ਜੋਧਾਂ, 2 ਮਈ ( ਰਾਜੇਸ਼ ਜੈਨ , ਲਿਕੇਸ਼ ਸ਼ਰਮਾਂ )-ਥਾਣਾ ਜੋਧਾ ਦੇ ਅਧੀਨ ਪੈਂਦੀ ਦਾਣਾ ਮੰਡੀ ਵਿੱਚ ਕੋਈ ਅਣਪਛਾਤੇ ਵਿਅਕਤੀ 250 ਕੁਇੰਟਲ ਕਣਕ ਨਾਲ ਭਰਿਆ ਦਸ ਟਾਇਕੀ ਟਰਾਲਾ ਚੋਰੀ ਕਰਕੇ ਲੈ ਗਏ। ਇਸ ਸਬੰਧੀ ਥਾਣਾ ਜੋਧਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਏਐਸਆਈ ਕਾਬਲ ਸਿੰਘ ਨੇ ਦੱਸਿਆ ਕਿ ਪਵਨ ਕੁਮਾਰ ਵਾਸੀ ਅਰਜੁਨ ਨਗਰ ਨੇੜੇ ਚਾਵਲਾ ਧਰਮ ਕੰਡਾ ਜ਼ਿਲ੍ਹਾ ਲੁਧਿਆਣਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਪਵਨ ਕੁਮਾਰ ਦੇ ਨਾਂ ’ਤੇ ਟਰਾਂਸਪੋਰਟ ਦਾ ਕੰਮ ਕਰਦਾ ਹੈ। ਉਸ ਕੋਲ ਅਨਾਜ ਮੰਡੀ ਜੋਧਾ ਤੋਂ ਕਣਕ ਦੀ ਲਿਫਟਿੰਗ ਦਾ ਠੇਕਾ ਹੈ। ਉਹ ਅਨਾਜ ਮੰਡੀ ਜੋਧਾ ਤੋਂ ਕਮਿਸ਼ਨ ਏਜੰਟ ਸੋਹਨ ਲਾਲ/ਰਾਕੇਸ਼ ਕੁਮਾਰ ਦੀ ਦੁਕਾਨ ਤੋਂ ਆਪਣੇ ਟਰਾਲੇ 10 ਟਾਇਰੀ ਤੇ 500 ਬੋਰੀਆਂ ਕਣਕ ਹਰੇਕ ਬੋਰੀ 50-50 ਕਿਲੋ, ਕੁੱਲ ਵਜ਼ਨ 250 ਕੁਇੰਟਲ, ਜਿਸ ’ਤੇ ਪੰਜਾਬ ਸਰਕਾਰ ਦਾ ਮਾਰਕਾ ਲੱਗਾ ਹੋਇਆ ਹੈ। ਟਰਾਲੇ ਵਿੱਚ ਕਣਕ ਲੱਦਣ ਤੋਂ ਬਾਅਦ ਸ਼ਾਮ 7 ਵਜੇ ਡਰਾਈਵਰ ਪਰਮਜੀਤ ਸਿੰਘ ਉਰਫ਼ ਬਿੱਲਾ ਵਾਸੀ ਜਲੰਧਰ ਬਾਈਪਾਸ ਸਲੇਮ ਟਾਵਰ ਚੌਕ, ਲੁਧਿਆਣਾ ਨੇ ਬੋਰੀਆਂ ਨਾਲ ਭਰੀ ਟਰਾਲੀ ਨੂੰ ਏਜੰਟ ਰਾਕੇਸ਼ ਦੀ ਪਸ਼ੂਆਂ ਲਈ ਖੁਰਾਕ ਬਨਾਾਉਣ ਵਾਲੀ ਫੈਕਟਰੀ ਵਿੱਚ ਭੇਜਣ ਲਈ ਖੜ੍ਹਾ ਕਰ ਦਿੱਤਾ। ਉਸਤੋਂ ਬਾਅਦ ਉਹ ਪਰਮਜੀਤ ਆਰਾਮ ਕਰਨ ਲਈ ਚਲਾ ਗਿਆ। ਜਦੋਂ ਸਵੇਰੇ ਡਰਾਈਵਰ ਪਰਮਜੀਤ ਸਿੰਘ ਨੇ ਆ ਕੇ ਦੇਖਿਆ ਤਾਂ ਉਸਦਾ ਟਰਾਲਾ ਉਥੋਂ ਕੋਈ ਅਣਪਛਾਤਾ ਵਿਅਕਤੀ 250 ਕੁਇੰਟਲ ਕਣਕ ਸਮੇਤ ਚੋਰੀ ਕਰਕੇ ਲੈ ਗਿਆ ਹੈ।