਵਿਭਾਗ ਵਲੋਂ ਟੀਮਾਂ ਦੇ ਕੋਚ ਡਾ. ਮਿੱਤਰਪਾਲ ਸਿੰਘ ਸਿੱਧੂ ਗੁਰਪ੍ਰਰੀਤ ਕੌਰ ਅਤੇ ਸੁਖਵਿੰਦਰ ਸਿੰਘ ਨੂੰ ਉਚੇਚੇ ਤੌਰ ਤੇ ਮੁਬਾਰਕਬਾਦ ਦਿੱਤੀ।