ਬਰਨਾਲਾ ( ਸਤੀਸ਼ ਜੱਗਾ-ਅਸਵਨੀ) ਬਰਨਾਲਾ ਸਾਬਕਾ ਸੈਨਿਕ ਯੂਨਾਈਟਡ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਰੰਧਾਵਾ ਦੀ ਅਗਵਾਈ ’ਚ ਹੋਈ। ਮੀਟਿੰਗ ’ਚ ਪ੍ਰਧਾਨ ਨੇ ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਨੇ ਜੋ ਬਰਨਾਲਾ ਈਸੀਐੱਚਐੱਸ ਦੀ ਲੈਬਾਰਟਰੀ ’ਚ ਏਸੀ ਲਗਵਾਉਣ ’ਤੇ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਤੇ ਸੂਬੇਦਾਰ ਚਮਕੌਰ ਸਾਹਿਬ ਮਲੀਆਂ ਦਾ ਸਾਬਕਾ ਸੈਨਿਕ ਯੂਨਾਇਟਡ ਵੈੱਲਫੇਅਰ ਸੁਸਾਇਟੀ ਵੱਲੋਂ ਧੰਨਵਾਦ ਕੀਤਾ। ਇਸ ਨਾਲ ਬਰਨਾਲਾ ਜ਼ਿਲ੍ਹੇ ਦੇ 3500 ਸਾਬਕਾ ਫ਼ੌਜੀਆਂ ਤੇ ਵੀਰ ਨਾਰੀਆਂ ਦੀ ਗਰਮੀ ’ਚ ਸੇਵਾ ਕੀਤੀ। ਮੀਟਿੰਗ ’ਚ ਨਾਇਕ ਨਵਦੀਪ ਸਿੰਘ ਪੁੱਤਰ ਹਵਾਲਦਾਰ ਸੁਰਿੰਦਰ ਸਿੰਘ ਪਿੰਡ ਢੋਲਣ ਜ਼ਿਲ੍ਹਾ ਲੁਧਿਆਣਾ ਜੋ ਤਿੰਨ ਸਿੱਖ ਲਾਇਟ ਇੰਨਫੈਨਟਰੀ ’ਚ ਨੌਕਰੀ ਕਰ ਰਿਹਾ ਹੈ ਉਸ ਦਾ ਆਪਣੀ ਘਰ ਵਾਲੀ ਨਾਲ ਤੇ ਦੋਹਾਂ ਪਰਿਵਾਰਾਂ ਮਤਭੇਦ ਦੂਰ ਕਰ ਕੇ ਲੜਕੀ ਨੂੰ ਆਪਣੇ ਸਹੁਰੇ ਪਰਿਵਾਰ ਭੇਜ ਦਿੱਤਾ। ਪ੍ਰਧਾਨ ਨੇ ਦਸ ਵਜੇ ਦਫ਼ਤਰ ’ਚ ਆਉਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਮੀਟਿੰਗ ’ਚ ਇੱਕ ਸਾਬਕਾ ਵੀਰ ਨਾਰੀ ਉਸ ਦਾ ਲੜਕਾ ਪੂਰੇ ਡਾਕੂਮੈਂਟ ਆਪਣੇ ਕੋਲ ਰੱਖੇ ਹਨ, ਇਸ ਤਰ੍ਹਾਂ ਬਰਨਾਲਾ ਜ਼ਿਲ੍ਹੇ ’ਚ ਬਹੁਤ ਕੇਸ ਹਨ ਇਸ ਬਾਰੇ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਦੇ ਧਿਆਨ ’ਚ ਲਿਆਂਦਾ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਸੂਬੇਦਾਰ ਮੁਖਤਿਆਰ ਸਿੰਘ, ਹੌਲਦਾਰ ਆਸਾ ਸਿੰਘ, ਹੌਲਦਾਰ ਗੁਲਜ਼ਾਰ ਮੁਹੰਮਦ, ਹੌਲਦਾਰ ਚਰਨ ਸਿੰਘ, ਹੌਲਦਾਰ ਜਗਰੂਪ ਸਿੰਘ, ਹੌਲਦਾਰ ਲਾਭ ਸਿੰਘ, ਹੌਲਦਾਰ ਸੁਰਿੰਦਰ ਸਿੰਘ, ਨਾਇਕ ਨਵਦੀਪ ਸਿੰਘ, ਸ਼ਹਿਰੀ ਪ੍ਰਧਾਨ ਪਰਮਜੀਤ ਕੌਰ ਤੇ ਵੱਡੀ ਗਿਣਤੀ ’ਚ ਵੀਰ ਨਾਰੀਆਂ ਤੇ ਸਾਬਕਾ ਫ਼ੌਜੀ ਆਏ।