ਜਗਰਾਓਂ, 2 ਮਈ ( ਰਾਜੇਸ਼ ਜੈਨ )-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਦੀ ਮੈਰਿਟ ਸੂਚੀ ਵਿੱਚ ਸ਼ਆਨਦਾਰ ਸਫਲਤਾ ਹਾਸਿਲ ਕੀਤੀ। ਸਕੂਲ ਦੇ ਡਾਇਰੈਕਟਰ ਸ਼ਸ਼ੀ ਜੈਨ ਨੇ ਦੱਸਿਆ ਕਿ ਸਾਇੰਸ ਗਰੁੱਪ ਦੀ ਵਿਦਿਆਰਥਣ ਮੁਸਕਾਨ ਨੇ 97.8 ਫ਼ੀਸਦੀ ਅੰਕ ਲੈ ਕੇ ਪੰਜਾਬ ਦੀ ਮੈਰਿਟ ਸੂਚੀ ਵਿੱਚ 12ਵਾਂ ਅਤੇ ਕੰਚਨ ਰਾਣੀ ਨੇ 97.4 ਫ਼ੀਸਦੀ ਅੰਕ ਲੈ ਕੇ 14ਵਾਂ ਅਤੇ ਜਗਰਾਉਂ ਤਹਿਸੀਲ ਵਿੱਚੋਂ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸਾਇੰਸ ਗਰੁੱਪ ਦੇ ਪਹਿਲੇ 10 ਵਿਦਿਆਰਥੀਆਂ ਨੇ ਜਗਰਾਉਂ ਤਹਿਸੀਲ ਵਿੱਚ ਆਪਣਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਸਾਇੰਸ ਗਰੁੱਪ ਦੀ ਵਿਦਿਆਰਥਣ ਮੁਸਕਾਨ 96.8 ਫ਼ੀਸਦੀ ਅੰਕ ਲੈ ਕੇ ਜਗਰਾਉਂ ਵਿੱਚੋਂ ਤੀਸਰੇ, ਸੁਰਜੀਤ ਕੁਮਾਰ 96.6 ਫ਼ੀਸਦੀ ਅੰਕ ਲੈ ਕੇ ਚੌਥੇ, ਆਇਸ਼ਾ 94.8 ਫ਼ੀਸਦੀ ਅੰਕ ਲੈ ਕੇ ਪੰਜਵੇਂ, ਸਨਪ੍ਰੀਤ ਸਿੰਘ 93.8 ਫ਼ੀਸਦੀ ਅੰਕ ਲੈ ਕੇ ਛੇਵੇਂ, ਹਰਪ੍ਰੀਤ ਕੌਰ 6ਵੇਂ ਸਥਾਨ ’ਤੇ ਰਹੀ। ਕਮਲ ਮਹਿਤੋ 93.2 ਫੀਸਦੀ ਅੰਕ ਲੈ ਕੇ ਛੇਵੇਂ, ਕਮਲ ਮਹਿਤੋ 92.6 ਫੀਸਦੀ ਅੰਕ ਲੈ ਕੇ ਅੱਠਵੇਂ, ਪ੍ਰਭਕੀਰਤ 92.4 ਫੀਸਦੀ ਅੰਕ ਲੈ ਕੇ ਨੌਵੇਂ, ਗੌਤਮ 91.8 ਫੀਸਦੀ ਅੰਕ ਲੈ ਕੇ ਦਸਵੇਂ ਸਥਾਨ ’ਤੇ ਰਹੇ। ਉਨ੍ਹਾਂ ਦੱਸਿਆ ਕਿ ਅੰਕਸ਼ ਸਿੰਗਲਾ ਨੇ 90.6 ਪ੍ਰਤੀਸ਼ਤ ਅੰਕ, ਤਨਵੀਰ ਨੇ 90.2 ਪ੍ਰਤੀਸ਼ਤ ਅੰਕ ਅਤੇ ਨਵਜੋਤ ਗਰੇਵਾਲ ਨੇ 89.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ੍ਟ ਇਸੇ ਤਰ੍ਹਾਂ ਕਾਮਰਸ ਗਰੁੱਪ ਦੀ ਵਿਦਿਆਰਥਣ ਨੰਦਿਨੀ ਬਾਵਾ ਨੇ 96.6 ਫੀਸਦੀ ਅੰਕ ਪ੍ਰਾਪਤ ਕਰਕੇ ਜਗਰਾਉਂ ਵਿੱਚੋਂ ਪਹਿਲਾ ਸਥਾਨ, ਅੰਕਿਤ ਕਪੂਰ ਅਤੇ ਗੁਰਲੀਨ ਕੌਰ ਗਰਚਾ ਨੇ 96.2 ਫੀਸਦੀ ਅੰਕ ਲੈ ਕੇ ਸਾਂਝੇ ਤੌਰ ’ਤੇ ਦੂਜਾ, ਅੰਜਲੀ ਸ਼ਰਮਾ ਅਤੇ ਗੋਮਸੀ ਨੇ 95.8 ਫੀਸਦੀ ਅੰਕ ਲੈ ਕੇ ਸਾਂਝੇ ਤੌਰ ’ਤੇ ਤੀਜਾ, ਜਸ਼ਨਪ੍ਰੀਤ ਕੌਰ ਨੇ 95.2 ਫੀਸਦੀ ਅੰਕ ਲੈ ਕੇ ਤੀਜਾ, ਕਮਲ ਪ੍ਰੀਤ ਨੇ 93.8 ਫੀਸਦੀ ਅੰਕ ਲੈ ਕੇ ਦੂਜਾ, ਮੁਹੰਮਦ ਅਮਰ ਨੇ 94.4 ਫੀਸਦੀ ਅੰਕ ਲੈ ਕੇ ਦੂਸਰਾ, ਦੀਪ ਕੌਰ ਨੇ 94.4 ਫੀਸਦੀ ਅੰਕ ਪ੍ਰਾਪਤ ਕਰਕੇ ਏ. ਅੰਕ, ਜਨਵੀਰ ਕੌਰ ਅਤੇ ਹਿਰਦੇ ਪ੍ਰਤਾਪ ਸਿੰਘ ਨੇ 93.4 ਪ੍ਰਤੀਸ਼ਤ ਅੰਕ, ਦਮਨ ਕੁਮਾਰ ਨੇ 93 ਪ੍ਰਤੀਸ਼ਤ ਅੰਕ, ਰਿੰਕੂ ਕੁਮਾਰ ਨੇ 91 ਪ੍ਰਤੀਸ਼ਤ ਅੰਕ, ਪ੍ਰੇਰਨਾ ਨੇ 90.8 ਪ੍ਰਤੀਸ਼ਤ, ਪ੍ਰਿਆ ਨੇ 90.2 ਪ੍ਰਤੀਸ਼ਤ, ਦਿਲਪ੍ਰੀਤ ਨੇ 89.8 ਪ੍ਰਤੀਸ਼ਤ ਅਤੇ ਥਸਬੂ ਅਤੇ ਬਲਜੀਤ ਸਿੰਘ ਨੇ 89 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਆਰਟ ਗਰੁੱਪ ਦੀ ਅਰਸ਼ਦੀਪ ਕੌਰ 94.2 ਫ਼ੀਸਦੀ ਅੰਕ ਲੈ ਕੇ ਜਗਰਾਉਂ ਵਿੱਚੋਂ ਪਹਿਲੇ, ਸਿਮਰਨਜੀਤ ਕੌਰ 93.4 ਫ਼ੀਸਦੀ ਅੰਕ ਲੈ ਕੇ ਦੂਜੇ ਅਤੇ ਸੁਖਪ੍ਰੀਤ ਕੌਰ 90 ਫ਼ੀਸਦੀ ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ। ਉਨ੍ਹਾਂ ਦੱਸਿਆ ਕਿ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਹੈ। ਜ਼ਿਆਦਾਤਰ ਵਿਦਿਆਰਥੀ 80 ਫੀਸਦੀ ਅੰਕਾਂ ਨਾਲ ਪਾਸ ਹੋਏ ਹਨ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੁਖੀ ਰਮੇਸ਼ ਜੈਨ, ਸਕੱਤਰ ਮਹਾਵੀਰ ਜੈਨ, ਡਾਇਰੈਕਟਰ ਸ਼ਸ਼ੀ ਜੈਨ, ਪ੍ਰਿੰਸੀਪਲ ਸੁਪ੍ਰੀਆ ਖੁਰਾਣਾ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।