ਲਹਿਰਾਗਾਗਾ(ਰੋਹਿਤ ਗੋਇਲ)ਥਾਣਾ ਲਹਿਰਾ ਵਿਖੇ ਤਿੰਨ ਅਜਿਹੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ, ਜੋ ਸਕੂਲਾਂ ਵਿਚ ਸਥਾਪਿਤ ਰਸੋਈਆਂ ’ਚੋਂ ਰਾਸ਼ਨ ਦਾ ਸਾਮਾਨ ਚੋਰੀ ਕਰਦੇ ਸਨ। ਇਸ ਸਬੰਧੀ ਥਾਣਾ ਲਹਿਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੇਮ ਸਿੰਘ ਵਾਸੀ ਰਾਏਧਰਾਣਾ, ਥਾਣਾ ਲਹਿਰਾ ਨੇ ਬਰਖ਼ਿਲਾਫ਼ ਮਿੰਟੂ ਸਿੰਘ ਵਾਸੀ ਜਾਖਲ ਰੋਡ ਲਹਿਰਾ, ਸਤਿਗੁਰ ਸਿੰਘ ਉਰਫ਼ ਸੱਤਾ ਵਾਸੀ ਭੂੰਦੜਭੈਣੀ ਅਤੇ ਨਮਦੀਪ ਸਿੰਘ ਉਰਫ਼ ਗਿੱਦੜ ਵਾਸੀ ਗਦੜਿਆਣੀ, ਜ਼ਿਲ੍ਹਾ ਸੰਗਰੂਰ ਦੇ ਬਰਖ਼ਿਲਾਫ਼ ਪਰਚਾ ਦਰਜ ਕਰਵਾਇਆ। ਜਿਸ ਵਿਚ ਪ੍ਰੇਮ ਸਿੰਘ ਨੇ ਦੱਸਿਆ ਕਿ 31 ਜੁਲਾਈ ਅਤੇ ਇਕ ਅਗਸਤ ਦੀ ਦਰਮਿਆਨੀ ਰਾਤ ਨੂੰ ਉਪਰੋਕਤ ਦੋਸ਼ੀਆਂ ਨੇ ਸਰਕਾਰੀ ਸਕੂਲ ਰਾਏਧਰਾਣਾ, ਸਰਕਾਰੀ ਸਕੂਲ ਜਲੂਰ ਤੇ ਸਰਕਾਰੀ ਸਕੂਲ ਖੰਡੇਬਾਦ ਅੰਦਰ ਦਾਖ਼ਲ ਹੋ ਕੇ ਸਕੂਲਾਂ ਦੀ ਰਸੋਈਆਂ ’ਚੋਂ ਕਰਿਆਣੇ ਦਾ ਸਾਮਾਨ ਚੋਰੀ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਮਿੰਟੂ ਸਿੰਘ ਵਾਸੀ ਜਾਖਲ ਰੋਡ ਲਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਇਸ ਸਬੰਧੀ ਥਾਣਾ ਲਹਿਰਾ ਮੁਖੀ ਇੰਸਪੈਕਟਰ ਰਣਵੀਰ ਸਿੰਘ ਨੇ ਕਿਹਾ ਕਿ ਬਾਕੀ ਦੇ ਮੁਲਜ਼ਮ ਜਲਦੀ ਸਲਾਖਾਂ ਪਿੱਛੇ ਦਿੱਤੇ ਜਾਣਗੇ।