Home Uncategorized ਨਾਂ ਮੈਂ ਕੋਈ ਝੂਠ ਬੋਲਿਆ..?ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ

ਨਾਂ ਮੈਂ ਕੋਈ ਝੂਠ ਬੋਲਿਆ..?ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ

38
0


ਦੇਸ਼ ਦੇ ਇਤਿਹਾਸ ’ਚ ਸੱਤਾ ’ਤੇ ਬੈਠੇ ਕਿਸੇ ਮੁੱਖ ਮੰਤਰੀ ਦੀ ਗ੍ਰਿਫਤਾਰੀ ਦਾ ਪਹਿਲਾ ਮਾਮਲਾ ਹੈ, ਜਿਸ ’ਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਨੀਤੀ ਘਪਲੇ ’ਚ ਏ.ਡੀ. ਟੀਮ ਨੇ ਗ੍ਰਿਫਤਾਰ ਕੀਤਾ। ਕੇਜਰੀਵਾਲ ਦੀ ਗ੍ਰਿਫਤਾਰੀ ਨੇ ਸਿਆਸੀ ਸਰਗਰਮੀਆਂਨੂੰ ਇਕ ਵਾਰ ਕਰਾਰਾ ਝਟਕਾ ਦੇ ਦਿਤਾ ਹੈ। ਉਨ੍ਹਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਦੇਸ਼ ਭਰ ਰਾਜਨੀਤਿਕ ਤੌਰ ਤੇ ਖਲਬਲੀ ਮਚ ਗਈ ਹੈ। ਇਸ ਕਾਰਨ ਦੇਸ਼ ਭਰ ’ਚ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਕੇਜਰੀਵਾਲ ਦੀ ਗਿ੍ਰਫਤਾਰੀ ਨੂੰ ਲੈ ਕੇ ਭਾਜਪਾ ਨਿਸ਼ਾਨੇ ਤੇ ਹੈ। ਮੌਜੂਦਾ ਸਮੇਂ ਅੰਦਰ ਜੇਕਰ ਕੋਈ ਰਾਜਨੀਤਿਕ ਆਗੂ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨਾ ਬਣਾ ਰਹੇ ਹਨ ਤਾਂ ਉਹ ਕਾਂਗਰਸ ਦੇ ਰਾਹੁਲ ਗਾਂਧੀ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਹਨ। ਉਨ੍ਹਾਂ ਦੇ ਨਿੱਤ ਦੇ ਬਿਆਨਾਂ ਕਾਰਨ ਭਾਜਪਾ ਲਈ ਨਵਾਂ ਸੰਕਟ ਖੜ੍ਹਾ ਹੁੰਦਾ ਹੈ ਅਤੇ ਇਕ ਸਿਰੇ ਤੋਂ ਲੈ ਕੇ ਭਾਜਪਾ ਲੀਡਪਸ਼ਿਪ ਉਨ੍ਹਾਂ ਦੇ ਬਿਆਨਾਂ ਦਾ ਖੰਡਨ ਕਰਨ ਤੇ ਹੀ ਸਾਰਾ ਜ਼ੋਰ ਲਗਾਉਂਦੀ ਹੈ। ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਰਾਹੁਲ, ਮਮਤਾ ਅਤੇ ਕੇਜਰੀਵਾਲ ਦੀ ਹਮਲਾਵਰ ਤਿੱਕੜੀ ਨੂੰ ਤੋੜਨਾ ਅਤੇ ਕਮਜ਼ੋਰ ਕਰਨਾ ਚਾਹੁੰਦੀ ਹੈ ਅਤੇ ਇਸੇ ਰਣਨੀਤੀ ਦੇ ਹਿੱਸੇ ਵਜੋਂ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਭਾਜਪਾ ਭਾਵੇਂ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਵੱਡੇ ਸਿਆਸੀ ਲਾਭ ਵਜੋਂ ਦੇਖ ਕੇ ਚੱਲ ਰਹੀ ਹੈ ਪਰ ਰਾਜਨੀਤਿਕ ਮਾਹਿਰਾਂ ਦਾ ਮੰਨਣਾ ਇਹ ਹੈ ਕਿ ਦੇਸ਼ ਭਰ ’ਚ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਆਮ ਆਦਮੀ ਪਾਰਟੀ ਨੂੰ ਵੱਡਾ ਫਾਇਦਾ ਹੋਵੇਗਾ ਸਗੋਂ ਇਸ ਗ੍ਰਿਫਤਾਰੀ ਤੋਂ ਇੰਡੀਆ ਗਠਜੋੜ ਨੂੰ ਵੀ ਵੱਡਾ ਮੁੱਦਾ ਮਿਲ ਗਿਆ ਹੈ ਅਤੇ ਦੇਸ਼ ਭਰ ’ਚ ਭਾਜਪਾ ਖਿਲਾਫ ਲਹਿਰ ਪੈਦਾ ਕੀਤੀ ਜਾਵੇਗੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਰੋਧੀ ਧਿਰ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਕਿਤੇ ਨਾ ਕਿਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਵਿਰੋਧੀ ਧਿਰ ਦਾ ਮਨੋਬਲ ਤੋੜਣ ਲਈ ਉਨ੍ਹਾਂ ਦੇ ਇਕ ਅਹਿਮ ਧੁੇਰੇ ਕੇਜਰੀਵਾਲ ਦੀ ਗਿ੍ਰਫਤਾਰੀ ਨੂੰ ਲੈ ਕੇ ਲੰਬੇ ਸਮੇਂ ਤੋਂ ਯਤਨਸ਼ੀਲ ਹੈ। ਈਡੀ ਰਾਹੀਂ ਸ਼ਰਾਬ ਘੁਟਾਲੇ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਨੂੰ ਈਡੀ ਵਲੋਂ 9 ਸੰਮਨ ਪੁੱਛ-ਗਿੱਛ ਲਈ ਭੇਜੇ ਗਏ ਸਨ ਪਰ ਕੇਜਰੀਵਾਲ ਇੱਕ ਵੀ ਸੰਮਨ ’ਤੇ ਉਨ੍ਹਾਂ ਦੇ ਸਾਹਮਣੇ ਪੇਸ਼ ਨਹੀਂ ਹੋਏ ਅਤੇ ਉਲਟਾ ਉਹ ਈਡੀ ਨੂੰ ਹੀ ਸਵਾਲ ਪੁੱਛਦੇ ਰਹੇ। ਕੇਜਰੀਵਾਲ ਵਲੋਂ ਇਹ ਮਾਮਲਾ ਅਦਾਲਤ ਤੱਕ ਪਹੁੰਚਾਇਆ ਗਿਆ ਪਰ ਜਦੋਂ ਅਦਾਲਤ ਨੇ ਇਸ ਮਾਮਲੇ ’ਚ ਉਨ੍ਹਾਂ ਨੂੰ ਰਾਹਤ ਨਹੀਂ ਦਿੱਤੀ ਤਾਂ ਅਦਾਲਤੀ ਕਾਰਵਾਈ ਦੇ 3 ਘੰਟੇ ਬਾਅਦ ਹੀ ਈਡੀ ਨੇ ਉਨ੍ਹਾਂ ਦੇ ਘਰ ’ਚ ਦਾਖਲ ਹੋ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਦੇਖਣਾ ਹੋਵੇਗਾ ਕਿ ਭਾਜਪਾ ਨੂੰ ਚੋਣਾਂ ’ਚ ਇਸ ਗਿ੍ਰਫਤਾਰੀ ਦਾ ਕਿੰਨਾ ਫਾਇਦਾ ਮਿਲਦਾ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਰੋਧੀ ਧਿਰ ਇਸ ਮਾਮਲੇ ਤੋਂ ਕਿਸ ਹੱਦ ਤੱਕ ਫਾਇਦਾ ਉਠਾ ਸਕੇਗੀ। ਹੁਣ ਇੱਥੇ ਵੱਡਾ ਸਵਾਲ ਇਹ ਹੈ ਕਿ ਦੇਸ਼ ਭਰ ਵਿੱਚ ਕਈ ਅਜਿਹੇ ਸਿਆਸੀ ਆਗੂ ਹਨ, ਜਿਨ੍ਹਾਂ ਖਿਲਾਫ ਇਸ ਤੋਂ ਵੀ ਗੰਭੀਰ ਦੋਸ਼ ਲੱਗ ਰਹੇ ਸਨ ਅਤੇ ਇਨ੍ਹਾਂ ਦੀ ਜਾਂਚ ਵੀ ਵੱਡੀਆਂ ਏਜੰਸੀਆਂ ਰਾਹੀਂ ਹੀ ਕੀਤੀ ਜਾ ਰਹੀ ਸੀ। ਉਨ੍ਹਾਂ ਨੇਤਾਵਾਂ ਬਾਰੇ ਬੀਜੇਪੀ ਨੇ ਕਾਫੀ ਰੌਲਾ ਪਾਉਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਨੇਤਾਵਾਂ ਖਿਲਾਫ ਅਜਿਹੀ ਹਰ ਕਾਰਵਾਈ ਖਤਮ ਕਰ ਦਿੱਤੀ ਅਤੇ ਕਲੀਨ ਕਿੱਟ ਵੀ ਦਿੱਤੀ ਗਈ। ਭਾਰਤੀ ਜਨਤਾ ਪਾਰਟੀ ਦਾ ਹਰ ਨੇਤਾ ਜਿਸ ਤਰ੍ਹਾਂ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੇ ਸੰਬੰਧ ਵਿਚ ਸਫਾਈਆਂ ਅਤੇ ਬਿਆਨ ਦੇ ਰਿਹਾ ਹੈ, ਉਸ ਨਾਲ ਸਾਰੇ ਕਿਸਮ ਦੀਆਂ ਸ਼ੰਕਾਵਾਂ ਨੂੰ ਵਿਰਾਮ ਲੱਗ ਜਾਂਦਾ ਹੈ। ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਪਿਛਲੇ ਦਰਵਾਜ਼ੇ ਰਾਹੀਂ ਭਾਰਤੀ ਜਨਤਾ ਪਾਰਟੀ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ। ਰਾਜਨੀਤਿਕ ਪੱਧਰ ’ਤੇ ਇਸ ਤਰ੍ਹਾਂ ਦੀ ਗਿਰਾਵਟ ਪਹਿਲੀ ਵਾਰ ਹੈ। ਜਦੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਵੀ ਈਡੀ ਨੇ ਗ੍ਰਿਫਤਾਰ ਕਰ ਲਿਆ ਗਿਆ ਤਾਂ ਉੁਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਭਾਜਪਾ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਰਾਜਨੀਤੀ ਵਿਚ ਸਿਆਸੀ ਪੱਧਰ ’ਤੇ ਖੋਰਾ ਲਗਾਉਣ ਵਿਚ ਨਾਕਾਮ ਸਾਬਿਤ ਹੋਈ ਅਤੇ ਆਪ ਨੇ ਅੱਗੇ ਵਧ ਕੇ ਦੇਸ਼ ਦੇ ਹੋਰਨਾ ਸੂਬਿਆਂ ਵਿਚ ਵੀ ਗਠਜੋੜ ਨਾਲ ਆਪਣੇ ਉਮੀਦਵਾਰ ਭਾਜਪਾ ਖਿਲਾਫ ਮੈਦਾਨ ਵਿਚ ਉਤਾਰ ਦਿਤੇ। ਹੁਣ ਜੇਕਰ ਇੰਡੀਆ ਗਠਜੋੜ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਭਾਜਪਾ ਦੇ ਖਿਲਾਫ ਮੁੱਦਾ ਬਣਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਭਾਜਪਾ ਨੂੰ ਇਸ ਗ੍ਰਿਫਤਾਰੀ ਦਾ ਸਿਆਸੀ ਤੌਰ ’ਤੇ ਖਮਿਆਜ਼ਾ ਭੁਗਤਣਾ ਪਵੇਗਾ। ਇਹ ਸਮਾਂ ਹੀ ਦੱਸੇਗਾ ਕਿ ਇਸ ਮਾਮਲੇ ਵਿੱਚ ਊੰਠ ਕਿਸ ਕਰਵਟ ਬੈਠਦਾ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here