ਮੋਹਾਲੀ, 22 ਸਤੰਬਰ (ਰਾਜਨ ਜੈਨ- ਰੋਹਿਤ ਗੋਇਲ) ਸ੍ਰੀ ਗੁਰਪ੍ਰੀਤ ਸਿੰਘ ਭੁੱਲਰ IPS ਡੀ.ਆਈ.ਜੀ ਰੂਪਨਗਰ ਰੋਜ ਰੂਪਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਰੇਜ ਐਂਟੀ-ਨਾਰਕੋਟਿਕਸ ਕਮ ਸਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਵੱਲੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਟਰੱਕ ਟਰਾਲਾ ਨੰਬਰ ਪੀ.ਬੀ-13 ਐਕਸ-9079 ਵਿੱਚ 2 ਕਿਲੋਗ੍ਰਾਮ ਅਫੀਮ ਬ੍ਰਾਮਦ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਮਿਤੀ 22-09-2022 ਨੂੰ ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਉਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਇੰਚਾਰਜ ਐਸ.ਆਈ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਨੇੜੇ ਕੋਟੀਨੈਟਲ ਕਾਲਜ ਜੀ.ਟੀ. ਰੋਡ ਸਰਹਿੰਦ ਮੌਜੂਦ ਸੀ।ਜਿਥੇ ਸ:ਥ: ਦਵਿੰਦਰ ਕੁਮਾਰ ਵਲੋਂ ਨਾਕਾਬੰਦੀ ਕਰਕੇ ਨਸ਼ਿਆ ਦੀ ਰੋਕਥਾਮ ਲਈ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਕ ਟਰੱਕ ਟਰਾਲਾ ਨੰਬਰ ਪੀ.ਬੀ-13 ਐਕਸ 9079 ਰਾਜਪੁਰਾ ਤੋਂ ਸਰਹਿੰਦ ਸਾਈਡ ਨੂੰ ਆਇਆ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿਛੇ ਹੀ ਰੁੱਕ ਗਿਆ ਜਿਸਤੇ ਪੁਲਿਸ ਪਾਰਟੀ ਵਲੋਂ ਟੱਰਕ ਟਰਾਲਾ ਨੰਬਰ ਪੀ.ਬੀ-13 ਐਕਸ-9079 ਦੀ ਤਲਾਸ਼ੀ ਕਰਨ ਤੇ ਕੈਬਿਨ ਵਿਚੋਂ 2 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ ਦੋਸੀਆ ਨੇ ਦਸਿਆ ਕਿ ਉਹ ਝਾਰਖੰਡ ਤੋਂ ਸਸਤੇ ਭਾਅ ਅਫੀਮ ਲਿਆ ਕੇ ਲੁਧਿਆਣਾ ਸ਼ਹਿਰ ਅਤੇ ਲੁਧਿਆਣਾ ਸ਼ਹਿਰ ਦੇ ਪਿੰਡਾ ਵਿੱਚ ਮਹਿੰਗੇ ਭਾਅ ਸਪਲਾਈ ਕਰਦੇ ਹਨ । ਜਿਸਤੇ ਉਕਤਾਨ ਦੋਸ਼ੀਆਨ ਵਿਰੁੱਧ ਮੁਕੱਦਮਾ ਨੰਬਰ 153 ਮਿਤੀ 22-09-2022 ਅ/ਧ 18/61/85 NDPS Act ਥਾਣਾ ਸਰਹਿੰਦ ਦਰਜ ਰਜਿਸਟਰ ਕਰਵਾਇਆ ਗਿਆ। ਨਾਮ ਪਤਾ ਦੋਸ਼ੀਆਨ :- 1. ਗੁਰਮੇਲ ਸਿੰਘ ਪੁੱਤਰ ਹੁਸ਼ਿਆਰ ਸਿੰਘ ਵਾਸੀ ਜੰਡਾਲੀ ਰੋਡ ਨੇੜੇ ਕਾਲੀ ਮਾਤਾ ਮੰਦਰ ਅਹਿਮਦਗੜ੍ਹ ਥਾਣਾ ਸਿਟੀ ਅਹਿਮਦਗੜ੍ਹ ਜਿਲ੍ਹਾ ਮਲੇਰਕੋਟਲਾ (ਡਰਾਈਵਰ) 2 ਸੰਜੀਵ ਕੁਮਾਰ ਪੁੱਤਰ ਜੋਗਿੰਦਰ ਕੁਮਾਰ ਵਾਸੀ ਨੇੜੇ ਬਾਲਕ ਨਾਥ ਮੰਦਰ, ਭਗਤ ਸਿੰਘ ਨਗਰ ਲੁਧਿਆਣਾ ਬਾਣਾ ਦੁਗਰੀ ਜਿਲ੍ਹਾ ਲੁਧਿਆਣਾ (ਕੰਡਕਟਰ) ਦੌਰਾਨ ਪੁੱਛਗਿਛ ਦੋਸ਼ੀਆਨ ਤੋ ਖੁਲਾਸਾ ਹੋਇਆ ਕਿ ਦੋਸ਼ੀ ਉਕਤ ਟਰੱਕ ਵਿਚ ਕਰੀਬ ਇਕ ਮਹੀਨਾ ਪਹਿਲਾ ਗੱਡੀ ਲੋਡ ਕਰਕੇ ਕਲਰਤੇ ਗਏ ਸੀ ਜਿਹਨਾਂ ਨੇ ਵਾਪਸੀ ਤੇ ਝਾਰਖੰਡ ਦੇ ਚਪਾਚਨ ਸ਼ਹਿਰ ਪਾਸੋ ਅਫੀਮ ਖਰੀਦ ਕੀਤੀ ਸੀ ਜੋ ਇਨ੍ਹਾਂ ਵੱਲੋਂ ਇਹ ਖੇਪ ਲੁਧਿਆਣਾ ਸ਼ਹਿਰ / ਪਿੰਡਾਂ ਵਿਚ ਸਪਲਾਈ ਕਰਨੀ ਸੀ। ਦੋਸ਼ੀਆਨ ਨੇ ਪੁੱਛਗਿਛ ਤੇ ਮੰਨਿਆ ਕਿ ਉਹ ਪਿਛਲੇ ਕਈ ਮਹੀਨੀਆ ਤੋ ਝਾਰਖੰਡ ਵਾਲੇ ਰੂਟ ਤੇ ਹੀ ਚਲਦੇ ਹਨ ਅਤੇ ਵਾਪਸੀ ਤੇ ਅਫੀਮ ਲੈ ਕੇ ਆਉਂਦੇ ਹਨ। ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ