Home Religion ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦੀ ਰੂਪਰੇਖਾ ਦਾ ਇਸ਼ਤਿਆਰ ਜਾਰੀ

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦੀ ਰੂਪਰੇਖਾ ਦਾ ਇਸ਼ਤਿਆਰ ਜਾਰੀ

28
0

ਜਗਰਾਉਂ, 9 ਅਪ੍ਰੈਲ ( ਵਿਕਾਸ ਮਠਾੜੂ)- ਜਗਰਾਉਂ ਵਿੱਚ ਪਹਿਲੀ ਵਾਰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖਾਲਸਾ ਮਾਰਚ/ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸ ਵਾਸਤੇ ਅੱਜ ਗੁਰਦੁਆਰਾ ਭਜਨਗੜ੍ਹ ਸਾਹਿਬ ਮੋਤੀ ਬਾਗ ਵਿਖੇ ਮੀਟਿੰਗ ਹੋਈ । ਉਪਰੰਤ ਸਮਾਗਮ ਦੀ ਰੂਪ ਰੇਖਾ ਦਾ ਸੰਗਤਾਂ ਤੇ ਪ੍ਰਬੰਧਕਾਂ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ। ਇਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਜਤਵਿੰਦਰ ਪਾਲ ਸਿੰਘ ਜੇ ਪੀ, ਚਰਨਜੀਤ ਸਿੰਘ ਚੀਨੂੰ, ਇਸ਼ਟਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ 14 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 9 ਵਜੇ ਗੁਰਦੁਆਰਾ ਭਜਨਗੜ੍ਹ ਸਾਹਿਬ ਤੋਂ ਨਗਰ ਕੀਰਤਨ/ ਖਾਲਸਾ ਮਾਰਚ ਆਰੰਭ ਹੋਵੇਗਾ। ਜੋ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿੱਚੋਂ ਗੁਜਰਦਾ ਹੋਇਆ ਦੁਪਹਿਰ ਬਾਅਦ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਹੀ ਸੰਪੰਨ ਹੋਵੇਗਾ। ਉਹਨਾਂ ਇਲਾਕੇ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਨਗਰ ਕੀਰਤਨ ਵਿੱਚ ਵੀਰ ਕੇਸਰੀ ਦਸਤਾਰਾਂ ਸਜਾ ਕੇ ਅਤੇ ਬੀਬੀਆਂ ਕੇਸਰੀ ਦੁਪੱਟੇ ਪਹਿਨ ਕੇ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਦਸਵੇਂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ।ਨਗਰ ਕੀਰਤਨ ਦੀ ਸ਼ੋਭਾ ਵਧਾਉਣ ਵਾਸਤੇ ਸ਼ਬਦੀ ਜੱਥੇ ,ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੀਆਂ ਬੀਬੀਆਂ, ਬੈਂਡ ਪਾਰਟੀਆਂ ਅਤੇ ਗਤਕਾ ਪਾਰਟੀ ਦੇ ਨੌਜਵਾਨ ਵੀ ਨਗਰ ਕੀਰਤਨ ਵਿੱਚ ਸ਼ਿਰਕਤ ਕਰਨਗੇ। ਇਸ ਮੌਕੇ ਗੁਰਪ੍ਰੀਤ ਸਿੰਘ ਭਜਨਗੜ ,ਦਿਲਮੋਹਨ ਸਿੰਘ ,ਜਨਪ੍ਰੀਤ ਸਿੰਘ ,ਇੰਦਰਦੀਪ ਸਿੰਘ ਰਿੰਕੀ ਚਾਵਲਾ, ਅਮਰਜੀਤ ਸਿੰਘ, ਚਰਨਜੀਤ ਸਿੰਘ ਜੋਨੀ, ਰਣਜੀਤ ਸਿੰਘ ਹੈਪੀ, ਇੰਦਰਜੀਤ ਸਿੰਘ ਖਾਲਸਾ ,ਸੋਨੂ ਲਾਈਟ ਵਾਲਾ ,ਤਰਨਪ੍ਰੀਤ ਸਿੰਘ ਖਾਲਸਾ , ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here