ਫਾਜ਼ਿਲਕਾ, 22 ਮਈ (ਰਾਜੇਸ਼ ਜੈਨ) : ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ (ਬਠਿੰਡਾ ਬਾਦਲ ਲੰਬੀ ਰੋਡ) ਵੱਲੋਂ ਜਿਲ੍ਹਾਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਦੇ ਜਿਹੜੇ ਯੁਵਕਾਂ ਨੇ ਅਗਨੀਵੀਰ ਭਰਤੀ ਹੋਣ ਲਈ ਲਿਖਤੀ ਪੇਪਰ ਪਾਸ ਕਰ ਲਿਆ ਹੈ, ਉਨਾਂ ਨੂੰ ਫਿਜੀਕਲ ਟੈਸਟ ਦੀ ਤਿਆਰੀ ਮੁਫਤ ਕਰਵਾਈ ਜਾਵੇਗੀ। ਇਹ ਜਾਣਕਾਰੀ ਕੈਂਪ ਇੰਚਾਰਜ਼ ਸ੍ਰੀ ਹਰਜੀਤ ਸਿੰਘ ਸੰਧੂ ਦੁਆਰਾ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਭਰਤੀ ਹੋਣ ਦੇ ਚਾਹਵਾਨ ਯੁਵਕ ਮਿਤੀ 24 ਮਈ 2023 ਤੋਂ 31 ਮਈ 2023 ਤੱਕ ਕਿਸੇ ਵੀ ਸਰਕਾਰੀ ਕੰਮ-ਕਾਜ ਵਾਲੇ ਦਿਨ ਸਵੇਰੇ 7:30 ਵਜੇ ਸੀ-ਪਾਈਟ ਕੈਂਪ, ਕਾਲਝਰਾਣੀ ਵਿਖੇ ਨਿੱਜੀ ਤੌਰ ਤੇ ਦਸਤਾਵੇਜ ਲੈ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਦਸਵੀ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, ਲਿਖਤੀ ਪੇਪਰ ਦੇ ਰੋਲ ਨੰਬਰ ਦੀ ਫੋਟੋ ਕਾਪੀ, 02 ਤਾਜਾ ਪਾਸਪੋਰਟ ਸਾਈਜ ਫੋਟੋ ਲੈ ਕੇ ਆਉਣਾ ਜਰੂਰੀ ਹੈ।ਇਸ ਤੋਂ ਇਲਾਵਾ ਜਿਹੜੇ ਯੁਵਕਾਂ ਨੇ ਪੰਜਾਬ ਪੁਲਿਸ ਕਾਸਟੇਬਲ ਲਈ ਅਪਲਾਈ ਕੀਤਾ ਹੈ ਤੇ ਉਨਾਂ ਦਾ ਪੇਪਰ ਅਗਸਤ ਵਿੱਚ ਹੋਣਾ ਹੈ। ਉਨਾਂ ਯੁਵਕਾਂ ਨੂੰ ਵੀ ਪੇਪਰ ਦੀ ਤਿਆਰੀ ਬਿਲਕੁੱਲ ਮੁਫਤ ਕਰਵਾਈ ਜਾਵੇਗੀ। ਪੰਜਾਬ ਪੁਲਿਸ ਦੇ ਪੇਪਰ ਦੀ ਸਿਖਲਾਈ ਲੈਣ ਦੇ ਚਾਹਵਾਨ ਯੁਵਕ ਵੀ ਉਕਤ ਮਿਤੀਆਂ ਨੂੰ ਉਪਰੋਕਤ ਦਸਤਾਵੇਜ ਲੈ ਕੇ ਨਿੱਜੀ ਤੌਰ ਤੇ ਕੈਂਪ ਵਿਖੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।