ਘਟਨਾਂ ਸਥਾਨ ’ਤੇ ਵਿਧਾਇਕ ਇਆਲੀ, ਡਾ. ਕੰਗ , ਮੈਡਮ ਡੀ.ਸੀ, ਐੱਸ.ਐੱਸ.ਪੀ ਸਮੇਤ ਹੋਰ ਅਧਿਕਕਾਰੀ ਪੁੱਜੇ
ਮੁੱਲਾਂਪੁਰ ਦਾਖਾ 23 ਅਗਸਤ (ਸਤਵਿੰਦਰ ਸਿੰਘ ਗਿੱਲ)– ਪਿੰਡ ਬੱਦੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਮਹਿਲਾ ਸਟਾਫ ਰੂਮ ਦੀ ਛੱਤ ਡਿੱਗਣ ਕਾਰਨ ਚਾਰ ਅਧਿਆਪਕਾ ਥੱਲੇ ਆ ਗਈਆਂ, ਜਿਸਦੇ ਸਿੱਟੇ ਵਜੋਂ ਇੱਕ ਦੀ ਮੌਤ ਹੋ ਗਈ ਜਦਕਿ ਤਿੰਨ ਅਧਿਆਪਕਾਵਾ ਮੈਡੀਵਿਓ ਹਸਪਤਾਲ ਵਿੱਚ ਜੇਰੇ ਇਲਾਜ ਹਨ। ਘਟਨਾਂ ਸਥਾਨ ਤੇ ਹਲਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ ਕੰਗ, ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਜਿਲ੍ਹਾ ਸਿੱਖਿਆ ਅਫਸਰ ਮੈਡਮ ਡਿੰਪਲ ਮਦਾਨ, ਐੱਸ.ਐੱਸ.ਪੀ ਨਵਨੀਤ ਸਿੰਘ ਬੈਂਸ., ਡੀਐੱਸ.ਪੀ ਅਮਨਦੀਪ ਸਿੰਘ ਐਸ.ਡੀ.ਐਮ. ਲੁਧਿਆਣਾ ਪੱਛਮੀ ਹਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਮੁੱਲਾਂਪੁਰ ਮਨਦੀਪ ਸਿੰਘ, ਥਾਣਾ ਦਾਖਾ ਮੁੱਖੀ ਦੀਪਕਰਨ ਸਿੰਘ ਤੂਰ (ਡੀ.ਐਸ.ਪੀ. ਅੰਡਰ ਟਰੇਨਿੰਗ) ਸਮੇਤ ਹੋਰ ਵੀ ਆਲਾ ਅਧਿਕਾਰੀ ਪੁੱਜੇ।
ਜਿਲ੍ਹਾ ਸਿੱਖਿਆ ਅਫਸਰ ਮੈਡਮ ਡਿੰਪਲ ਮਦਾਨ, ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਸਕੂਲ ਨੂੰ ਐੱਮ.ਈ.ਨੈੱਸ ਵਿੱਚ ਲੈਣ ਕਰਕੇ ਸਕੂਲ ਦੀ ਦਿੱਖ ਬਦਲਣ ਲਈ ਸਕੂਲ ਅੰਦਰ ਮੁਰੰਮਤ ਦਾ ਕੰਮ ਚਲ ਰਿਹਾ ਸੀ, ਰੋਜ਼ਾਨਾਂ ਦੀ ਤਰ੍ਹਾਂ ਸਕੂਲ ਦਾ ਸਮੁੱਚਾ ਸਟਾਫ ਬੱਚਿਆ ਨੂੰ ਪੜ੍ਹਾਉਣ ਉਪਰੰਤ ਸਕੂਲ ਦੇ ਸਟਾਫ ਰੂਮ ਵਿੱਚ ਬੈਠ ਜਾਂਦਾ ਹੈ, ਅੱਜ ਵੀ ਸੱਤਵਾ ਪੀਰਡ ਲੱਗਣ ਉਪਰੰਤ 5 ਮਹਿਲਾ ਅਧਿਆਪਕ ਉਕਤ ਰੂਮ ਵਿੱਚ ਸੀ, ਕਿ ਅਚਾਨਕ ਕਮਰੇ ਦੀ ਛੱਤ ਡਿੱਗ ਪਈ, ਇੱਕ ਅਧਿਆਪਕਾ ਫਟਾਫਟ ਬਚਕੇ ਬਾਹਰ ਆ ਗਈ ਜਦਕਿ 4 ਅਧਿਆਪਕਾ ਬੁਰੀ ਤਰ੍ਹਾਂ ਫਸ ਗਈਆਂ । ਛੱਤ ਡਿੱਗਣ ਦਾ ਧਮਾਕਾ ਸੁਣ ਕੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਹਫੜਾ ਦਫ਼ੀ ਮੱਚ ਗਈ। ਇਸੇ ਦੌਰਾਨ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬਾ ਅਨਾਊਸਮੈਂਟ ਕਰਵਾਈ ਗਈ ਅਤੇ ਪੁਲਿਸ ਵੀ ਮੌਕੇ ਤੇ ਪੁੱਜ ਗਈ। ਆਈ.ਟੀ.ਬੀ ਦੇ ਜਵਾਨ ਜਿਸਦੀ ਅਗਵਾਈ ਦੇਸਰਾਜ ਕਰ ਰਹੇ ਪੁੱਜ ਗਏ ਜਿਨ੍ਹਾਂ ਨੇ ਭਾਰੀ ਜੱਦੋ ਜਹਿਦ ਦੌਰਾਨ ਦੋ ਅਧਿਆਪਕਾ ਸੁਖਜੀਤ ਕੌਰ ਅਤੇ ਇੰਦੂ ਨੂੰ ਮਲਬੇ ਵਿੱਚੋਂ ਕੱਢ ਲਿਆ ਗਿਆ ਜਦਕਿ ਕਿ 2 ਅਧਿਆਪਕਾਂ ਰਵਿੰਦਰ ਕੌਰ ਅਤੇ ਨਰਿੰਦਰਜੀਤ ਕੌਰ ਨੂੰ ਮਲਬੇ ਵਿੱਚ ਫਸ ਗਈਆ। ਦੋ ਘੰਟੇ ਚੱਲੇ ਰੈਸਕਿਓ ਅਪ੍ਰੇਸ਼ਨ ਦੌਰਾਨ ਇਨ੍ਹਾਂ ਨੂੰ ਵੀ ਬਾਹਰ ਕੱਢ ਲਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਰਵਿੰਦਰ ਕੌਰ ਦੀ ਜੇਰੇ ਇਲਾਜ ਮੌਤ ਹੋ ਗਈ। ਘਟਨਾਂ ਸਥਾਨ ’ਤੇ ਐਨ.ਡੀ.ਆਰ.ਐਫ.ਦੇ 24 ਜਵਾਨ ਇੰਸਪੈਕਟਰ ਭਾਰਦਵਾਜ ਦੀ ਅਗੁਵਾਈ ਹੇਠ ਪੁੱਜ ਗਏ ਸਨ।
ਤਹਿਸੀਲਦਾਰ ਲੁਧਿਆਣਾ ਪੱਛਮੀ ਲਕਸ਼ੈ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਗਲੇ ਆਦੇਸ਼ਾਂ ਤੱਕ ਸਕੂਲ ਸੀਲ ਕਰ ਦਿੱਤਾ ਗਿਆ ਹੈ। ਇਸ ਸਕੂਲ ਦੀ ਇਮਾਰਤ ਉੱਥੇ ਪੜ੍ਹਕੇ ਗਏੇ ਬਜੁਰਗਾਂ ਅਨੁਸਾਰ ਸੰਨ 1960 ਤੋਂ ਵੀ ਪੁਰਾਣੀ ਦੱਸੀ ਗਈ ਹੈ । ਦਰਅਸਲ ਉਪਰਲੀ ਖਸਤਾ ਹਾਲਤ ਛੱਤ ਦੇ ਉੱਤੇ ਜਿਆਦਾ ਵਜਨ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ ।
ਕੀ ਕਿਹਾ ਡੀ.ਸੀ ਮੈਡਮ ਨੇ – ਰੈਸਕਿਉ ਆਪਰੇਸ਼ਨ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਮੈਡਮ ਸੁਰਭੀ ਮਲਿਕ ਨੇ ਨੇੜਿਓ ਦੇਖਿਆ ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਕਿ ਸਕੂਲ ਅੰਦਰ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਕਿ ਅਚਾਨਕ ਛੱਤ ਡਿੱਗ ਪਈ ਜਿਸ ਨਾਲ ਇਹ ਹਾਦਸਾ ਵਾਪਰ ਗਿਆ। ਉਹ ਸਿੱਖਿਆ ਵਿਭਾਗ ਦੇ ਟੈਕਨੀਕਲ ਇੰਜਨੀਅਰ ਵਿਭਾਗ ਵੱਲੋਂ ਇਸ ਘਟਨਾਂ ਦੀ ਜਾਂਚ ਕਰਵਾਉਣਗੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਵਿਧਾਇਕ ਇਆਲੀ ਨੇ ਕੀ ਕਿਹਾ – ਵਿਧਾਇਕ ਇਆਲੀ ਨੇ ਜਿੱਥੇ ਉਕਤ ਹਾਦਸੇ ਦਾ ਦੁੱਖ ਪ੍ਰਗਟਾਵਾ ਉੱਥੇ ਹੀ ਸਰਕਾਰ ਦੀ ਨਲਾਇਕੀ ਦਾ ਵੀ ਜਿਕਰ ਕੀਤਾ ਹੈ ਜੇਕਰ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤਾਂ ਅਧਿਆਪਕਾ ਨੂੰ ਸੁਰੱਖਿਅਤ ਕਮਰੇ ਕਿਉ ਨਹੀਂ ਦਿੱਤੇ ਗਏ। ਇਸਦੀ ਜਾਂਚ ਹੋਣੀ ਚਾਹੀਦੀ ਜੋ ਵੀ ਦੋਸ਼ੀ ਪਾਇਆ ਉਸ ਵਿਰੁੱਧ ਸਖਤ ਕਾਰਵਾਈ ਹੋਵੇ। ਪੰਜਾਬ ਸਰਕਾਰ ਤੇ ਨਿਸ਼ਾਨਾ ਸੇਧਦਿਆ ਕਿਹਾ ਕਿ ਇੱਕ ਪਾਸੇ ਸਰਕਾਰ ਅਧਿਆਪਕਾ ਨੂੰ ਸਿੰਘਾਪੁਰ ਵਰਗੇ ਮੁਲਕਾਂ ਵਿੱਚ ਟਰੇਨਿੰਗ ਲੈਣ ਲਈ ਭੇਜ ਰਹੀ ਜਦਕਿ ਪੰਜਾਬ ਦੇ ਸਕੂਲਾਂ ਦੀ ਹਾਲਤ ਪਹਿਲਾ ਨਾਲੋਂ ਵੀ ਖਸਤਾ ਹੋ ਚੁੱਕੀ ਹੈ, ਜੇਕਰ ਪੰਜਾਬ ਦੇ ਮੁੱਖ ਮੰਤਰੀ ਨੂੰ ਇਨ੍ਹਾਂ ਹੀ ਹੇਜ ਮਾਰਦਾ ਹੈ ਤਾਂ ਪਹਿਲਾ ਸਾਰੇ ਸਕੂਲਾਂ ਨੂੰ ਨਵੇਂ ਸਿਰਿਓ ਬਣਾਵੇ ਤੇ ਫਿਰ ਭੇਜੇ ਟਰੇਨਿਗ ਲੈਣ ਲਈ ਅਧਿਆਪਕਾ ਨੂੰ ਬਾਹਰ।