ਜਗਰਾਉਂ,(ਲਿਕੇਸ਼ ਸ਼ਰਮਾ-ਰੋਹਿਤ ਗੋਇਲ): ਪੰਜਾਬ ਸਰਕਾਰ ਅਤੇ ਪੰਜਾਬ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ ‘ਦੀ ਕਿੱਕਬਾਕਸਿੰਗ ਖੇਡ ਵਿੱਚ ਜ਼ਿਲ੍ਹਾ ਪੱਧਰ ਤੇ ਵੱਖ-ਵੱਖ ਸਕੂਲਾਂ ਅਤੇ ਕਲੱਬਾਂ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੇ ਵੱਖ-ਵੱਖ ਵਰਗਾਂ ਵਿਚ ਭਾਗ ਲਿਆ। ਕਿੱਕਬਾਕਸਿੰਗ ਕੋਚ ਸੁਰਿੰਦਰ ਪਾਲ ਵਿੱਜ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਖੇਡ ਮੇਲਾ 2022″ ਖੇਡਾਂ ਵਤਨ ਪੰਜਾਬ ਦੀਆਂ ਵਿਚ ਪਹਿਲੀ ਵਾਰ ਕਿੱਕਬਾਕਸਿੰਗ ਖੇਡ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਖੇਡ ਵਿਭਾਗ ਵੱਲੋ ਖੇਡ ਵਿਭਾਗ ਦੀਆ ਖੇਡਾਂ ਵਿਚ ਸ਼ਾਮਲ ਕੀਤਾ ਗਿਆ ਹੈ।ਜਿਸ ਨਾਲ ਖਿਡਾਰੀਆਂ ਵਿਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ।ਵਿਭਾਗ ਵਲੋ ਕਿੱਕਬਾਕਸਿੰਗ ਕੋਚ ਸੁਰਿੰਦਰ ਪਾਲ ਵਿੱਜ ਡੀ,ਪੀ,ਈ ਨੂੰ ਜ਼ਿਲਾ ਪੱਧਰ ਤੇ ਕਨਵੀਨਰ ਅਤੇ ਦੀਪਕ ਸਿੰਘ ਪੀ,ਟੀ,ਆਈ ਨੂੰ ਕੋ ਕਨਵੀਨਰ ਲਗਾਇਆ ਗਿਆ।ਇਹਨਾਂ ਦੀ ਦੇਖ ਰੇਖ ਚ ਕਿੱਕਬਾਕਸਿੰਗ ਖੇਡ ਦੇ ਮੁਕਾਬਲੇ ਬਹੁਤ ਹੀ ਚੰਗੇ ਢੰਗ ਨਾਲ ਕਰਵਾਏ ਗਏ ਕੌਚ ਸੁਰਿੰਦਰ ਪਾਲ ਵਿੱਜ ਨੇ ਕਿਹਾ ਕਿ ਉਹ ਕਿੱਕਬਾਕਸਿੰਗ ਖੇਡ ਨਾਲ 2005 ਤੌ ਜੁੜੇ ਹੋਏ ਹਨ।ਉਹਨਾਂ ਨੇ ਹੀ ਲੁਧਿਆਣੇ ਜ਼ਿਲੇ ਵਿੱਚ ਕਿੱਕਬਾਕਸਿੰਗ ਖੇਡ ਨੂੰ ਪ੍ਰਚਲਿਤ ਕੀਤਾ, ਉਹ ਨੈਸ਼ਨਲ ਕਿੱਕਬਾਕਸਿੰਗ ਫੈਡਰੇਸ਼ਨ ਵੱਲੋਂ ਪੰਜਾਬ ਵਿੱਚ ਪਹਿਲੇ ਨੈਸ਼ਨਲ “ਏ” ਗਰੇਡ ਕੋਚ ਹਨ।ਉਹਨਾਂ ਨੇ ਏਸ਼ੀਅਨ ਕਿੱਕਬਾਕਸਿੰਗ ਚੈਂਪੀਅਨਸ਼ਿਪ ਅਤੇ ਵਾਕੋ ਸੀਨੀਅਰ ਵਰਲਡ ਕਿੱਕਬਾਕਸਿੰਗ ਚੈਂਪੀਅਨਸ਼ਿਪ ਵਿੱਚ ਵੀ ਭਾਰਤ ਦੀ ਕਿੱਕਬਾਕਸਿੰਗ ਟੀਮ ਵਿੱਚ ਅਹਿਮ ਭੂਮਿਕਾ ਨਿਭਾਈ,ਕਿੱਕਬਾਕਸਿੰਗ ਖੇਡ ਵਿੱਚ ਕਨਵੀਨਰ ਲਗਵਾਉਣ ਤੇ ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ ਇਸੇ ਤਰ੍ਹਾਂ ਉਹਨਾਂ ਨੇ ਜ਼ਿਲੇ ਪੱਧਰ ਤੇ ਕਿੱਕਬਾਕਸਿੰਗ ਖੇਡ ਵਿੱਚ ਭਾਗ ਲੈਣ ਵਾਲੇ ਖਿਡਾਰੀ ਤਗਮੇ ਜਿੱਤਣ ਵਾਲੇ ਖਿਡਾਰੀ ਅਤੇ ਕੋਚਾਂ ਅਤੇ ਰੈਫਰੀ ਦੀ ਭੂਮਿਕਾ ਨਿਭਾਉਣ ਵਾਲੇ ਅਧਿਕਾਰੀਆਂ ਦਾ ਧੰਨਵਾਦ ਕੀਤਾ ।