Home Protest ਯੂਰੀਆ ਖਾਦ ਦੀ ਘਾਟ ਨੇ ਕਿਸਾਨਾਂ ਦੇ ਸਾਹ ਸੂਤੇ- ਜ਼ਿਲ੍ਹਾ ਪ੍ਰਧਾਨ ਕਮਾਲਪੁਰਾ

ਯੂਰੀਆ ਖਾਦ ਦੀ ਘਾਟ ਨੇ ਕਿਸਾਨਾਂ ਦੇ ਸਾਹ ਸੂਤੇ- ਜ਼ਿਲ੍ਹਾ ਪ੍ਰਧਾਨ ਕਮਾਲਪੁਰਾ

19
0

ਜਗਰਾਓਂ, 20 ਜੁਲਾਈ ( ਜਗਰੂਪ ਸੋਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਲੁਧਿਆਣਾ ਦੇ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਇੱਕ ਪਾਸੇ ਤਾਂ ਕੁਦਰਤ ਦੀ ਕਰੋਪੀ ਨੇ ਕਿਸਾਨਾਂ ਦੀਆਂ ਫਸਲਾਂ ਝੋਨਾ ਮੱਕੀ ਮੂੰਗੀ ਹਰਾ ਚਾਰਾ ਫ਼ਲਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੜਪੀੜਤਾ ਕਿਸਾਨ ਮਜ਼ਦੂਰਾਂ ਦੀ ਮਦਦ ਕੀਤੀ ਜਾ ਰਹੀ ਹੈ ਪਰ ਕੇਂਦਰ ਅਤੇ ਰਾਜ ਸਰਕਾਰ ਨੇ ਯੂਰੀਆ ਖਾਦ ਦੀ ਘਾਟ ਖੜੀ ਕਰ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਲੁਧਿਆਣਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਵਿੱਚ ਬਲਾਕ ਖੇਤੀਬਾੜੀ ਅਫ਼ਸਰ ਡਾਕਟਰ ਗੁਰਦੀਪ ਸਿੰਘ ਦੇ ਦਫ਼ਤਰ ਮਿਲਿਆ।ਏ ਡੀ ਓ ਪੁਸ਼ਪਾ ਰਾਣੀ, ਏ ਡੀ ਓ ਰਿਤੂ ਭੰਗੂ ,ਏ ਡੀ ਓ ਨਿਤੇਸ਼ ਕੁਮਾਰ ,ਜਸਵਿੰਦਰ ਸਿੰਘ ਜੇ ਟੀ ਅਤੇ ਸੁਖਮਿੰਦਰ ਸਿੰਘ ਏ ਐਸ ਆਈ ਹਾਜ਼ਰ ਸਨ। ਵਫ਼ਦ ਵਿਚ ਲਖਵੀਰ ਸਿੰਘ ਸਮਰਾ, ਦੇਸ਼ਰਾਜ ਸਿੰਘ ਕਮਾਲਪੁਰਾ ਅਤੇ ਰਾਮਸਰਨ ਗੁਪਤਾ ਨੇ ਦੱਸਿਆ ਕਿ ਯੂਰੀਆ ਖਾਦ ਦੀ ਸਹਿਕਾਰੀ ਸਭਾਵਾਂ ਵਿਚ ਕਾਫੀ ਕਿਲਤ ਹੈ। ਝੋਨੇ ਦੀ ਅਗੇਤੀ ਲਵਾਈ ਨੂੰ ਇੱਕ ਮਹੀਨੇ ਹੋ ਚੁੱਕਿਆਂ ਹੈ ਅਤੇ ਇੱਕ ਮਹੀਨੇ ਵਿੱਚ ਯੂਰੀਆ ਖਾਦ ਪਾਉਣੀ ਚਾਹੀਦੀ ਹੈ। ਯੂਰੀਆ ਖਾਦ ਸਹਿਕਾਰੀ ਸਭਾਵਾਂ ਵਿਚ ਤੁਰੰਤ ਭੇਜਿਆ ਜਾਵੇ ਤਾਂ ਕਿ ਝੋਨੇ ਦੀ ਬਰਬਾਦ ਹੋਈ ਫ਼ਸਲ ਦੁਬਾਰਾ ਸਮੇਂ ਸਿਰ ਬੀਜੀ ਜਾ ਸਕੇ। ਬਲਾਕ ਖੇਤੀਬਾੜੀ ਅਧਿਕਾਰੀਆਂ ਨੇ ਦੱਸਿਆ ਕਿ ਯੂਰੀਆ ਖਾਦ ਮਗਰੋਂ ਹੀ ਘੱਟ ਆ ਰਹੀ ਹੈ। ਜਦ ਵੀ ਯੂਰੀਆ ਖਾਦ ਦੀ ਸਪਲਾਈ ਆਈ ਕਿਸਾਨਾਂ ਦੀ ਲੋੜ ਪਹਿਲ ਦੇ ਆਧਾਰ ਤੇ ਪੂਰੀ ਕੀਤੀ ਜਾਵੇਗੀ। ਜ਼ਿਲ੍ਹਾ ਸਕੱਤਰ ਬਚਿੱਤਰ ਸਿੰਘ ਜਨੇਤਪੁਰਾ, ਬਲਾਕ ਪ੍ਰਧਾਨ ਸਿੱਧਵਾਂ ਬੇਟ ਹਰਜੀਤ ਸਿੰਘ ਜਨੇਤਪੁਰਾ,ਬਲਾਕ ਪ੍ਰਧਾਨ ਜਗਰਾਓਂ ਹਰਚੰਦ ਸਿੰਘ ਢੋਲਣ, ਜ਼ਿਲ੍ਹਾ ਪ੍ਰੈਸ ਸਕੱਤਰ ਹਰਬਖਸੀਸ ਸਿੰਘ ਰਾਏ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਮੰਡੀਆਂ ਵਿੱਚ ਰੁਲ ਰਹੀ ਮੱਕੀ ਅਤੇ ਮੂੰਗੀ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦਣ ਦੀ ਜੁੰਮੇਵਾਰੀ ਲਵੇਂ ਅਤੇ ਵਪਾਰੀਆਂ ਵੱਲੋਂ ਕਿਸਾਨ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾਵੇ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਹੜਾਂ ਦੀ ਮਾਰ ਚ ਆਏ ਲੋਕਾਂ ਦੇ ਨੁਕਸਾਨ ਨੂੰ ਪੂਰਾ ਕੀਤਾ ਜਾਵੇ। ਹੜਾਂ ਦੀ ਲਪੇਟ ਵਿੱਚ ਆਏ ਲੋਕਾਂ ਦੀ ਮਦਦ ਚ ਆਈਆਂ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here