Home Political 12 ਕਰੋੜ ਰੁਪਏ ਦੀ ਲਾਗਤ ਨਾਲ ਬਣਕੇ ਤਿਆਰ ਹੋਵੇਗੀ ਪਿੰਡ ਪੱਖੀ ਕਲਾਂ...

12 ਕਰੋੜ ਰੁਪਏ ਦੀ ਲਾਗਤ ਨਾਲ ਬਣਕੇ ਤਿਆਰ ਹੋਵੇਗੀ ਪਿੰਡ ਪੱਖੀ ਕਲਾਂ ਪਹਿਲੂ ਵਾਲਾ ਖੁਆਜਾ ਖੜਕ ਦੀ ਸੜਕ – ਵਿਧਾਇਕ ਸੇਖੋਂ

53
0

ਫਰੀਦਕੋਟ,(ਰਾਜੇਸ਼ ਜੈਨ – ਰੋਹਿਤ ਗੋਇਲ): ਫਿਰੋਜ਼ਪੁਰ ਫਰੀਦਕੋਟ ਰੋਡ ਤੋਂ ਪਿੰਡ ਪੱਖੀ ਕਲਾਂ – ਪਹਿਲੂ ਵਾਲਾ – ਖਵਾਜਾ ਖੜਕ  ਤਕ ਕਰੀਬ 16 ਕਿਲੋਮੀਟਰ ਸੜਕ ਨੂੰ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਕਰਕੇ ਬਿਲਕੁਲ ਨਵਾਂ ਬਣਾਇਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਈਟੀਓ ਮੰਤਰੀ ਲੋਕ ਨਿਰਮਾਣ ਵਿਭਾਗ ਹਰਭਜਨ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਜਿਥੇ ਪਿੰਡ ਪੱਖੀ ਕਲਾਂ ਪਹਿਲੂ ਵਾਲਾ ਅਤੇ ਖੁਆਜਾ ਖੜਕ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਫਾਇਦਾ ਹੋਵੇਗਾ ਓਥੇ ਆਣ ਜਾਣ ਵਾਲਿਆਂ ਲਈ ਵੀ ਇਹ ਸਫਰ ਸੁਖਾਲਾ ਹੋ ਜਾਵੇਗਾ।ਉਹਨਾਂ ਦੱਸਿਆ ਕਿ ਇਸ ਸੜਕ ਨੂੰ ਨਾਬਾਰਡ ਸਕੀਮ ਦੇ ਤਹਿਤ ਚੌੜਾ ਅਤੇ ਨਵਾਂ ਬਣਾਉਣ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਇਸ ਤੇ ਕਰੀਬ 12 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਨੇ ਦੱਸਿਆ ਕਿ ਫਰੀਦਕੋਟ ਵਿਖੇ ਪਿੰਡਾਂ ਦੀਆਂ ਹੋਰ ਵੀ ਸੜਕਾਂ ਨੂੰ ਚੌੜਾ ਅਤੇ ਪੱਕਾ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।ਹਲਕਾ ਨਿਵਾਸੀਆਂ ਦੀ ਮੰਗ ਦੇ ਅਨੁਸਾਰ ਜਿਹੜੀਆਂ ਵੀ ਹੋਰ ਸੜਕਾਂ ਨੂੰ  ਪੱਕਾ ਅਤੇ ਚੌੜਾ ਕਰਨਾ ਹੈ ਸਬੰਧੀ ਕੰਮ ਜਲਦੀ ਸ਼ੁਰੂ ਕੀਤੇ ਜਾਣਗੇ ।

LEAVE A REPLY

Please enter your comment!
Please enter your name here