Home ਪਰਸਾਸ਼ਨ “ ਪ੍ਰਸ਼ਾਸਨ ਗਾਓ ਕੀ ਔਰ ” ਸੁਚੱਜਾ ਪ੍ਰਸ਼ਾਸਨ ਸਪਤਾਹ ਤਹਿਤ ਸੇਵਾ ਕੇਂਦਰ...

“ ਪ੍ਰਸ਼ਾਸਨ ਗਾਓ ਕੀ ਔਰ ” ਸੁਚੱਜਾ ਪ੍ਰਸ਼ਾਸਨ ਸਪਤਾਹ ਤਹਿਤ ਸੇਵਾ ਕੇਂਦਰ ਭੁਰਥਲਾ ਮੰਡੇਰ ਅਤੇ ਜਮਾਲਪੁਰ ਰੋਡ ਮਾਲੇਰਕੋਟਲਾ ਦੀ ਕੀਤੀ ਅਚਨਚੇਤ ਚੈਕਿੰਗ

61
0

ਮਾਲੇਰਕੋਟਲਾ 21 ਦਸੰਬਰ 🙁 ਬੌਬੀ ਸਹਿਜਲ, ਧਰਮਿੰਦਰ) -ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  25 ਦਸੰਬਰ ਤੱਕ “ਪ੍ਰਸ਼ਾਸਨ ਗਾਓ ਕੀ ਔਰ ”  ਸੁਚੱਜਾ ਪ੍ਰਸ਼ਾਸਨ ਸਪਤਾਹ  ਮਨਾਇਆ ਜਾ ਰਿਹਾ ਹੈ । ਜਿਸ ਤਹਿਤ  ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਨੇ ਅੱਜ ਸੇਵਾ ਕੇਂਦਰ ਭੁਰਥਲਾ ਮੰਡੇਰ ਅਤੇ ਜਮਾਲਪੁਰ ਰੋਡ , ਮਾਲੇਰਕੋਟਲਾ ਵਿਖੇ ਅਚਨਚੇਤ ਚੈਕਿੰਗ ਕੀਤੀ ਅਤੇ ਲੋਕਾਂ ਦੀ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕਰਵਾਇਆ।  ਇਸ ਮੌਕੇ ਉਨ੍ਹਾਂ ਸੇਵਾ ਕੇਂਦਰਾਂ ਦੇ ਕੋਆਡੀਨੇਟਰਾਂ ਅਤੇ ਤਾਇਨਾਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸੇਵਾ ਕੇਂਦਰਾਂ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਨਿਰਧਾਰਿਤ ਸਮੇਂ ਬੱਧ , ਨਿਰਵਿਘਨ ਤਰੀਕੇ ਨਾਲ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਅਤੇ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ । ਉਨ੍ਹਾਂ ਹੋਰ ਕਿਹਾ ਕਿ ਲੋਕਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਆਪਣੀ ਵਾਰੀ ਅਨੁਸਾਰ ਸੇਵਾ  ਦੇਣ ਨੂੰ ਯਕੀਨੀ ਬਣਾਇਆ ਜਾਵੇ  ਅਤੇ ਸੇਵਾ ਕੇਂਦਰਾਂ ਵਿੱਚ ਪੈਡਿੰਗ ਪਈਆਂ ਅਰਜੀਆਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ  ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਚੰਗਾ ਸ਼ਾਸਨ ਪ੍ਰਬੰਧ ਦੇਣ ਲਈ ਮਨਾਏ ਜਾ ਰਹੇ ਸੁਚੱਜਾ ਪ੍ਰਸ਼ਾਸਨ ਸਪਤਾਹ ਤਹਿਤ ਮਿਤੀ 23 ਦਸੰਬਰ ਨੂੰ ਸਬ ਡਵੀਜ਼ਨ ਅਹਿਮਦਗੜ੍ਹ,ਪਿੰਡ ਕੁੱਪ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਸਬ ਡਵੀਜ਼ਨ ਪੱਧਰ ਦਾ ਵਿਸ਼ੇਸ਼ ਨਾਗਰਿਕ ਸੁਵਿਧਾ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਮਿਤੀ 24 ਦਸੰਬਰ ਨੂੰ ਸਬ ਜੇਲ੍ਹ ਮਾਲੇਰਕੋਟਲਾ ਵਿਖੇ ਕੈਦੀਆਂ ਦੀ ਸਹੂਲਤ ਲਈ ਵਿਸ਼ੇਸ਼ ਆਧਾਰ ਕਾਰਡ ਕੈਂਪ ਵੀ ਲਗਾਇਆ ਜਾਵੇਗਾ । ਇਸ ਕੈਂਪ ਵਿੱਚ ਕੈਦੀਆਂ ਦੇ ਆਧਾਰ ਕਾਰਡ ਸਬੰਧੀ ਤਰੁੱਟੀਆਂ ਦੂਰ ਕੀਤੀਆਂ ਜਾਣਗੀਆਂ ।ਉਨ੍ਹਾਂ ਦੱਸਿਆ ਕਿ  ਸਬ ਡਵੀਜ਼ਨ ਪੱਧਰ ਤੇ ਲਗਾਏ ਜਾਣ ਵਾਲੇ ਕੈਂਪਾਂ ਵਿਚ ਆਮ ਜਨਤਾ ਨੂੰ ਵੱਖ ਵੱਖ ਵਿਭਾਗਾਂ ਦੀਆਂ ਸਕੀਮਾਂ ਅਤੇ ਸਕੀਮਾਂ ਦਾ ਲਾਹਾ ਲੈਣ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ । ਇਸ ਤੋਂ ਇਲਾਵਾ ਨਾਗਰਿਕ ਸੇਵਾਵਾਂ ਸਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਲੋਕਾਂ ਦੀ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਵੇਗਾ ।ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਇਸ ਕੈਂਪਾਂ ਚ ਖੇਤੀਬਾੜੀ, ਬਾਗ਼ਬਾਨੀ, ਮੱਛੀ ਪਾਲਣ, ਡੇਅਰੀ, ਭੂਮੀ ਪਰਖ,  ਆਦਿ ਸਬੰਧੀ ਸਰਕਾਰੀ ਸਬਸਿਡੀਆਂ ਬਾਰੇ ਦੱਸਿਆ ਜਾਵੇਗਾ | ਲੀਡ ਬੈਂਕ ਦੇ ਸਹਿਯੋਗ ਨਾਲ ਵੱਖ ਵੱਖ ਬੈਂਕਾਂ ਵੱਲੋਂ ਲੋਕਾਂ ਨੂੰ ਦਿੱਤੇ ਜਾਣ ਵਾਲੇ ਅਸਾਨ ਕਰਜ਼ਿਆਂ ਸਬੰਧੀ ਵੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ  ਕਰਜ਼ਾ ਲੈ ਕੇ ਨੌਜਵਾਨ ਆਤਮ ਨਿਰਭਰ ਹੋ ਸਕਣ । ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਵੀ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਇਸ ਮੌਕੇ ਮਾਲ ਵਿਭਾਗ,ਰੋਜ਼ਗਾਰ ਵਿਭਾਗ,ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ,ਸਹਾਇਕ ਰਜਿਸਟਰਾਰ, ਖ਼ੁਰਾਕ ਸਿਵਲ ਸਪਲਾਈ ਵਿਭਾਗ,ਤਹਿਸੀਲ ਭਲਾਈ ਅਫ਼ਸਰ, ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ ਸ਼ਮੂਲੀਅਤ ਕਰਨਗੇ ।ਗੁਰਮੀਤ ਕੁਮਾਰ ਨੇ  ਲੋਕਾਂ  ਨੂੰ ਅਪੀਲ ਕੀਤੀ ਕਿ ਉਹ ਸਬ ਡਵੀਜ਼ਨ ਪੱਧਰ ਤੇ ਆਯੋਜਿਤ ਹੋਣ ਵਾਲੇ ਕੈਂਪਾਂ ਵਿੱਚ ਹਿੱਸਾ ਲੈਣ ਤਾਂ ਜੋ ਉਨ੍ਹਾਂ ਨੂੰ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਦੁਆਰਾ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਸੂਚਨਾ ਮਿਲ ਸਕੇ ।

LEAVE A REPLY

Please enter your comment!
Please enter your name here