ਸਿੱਧਵਾਂ ਬੇਟ : 22 ਦਸੰਬਰ ( ਬੌਬੀ ਸਹਿਜਲ, ਧਰਮਿੰਦਰ )- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਿੱਦੜਵਿੰਡੀ ਵਿਖੇ ਪ੍ਰਵਾਸੀ ਭਾਰਤੀ ਜਸਵਿੰਦਰ ਸਿੰਘ ਗਿੱਲ ਅਮਰੀਕਾ ਵਾਲਿਆਂ ਦੇ ਪਰਿਵਾਰ ਵਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਬੂਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਸਕੂਲ ਵਿੱਚ ਹੋਏ ਸਾਦੇ ਸਮਾਗਮ ਦੌਰਾਨ ਲੈਕਚਰਾਰ ਅੰਮ੍ਰਿਤਪਾਲ ਸਿੰਘ ਨੇ ਗਿੱਲ ਪਰਿਵਾਰ ਵਲੋਂ ਸਕੂਲ ਦੇ ਵਿਕਾਸ ਲਈ ਕੀਤੇ ਗਏ ਉਪਰਾਲਿਆਂ ਬਾਰੇ ਦੱਸਦਿਆਂ ਜੀ ਆਇਆਂ ਕਿਹਾ। ਇਸ ਸਮਾਗਮ ਦੌਰਾਨ ਬੋਲਦਿਆਂ ਪ੍ਰਵਾਸੀ ਭਾਰਤੀ ਜਸਵਿੰਦਰ ਸਿੰਘ ਜੱਸੀ ਗਿੱਲ ਨੇ ਕਿਹਾ ਕਿ ਭਾਂਵੇ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਆਪਣੀ ਮਿਹਨਤ ਸਦਕਾ ਵੱਡਾ ਨਾਮ ਕਮਾ ਰਹੇ ਹਨ, ਪਰ ਉਨ੍ਹਾਂ ਦਾ ਦਿਲ ਹਮੇਸ਼ਾ ਪੰਜਾਬ ਲਈ ਧੜਕਦਾ ਹੈ। ਇਸ ਲਈ ਸਾਡਾ ਪਰਿਵਾਰ ਵੀ ਗਿੱਦੜਵਿੰਡੀ ਪਿੰਡ ਲਈ ਕੁਝ ਕਰਨ ਲਈ ਹਮੇਸ਼ਾ ਉਤਾਵਲਾ ਰਹਿੰਦਾ ਹੈ। ਇਸ ਸਮਾਗਮ ਦੌਰਾਨ ਗਿੱਲ ਪਰਿਵਾਰ ਵਲੋਂ ਜੋਗਿੰਦਰ ਸਿੰਘ ਗਿੱਲ ਐਡਵੋਕੇਟ, ਰਾਜਿੰਦਰ ਕੌਰ, ਸਰਬਜੀਤ ਕੌਰ ਗਿੱਲ, ਸਿਮਲਜੀਤ ਸਿੰਘ ਗਿੱਲ, ਪਵਨਪ੍ਰੀਤ ਕੌਰ ਗਿੱਲ, ਜਗਤ ਸਿੰਘ, ਵਰਿੰਦਰ ਕੌਰ ਤੋਂ ਇਲਾਵਾ ਹਰਜਗਦੀਪ ਸਿੰਘ ਹੈਪੀ ਖਹਿਰਾ ਵੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਪਿ੍ਰੰਸੀਪਲ ਹਰਪ੍ਰੀਤ ਸਿੰਘ ਗਰੇਵਾਲ ਨੇ ਐਨ. ਆਰ. ਆਈ. ਜਸਵਿੰਦਰ ਸਿੰਘ ਜੱਸੀ ਗਿੱਲ ਅਤੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਿੱਲ ਪਰਿਵਾਰ ਨੇੇ ਹਮੇਸ਼ਾ ਹੀ ਸਕੂਲ ਦੇ ਵਿਕਾਸ ਵਿੱਚ ਬਿਨਾ ਕਹੇ ਵੱਧ-ਚੜ੍ਹ ਕੇ ਯੋਗਦਾਨ ਪਾਇਆ ਹੈ। ਇਸ ਮੌਕੇ ਤੇ ਲੈਕਚਰਾਰ ਅੰਮ੍ਰਿਤਪਾਲ ਸਿੰਘ, ਕੰਵਲਜੀਤ ਕੌਰ, ਪ੍ਰੀਤ ਮਹਿੰਦਰ ਸਿੰਘ, ਗੁਰਇਕਬਾਲ ਸਿੰਘ, ਕੁਲਵਿੰਦਰ ਸਿੰਘ, ਹਰਪਿੰਦਰਜੀਤ ਸਿੰਘ, ਨਵਦੀਪ ਸਿੰਘ, ਅੰਕਿਤ, ਸੋਹਣ ਸਿੰਘ, ਲਵਜੀਤ ਸਿੰਘ, ਵਿਸ਼ਾਲ ਵਾਰਨੇ, ਸੁਖਦੇਵ ਸਿੰਘ, ਰਵਿੰਦਰ ਪਾਲ, ਪਤਵੰਤ ਕੌਰ, ਸਨਦੀਪ ਕੌਰ, ਜੁਝਾਰ ਕੌਰ, ਰਣਦੀਪ ਕੌਰ, ਦੀਪਮਾਲਾ, ਕੁਲਜੀਤ ਕੌਰ, ਆਸ਼ੂ, ਕੰਵਲਜੀਤ ਕੌਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।