Home Uncategorized ਪਹਿਲੀ ਬਾਰਿਸ਼ ਨੇ ਅਹਿਮਦਗੜ੍ਹ ਨਗਰ ਕੌਂਸਲ ਦੀ ਪੋਲ ਖੋਲ੍ਹ ਦਿੱਤੀ

ਪਹਿਲੀ ਬਾਰਿਸ਼ ਨੇ ਅਹਿਮਦਗੜ੍ਹ ਨਗਰ ਕੌਂਸਲ ਦੀ ਪੋਲ ਖੋਲ੍ਹ ਦਿੱਤੀ

20
0

ਅਹਿਮਦਗੜ੍ਹ (ਵਿਕਾਸ ਮਠਾੜੂ-ਅਨਿੱਲ ਕੁਮਾਰ) ਅਹਿਮਦਗੜ੍ਹ ’ਚ ਪਿਛਲੇ ਦੋ ਮਹੀਨਿਆਂ ਤੋਂ ਬਰਸਾਤ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਐਤਵਾਰ ਨੂੰ ਬਰਸਾਤ ਦੇ ਮੌਸਮ ਦੀ ਪਹਿਲੀ ਬਾਰਿਸ਼ ਹੋਣ ਨਾਲ ਵੱਡੀ ਰਾਹਤ ਮਿਲੀ। ਸਮਾਜ ਸੇਵਕ ਰੋਹਿਤ ਗੁਪਤਾ, ਮੁਨੀਸ਼ ਕੁਮਾਰ, ਪ੍ਰਗਟ ਸਿੰਘ ਨੇ ਦੱਸਿਆ ਕਿ ਜਿੱਥੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ, ਉਥੇ ਹੀ ਰੇਲਵੇ ਰੋਡ, ਸਿਟੀ ਕੌਂਸਲਰ ਦਫ਼ਤਰ, ਥਾਣਾ ਸਦਰ ਰੋਡ, ਹਿੰਦ ਹਸਪਤਾਲ ਰੋਡ ਅਤੇ ਜੰਡਾਲੀ ਰੋਡ ’ਤੇ ਮੀਂਹ ਦਾ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਸਮਾਜ ਸੇਵਕ ਆਗੂਆਂ ਨੇ ਨਗਰ ਕੌਂਸਲ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਨਗਰ ਕੌਂਸਲ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪਹਿਲੀ ਬਰਸਾਤ ਨਾਲ ਹੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿਚ ਪਾਣੀ ਭਰ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਕਦੇ ਵੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਨਹੀਂ ਥੱਕਦੇ ਪਰ ਹਕੀਕਤ ਵੱਖਰੀ ਹੈ। ਅੱਜ ਮੇਨ ਰੋਡ ’ਤੇ ਪਾਣੀ ਭਰ ਜਾਣ ਕਾਰਨ ਇਕ-ਦੋ ਵਾਹਨ ਆਪਸ ਵਿਚ ਟਕਰਾਉਣ ਤੋਂ ਬਚ ਗਏ। ਜੇਕਰ ਕੋਈ ਭਿਆਨਕ ਹਾਦਸਾ ਵਾਪਰ ਜਾਂਦਾ ਤਾਂ ਕੁਝ ਵੀ ਹੋ ਸਕਦਾ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਟਰੀਟਮੈਂਟ ਪਲਾਂਟ ਚਾਲੂ ਕੀਤਾ ਜਾਵੇ ਤਾਂ ਜੋ ਬਰਸਾਤ ਦਾ ਪਾਣੀ ਸੜਕਾਂ ’ਤੇ ਇਕੱਠਾ ਨਾ ਹੋਵੇ।