Home Punjab ਵਿਸਾਖੀ ਦੇ ਤਿਉਹਾਰ ਸੰਬੰਧੀ ਕਿਸਾਨ ਬਾਜਾਰ ਦਾ ਆਯੋਜ਼ਨ 10 ਅਪ੍ਰੈਲ ਨੂੰ

ਵਿਸਾਖੀ ਦੇ ਤਿਉਹਾਰ ਸੰਬੰਧੀ ਕਿਸਾਨ ਬਾਜਾਰ ਦਾ ਆਯੋਜ਼ਨ 10 ਅਪ੍ਰੈਲ ਨੂੰ

35
0

ਮੋਗਾ, 9 ਅਪ੍ਰੈਲ ( ਅਸ਼ਵਨੀ ) -ਪੰਜਾਬ ਮੰਡੀ ਬੋਰਡ ਮੋਗਾ ਵੱਲੋਂ ਵਿਲੱਖਣ ਪਹਿਲਕਦਮੀ ਕਰਦਿਆਂ ਦਾਣਾ ਮੰਡੀ ਵਿਖੇ ਹਰ ਮਹੀਨੇ ਦੀ 10 ਤਰੀਕ ਨੂੰਕਿਸਾਨ ਬਾਜਾਰ ਲਗਾਇਆ ਜਾ ਰਿਹਾ ਹੈ। ਜਿਸ ਨੂੰ ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਸੇ ਲੜੀ ਨੂੰ ਤੋਰਦਿਆਂ ਜਿਲ੍ਹਾ ਮੰਡੀ ਦਫ਼ਤਰ ਵੱਲੋਂ ਮਿਤੀ 10 ਅਪ੍ਰੈਲ ਨੂੰ ਲਗਾਇਆ ਜਾਣ ਵਾਲਾ ਕਿਸਾਨ ਬਾਜਾਰ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਇਸઠ ਵਿੱਚ ਕਿਸਾਨਾਂ ਵੱਲੋਂ ਸ਼ੁੱਧ ਗੁੱੜ, ਸ਼ੱਕਰ, ਸ਼ਹਿਦ, ਸਰੋਂ ਦਾ ਖਾਲਸ ਤੇਲ, ਦੇਸੀ ਦਾਲਾਂ, ਮੂਲ ਅਨਾਜ, ਆਟਾ, ਸਬਜ਼ੀਆਂ, ਬਾਸਮਤੀ ਚਾਵਲ, ਮਸਾਲੇ ਤੋਂ ਇਲਾਵਾ ਦੁੱਧ ਤੋਂ ਬਣੇ ਪਦਾਰਥ ਦੁੱਧ, ਲੱਸੀ, ਪਨੀਰ, ਦੇਸੀ ਘਿਓ ਵਰਗੇ ਉਤਪਾਦ ਵੇਚੇ ਜਾਣਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਮੰਡੀ ਅਫ਼ਸਰ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਕੁਦਰਤ ਅਤੇ ਜ਼ਹਿਰ ਮੁਕਤੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਕੀਤੇ ਜਾ ਰਹੇ ਇਸ ਉਪਰਾਲੇ ਵਿੱਚ ਲਾਈਵ ਰਸੋਈ ਦੇ ਨਾਲ-ਨਾਲ ਔਰਗੈਨਿਕ ਦਾਲਾਂ, ਸਬਜੀਆਂ ਅਥੇ ਹੋਰ ਖਾਧ ਪਦਾਰਥ ਅਤੇ ਵਿਰਾਸਤੀ ਕੀਤਿਆਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮੋਗਾ ਜੋ ਕਿ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

LEAVE A REPLY

Please enter your comment!
Please enter your name here