ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥੇ ਕੀਰਤਨ ਕਰਨਗੇ: ਭਾਈ ਇੰਦਰਜੀਤ ਸਿੰਘ
ਜਗਰਾਉਂ , 24 ਮਾਰਚ (ਪ੍ਰਤਾਪ ਸਿੰਘ, ਰਾਜਨ ਜੈਨ ): ਇਲਾਕੇ ਦੀ ਧਾਰਮਿਕ ਸੰਸਥਾ ਕੀਰਤਨ ਨਿਰਮੋਲਕ ਹੀਰਾ ਸਭਾ ਜਗਰਾਉਂ ਵੱਲੋਂ ਪਿਛਲੇ ਸਾਲ ਤੋਂ ਅਰੰਭ ਕੀਤੀ ਕੀਰਤਨ ਸਮਾਗਮਾਂ ਦੀ ਲਡ਼ੀ ਨੂੰ ਜਾਰੀ ਰੱਖਦਿਆਂ ਭਲਕੇ 26 ਮਾਰਚ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਗੋਬਿੰਦਪੁਰਾ (ਮਾਈ ਦਾ ਗੁਰਦੁਆਰਾ) ਮੱਹਲਾ ਖੁਆਜਾ ਬਾਜੂ ਕਾਉਂਕੇ ਰੋਡ ਵਿਖੇ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਗੋਬਿੰਦਪੁਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਲਗਭਗ ਮੁਕੰਮਲ ਹਨ। ਇਸ ਮੌਕੇ ਸਮਾਗਮ ਦੀ ਜਾਣਕਾਰੀ ਦਿੰਦਿਆਂ ਕੀਰਤਨ ਨਿਰਮੋਲਕ ਹੀਰਾ ਸਭਾ ਦੇ ਪ੍ਰਮੁੱਖ ਮੈਂਬਰਾਂ ਭਾਈ ਇੰਦਰਜੀਤ ਸਿੰਘ ਸ਼ਾਂਤ, ਭਾਈ ਰਵਿੰਦਰ ਸਿੰਘ ਰਵੀ, ਭਾਈ ਪ੍ਰਿਤਪਾਲ ਸਿੰਘ ਪਾਰਸ ਤੇ ਗਿਆਨੀ ਭੋਲਾ ਸਿੰਘ ਜੀ ਨੇ ਦੱਸਿਆ ਕਿ ਭਲਕੇ ਰਾਤ 7 ਤੋਂ 10 ਵਜੇ ਤਕ ਹੋਣ ਵਾਲੇ ਕੀਰਤਨ ਸਮਾਗਮ ਵਿਚ ਸੰਤ ਮਹਾਂਪੁਰਸ਼, ਪ੍ਰਸਿੱਧ ਕੀਰਤਨੀਏਂ ਤੋਂ ਇਲਾਵਾ ਉਸਤਾਦ ਕੀਰਤਨੀਏ ਭਾਈ ਗੁਰਮੀਤ ਸਿੰਘ ਸ਼ਾਂਤ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ ਸਮੇਂ ਨੂੰ ਸਫਲਾ ਕਰਨ ਵਾਸਤੇ ਤੇ ਕੀਰਤਨ ਦਾ ਆਨੰਦ ਮਾਨਣ ਲਈ ਹੁੰਮ ਹੁਮਾ ਕੇ ਪੁੱਜੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਕੇ ਪ੍ਰਬੰਧਕਾਂ ਨੂੰ ਧੰਨਵਾਦੀ ਬਣਾਓ। ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਇਸ ਮੌਕੇ ਭਾਈ ਸਰਬਜੀਤ ਸਿੰਘ ਨੂਰਪੁਰਾ, ਭਾਈ ਰਾਜਪ੍ਰੀਤ ਸਿੰਘ ਭਾਈ ਬਲਜਿੰਦਰ ਸਿੰਘ, ਗੁਰਮੇਲ ਸਿੰਘ ਤੇ ਭਾਈ ਬਲਜਿੰਦਰ ਸਿੰਘ ਦੀਵਾਨਾ ਆਦਿ ਵੀ ਹਾਜ਼ਰ ਸਨ।
