ਅੰਮ੍ਰਿਤਸਰ, 1 ਜੁਲਾਈ ( ਅਮਨਦੀਪ ਰੀਹਲ, ਵਿਕਾਸ ਮਠਾੜੂ)- ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਉਹਨਾਂ ਦੀ ਮੰਗੇਤਰ ਫ਼ਿਲਮੀ ਅਦਾਕਾਰ ਪ੍ਰੀਤੀ ਚੋਪੜਾ ਵੀ ਨਤਮਸਤਕ ਹੋਣ ਲਈ ਪੁੱਜੇ। ਜਿੱਥੇ ਉਨ੍ਹਾਂ ਵੱਲੋ ਗੁਰੂ ਘਰ ਵਿੱਚ ਮੱਥਾ ਟੇਕ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਅਸ਼ੀਰਵਾਦ ਲਿਆ ਉਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾ ਵੱਲੋ ਗੁਰੂ ਘਰ ਵਿਚ ਲੰਗਰ ਹਾਲ ਤੇ ਜੂਠੇ ਬਰਤਨਾਂ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਆਲੇ ਦੁਆਲੇ ਭਾਰੀ ਸੁਰੱਖਿਆ ਫੋਰਸ ਤੈਨਾਤ ਸੀ ਕਿਸੇ ਨੂੰ ਵੀ ਉਣਾ ਕੋਲ ਜਾਉਣ ਦੀ ਇਜਾਜਤ ਨਹੀਂ ਸੀ। ਸੁਰੱਖਿਆ ਫੋਰਸ ਵਲੋਂ ਉਨ੍ਹਾਂ ਦੇ ਆਲੇ ਦੁਆਲੇ ਘੇਰਾ ਬਣਾਕੇ ਰੱਖਿਆ ਹੋਇਆ ਸੀ। ਮੀਡਿਆ ਨੂੰ ਕਿਸੇ ਸਵਾਲਾਂ ਦਾ ਉਣਾ ਵੱਲੋ ਜ਼ਵਾਬ ਨਹੀਂ ਦਿੱਤਾ ਗਿਆ। ਜਾਣਕਾਰੀ ਲਈ ਦਸ ਦੀਏ ਕਿ ਰਾਘਵ ਚੱਢਾ ਤੇ ਪਰਣੀਤੀ ਚੋਪੜਾ ਦੀ ਮੰਗਣੀ ਦੇ ਪ੍ਰੋਗਰਾਮ ਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਮਜੂਦਾ ਤੱਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਨ੍ਹਾਂ ਦੋਵਾਂ ਦੀ ਮੰਗਣੀ ਵਿੱਚ ਜਾਣਾ ਬਹੁਤ ਮਹਿੰਗਾ ਪਿਆ ਸੀ ਕਿਉਕਿ ਇਨ੍ਹਾ ਦੀ ਮੰਗਣੀ ਵਿੱਚ ਜਾਣ ਕਰਕੇ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਗਿਆ ਸੀ। ਜਿਸ ਨੂੰ ਲੈਕੇ ਕਾਫੀ ਸਮਾਂ ਮਾਹੌਲ ਗਰਮ ਰਿਹਾ ਸੀ। ਇਸ ਤੋਂ ਬਾਦ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਬਣਾਇਆ ਗਿਆ ਸੀ। ਆਪਣੀ ਮੰਗਣੀ ਤੋਂ ਬਾਅਦ ਪਿਹਲੀ ਵਾਰ ਇਹ ਜੋੜੀ ਗੁਰੂ ਘਰ ਅਸ਼ੀਰਵਾਦ ਲੈਣ ਲਈ ਪੁੱਜੀ ਸੀ।