ਲੁਧਿਆਣਾ, 10 ਅਕਤੂਬਰ ( ਰਾਜਨ ਜੈਨ, ਰਿਤੇਸ਼ ਭੱਟ)-ਐੱਸਟੀਐੱਫ ਨੂੰ ਵੱਡੀ ਕਾਮਯਾਬੀ ਮਿਲੀ ਹੈ , ਜਿਸ ਵਿੱਚ ਲੁਧਿਆਣਾ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ , ਜਿਨ੍ਹਾਂ ਦੀ ਸੂਹ ਤੇ ਹੀ ਜੇਲ੍ਹ ਵਿੱਚੋਂ ਨਸ਼ੇ ਦਾ ਕਾਲਾ ਕਾਰੋਬਾਰ ਕਰਨ ਵਾਲੇ ਤੋਂ ਮੋਬਾਈਲ ਫੋਨ ਬਰਾਮਦ ਕੀਤਾ ਹੈ । ਐਸਟੀਐਫ ਲੁਧਿਆਣਾ ਅਨੁਸਾਰ ਆਰੋਪੀ ਜੇਲ ਵਿਚ ਬੈਠ ਕੇ ਹੀ ਜੇਲ੍ਹ ਦੇ ਅੰਦਰ ਅਤੇ ਜੇਲ੍ਹ ਦੇ ਬਾਹਰ ਨਸ਼ਾ ਸਪਲਾਈ ਕਰਨ ਦਾ ਕਾਲਾ ਕਾਰੋਬਾਰ ਕਰਦਾ ਸੀ। ਜਿਸ ਨੂੰ ਜਲਦ ਪ੍ਰੋਡਕਸ਼ਨ ਵਾਰੰਟ ਵਾਪਸ ਲਿਆਂਦਾ ਜਾਵੇਗਾ।
ਜਾਣਕਾਰੀ ਦਿੰਦੇ ਹੋਏ ਏ ਐਸ ਟੀ ਐਫ ਇੰਚਾਰਜ ਲੁਧਿਆਣਾ ਹਰਬੰਸ ਸਿੰਘ ਨੇ ਦੱਸਿਆ ਕਿ ਲੁਧਿਆਣਾ ਐੱਸਟੀਐੱਫ ਨੇ ਗੁਪਤ ਸੂਚਨਾ ਦੇ ਅਧਾਰ ਉਪਰ ਹੈਰੋਇਨ ਸਪਲਾਈ ਕਰਨ ਵਾਲੇ ਅਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੋਵੇਂ ਆਰੋਪੀ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ । ਜੋ ਕਿ ਜੇਲ੍ਹ ਦੇ ਅੰਦਰ ਅਤੇ ਬਾਹਰ ਸਪਲਾਈ ਕੀਤੀ ਜਾਣੀ ਸੀ। ਜਿਨ੍ਹਾਂ ਨਾਲ ਸਖ਼ਤੀ ਨਾਲ ਪੁਛਗਿਛ ਕਰਨ ਤੇ ਉਨ੍ਹਾਂ ਦੱਸਿਆ ਕਿ ਜੇਲ੍ਹ ਦੇ ਅੰਦਰ ਬੈਠੇ ਇਕ ਆਰੋਪੀ ਵੱਲੋਂ ਨਸ਼ੇ ਦਾ ਕਾਲਾ ਕਾਰੋਬਾਰ ਚਲਾਇਆ ਜਾ ਰਿਹਾ ਹੈ। ਜਿਸ ਤੋਂ ਜੇਲ ਪ੍ਰਸ਼ਾਸਨ ਨੇ ਮੋਬਾਈਲ ਫੋਨ ਬਰਾਮਦ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜੇਲ੍ਹ ਦੇ ਅੰਦਰੋ ਆਰੋਪੀ ਨੂੰ ਜਲਦ ਹੀ ਪਰੋਡਕਸ਼ਨ ਵਰੰਟ ਲਿਆਂਦਾ ਜਾਵੇਗਾ। ਅਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।