ਫਾਜ਼ਿਲਕਾ, 22 ਮਈ (ਭਗਵਾਨ ਭੰਗੂ) : ਫਾਜ਼ਿਲਕਾ ਜ਼ਿਲ੍ਹਾ ਮਗਨਰੇਗਾ ਸਕੀਮ ਨੂੰ ਲਾਗੂ ਕਰਨ ਵਿਚ ਸੂਬੇ ਵਿਚੋਂ ਮੋਹਰੀ ਬਣਿਆ ਹੈ ਇਸ ਦਾ ਸਿਹਰਾ ਜਿਥੇ ਜ਼ਿਲੇ੍ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੂੰ ਜਾਂਦਾ ਹੈ ਉਥੇ ਪੇਂਡੂ ਵਿਕਾਸ ਪ੍ਰੋਜੈਕਟਾ ਦੀ ਨਿਗਰਾਨੀ ਕਰਨ ਵਾਲੇ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਸੰਦੀਪ ਕੁਮਾਰ ਦੀ ਵੀ ਅਹਿਮ ਭੂਮਿਕਾ ਹੈ।ਡਿਪਟੀ ਕਮਿਸ਼ਨਰ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿ) ਦੀ ਅਗਵਾਈ ਹੇਠ ਫਾਜ਼ਿਲਕਾ ਜ਼ਿਲੇ ਦੇ ਪਿੰਡਾਂ ਅੰਦਰ ਵੱਖ—ਵੱਖ ਨਿਵੇਕਲੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ ਉਥੇ ਕੁਝ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਪਿੰਡਾਂ ਦੀ ਨੁਹਾਰ ਬਦਲੀ ਹੈ।ਪਿੰਡਾਂ ਦੀ ਦਿਖ ਨੂੰ ਬਦਲਣ ਲਈ ਅਨੇਕਾ ਪ੍ਰੋਜੈਕਟ ਕਾਰਵਾਈ ਅਧੀਨ ਹਨ ਜਿਸ ਨਾਲ ਪਿੰਡ ਮਾਡਰਨ ਪਿੰਡ ਵਜੋਂ ਨਜਰ ਆਉਣਗੇ।ਵਧੀਕ ਡਿਪਟੀ ਕਮਿਸ਼ਨਰ ਦੀ ਦੂਰ ਅੰਦੇਸ਼ੀ ਸੋਚ ਸਦਕਾ ਫਾਜ਼ਿਲਕਾ ਜ਼ਿਲੇ ਨੇ ਕਈ ਮਾਣ ਹਾਸਲ ਕੀਤੇ। ਇਸ ਕੜੀ ਤਹਿਤ ਮਹਾਤਮਾ ਗਾਂਧੀ ਦਿਹਾਤੀ ਰੋਜਗਾਰ ਗਾਰµਟੀ ਕਾਨੂੰਨ (ਮਗਨਰੇਗਾ) ਤਹਿਤ ਸਾਲ 2022 – 23 ਦੌਰਾਨ ਰਾਜ ਵਿਚੋਂ ਸਭ ਤੋਂ ਜਿਆਦਾ ਰਕਮ ਖਰਚ ਕਰਨ ਬਦਲੇ ਫਾਜ਼ਿਲਕਾ ਜ਼ਿਲ੍ਹਾ ਸੂਬੇ ਵਿਚੋਂ ਪਹਿਲੇ ਸਥਾਨ ਤੇ ਰਿਹਾ।ਇਸ ਪ੍ਰਾਪਤੀ ਲਈ ਪµਜਾਬ ਦੇ ਪµਚਾਇਤ ਮੰਤਰੀ ਕੁਲਦੀਪ ਸਿµਘ ਧਾਲੀਵਾਲ ਨੇ ਸਮਾਗਮ ਦੌਰਾਨ ਫਾਜ਼ਿਲਕਾ ਜ਼ਿਲੇ ਨੂੰ ਸਨਮਾਨਿਤ ਕੀਤਾ ਜਿਸ ਵਿਚੋਂ ਬਤੌਰ ਅਧਿਕਾਰੀ ਵਜੋਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਦੀਪ ਕੁਮਾਰ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ।ਸਾਲ 2022 -023 ਦੌਰਾਨ ਫਾਜ਼ਿਲਕਾ ਜ਼ਿਲ੍ਹੇ ਵਿਚ 111 ਕਰੋੜ ਖਰਚ ਕਰਨ ਦੇ ਟੀਚੇ ਦੇ ਮੁਕਾਬਲੇ 135 ਕਰੋੜ ਰੁਪਏ ਖਰਚ ਕੀਤੇ ਗਏ। ਵੱਖ – ਵੱਖ ਵਿਕਾਸ ਕੰਮਾਂ ਲਈ 23 ਲੱਖ ਦਿਹਾੜੀਆਂ ਦੇ ਮੁਕਾਬਲੇ 30 ਲੱਖ ਦਿਹਾੜੀਆਂ ਦਾ ਟੀਚਾ ਹਾਸਲ ਕੀਤਾ।ਇਸ ਤੋਂ ਇਲਾਵਾ ਮਗਨਰੇਗਾ ਅਧੀਨ 30 ਪਾਰਕ ਬਣਾਏ ਗਏ, ਫਾਜਿ਼ਲਕਾ ਜਿ਼ਲ੍ਹੇ ਵਿਚ ਮਗਨਰੇਗਾ ਤਹਿਤ ਨਿਵੇਕਲੇ ਪ੍ਰੋਜ਼ੈਕਟ ਆਰੰਭ ਕੀਤੇ ਗਏ ਹਨ ਜਿਸ ਵਿਚੋਂ ਮੇਰਾ ਪਿੰਡ ਮੇਰਾ ਜੰਗਲ ਪ੍ਰਮੁੱਖ ਹੈ ਜਿਸ ਤਹਿਤ ਜਿ਼ਲ੍ਹੇ ਦੇ 18 ਪਿੰਡਾਂ ਵਿਚ ਮਿੰਨੀ ਜੰਗਲ ਵਿਕਸਤ ਕੀਤੇ ਜਾ ਚੁੱਕੇ ਹਨ ਬਾਕੀ ਪ੍ਰਗਤੀ ਅਧੀਨ ਹਨ। 26 ਖੇਡ ਮੈਦਾਨ ਵਿਕਸਿਤ ਕੀਤੇ ਜਾ ਚੁੱਕੇ ਹਨ।ਸਾਂਝਾ ਜਲ ਤਾਲਾਬ ਸਕੀਮ ਤਹਿਤ ਜਿ਼ਲ੍ਹੇ ਵਿਚ ਤਾਲਾਬ ਬਣਾਉਣ ਦੀ ਵਿਉਤਬੰਦੀ ਕੀਤੀ ਗਈ ਹੈ 22 ਦਾ ਕੰਮ ਵੀ ਮੁਕੰਮਲ ਹੋ ਚੁੱਕਾ ਹੈ।122 ਕੈਟਲ ਸ਼ੈਡ ਦੇ ਕੰਮ ਮੁਕੰਮਲ ਹੋਣ ਦੇ ਨਾਲ—ਨਾਲ 84 ਪਿੰਡਾਂ ਵਿਚ ਛਪੜਾਂ ਤੇ ਡਿਸਲਟਿੰਗ ਚੈਂਬਰ ਬਣਾਉਣ ਦਾ ਕੰਮ ਵੀ ਇਸ ਸਾਲ ਇਸ ਯੋਜਨਾ ਤਹਿਤ ਕੀਤਾ ਜਾ ਚੁੱਕਾ ਹੈ।ਇਸ ਤੋਂ ਇਲਾਵਾ ਹੋਰ ਵੱਖ—ਵੱਖ ਵਿਕਾਸ ਪ੍ਰੋਜੈਕਟਾਂ ਨੂੰ ਸਫਲਤਾਪੂਰਕ ਜ਼ਿਲੇ੍ਹ ਅੰਦਰ ਚਲਾਇਆ ਜਾ ਰਿਹਾ ਹੈ।