Home Uncategorized ਸ਼ਹੀਦ ਗੁਰਵੀਰ ਸਿੰਘ ਦਾ ਸੈਨਿਕ ਸਨਮਾਨ ਨਾਲ ਕੀਤਾ ਸਸਕਾਰ

ਸ਼ਹੀਦ ਗੁਰਵੀਰ ਸਿੰਘ ਦਾ ਸੈਨਿਕ ਸਨਮਾਨ ਨਾਲ ਕੀਤਾ ਸਸਕਾਰ

17
0


ਦਿੜਬਾ(ਲਿਕੇਸ ਸ਼ਰਮਾ – ਅਨਿੱਲ ਕੁਮਾਰ)ਦੇਸ਼ ਦੀਆਂ ਸਰਹੱਦ ਦੀ ਰਾਖੀ ਕਰ ਰਹੇ ਪੰਜਾਬ ਦੇ ਫ਼ੌਜੀ ਜਵਾਨ ਗੁਰਵੀਰ ਸਿੰਘ ਦੀ ਡਿਊਟੀ ’ਤੇ ਹੋਈ ਮੌਤ ਉਤੇ ਸਾਰਾ ਇਲਾਕਾ ਸੋਗ ਵਿਚ ਡੁੱਬਿਆ ਹੋਇਆ ਹੈ। ਉਸ ਦੇ ਪਿੰਡ ਖਡਿਆਲ ਵਿਖੇ ਪ੍ਰਸ਼ਾਸਨ ਦੀ ਨਿਗਰਾਨੀ ’ਚ ਸੈਨਿਕਾਂ ਦਾ ਇਕ ਟੁਕੜੀ ਸਲਾਮੀ ਦੇ ਕੇ ਅੰਤਿਮ ਸੰਸਕਾਰ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਤੇ ਹਲਕਾ ਵਿਧਾਇਕ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੀ ਤਰਫ਼ੋਂ ਉਨ੍ਹਾਂ ਦੇ ਓਐੱਸਡੀ ਤਪਿੰਦਰ ਸਿੰਘ ਸੋਹੀ ਨੇ ਸ਼ਹੀਦ ਗੁਰਵੀਰ ਸਿੰਘ ਨੂੰ ਪੁਸ਼ਪ ਭੇਟ ਕਰ ਕੇ ਸਲੂਟ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇਸ਼ ਲਈ ਸ਼ਹੀਦ ਹੋਣ ਵਾਲੇ ਹਰ ਪੰਜਾਬੀ ਫ਼ੌਜੀ ਦਾ ਸਤਿਕਾਰ ਤੇ ਸਨਮਾਨ ਕਰਦਾ ਹੈ। ਸ਼ਹੀਦ ਤੋੰ ਬਾਅਦ ਉਸ ਦਾ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਆਪਣੇ ਸਿਰ ਉਠਾਉਂਦੀ ਹੈ। ਜ਼ਿਕਰਯੋਗ ਹੈ ਕਿ ਪਿੰਡ ਖਡਿਆਲ ਦਾ ਜੰਮਪਲ ਹੌਲਦਾਰ ਗੁਰਵੀਰ ਸਿੰਘ ਜੋ ਛੁੱਟੀ ਕੱਟ ਕੇ 7 ਅਗਸਤ ਨੂੰ ਡਿਊਟੀ ’ਤੇ ਜਲਪਾਈਗੁੜੀ ਵਿਚ ਪਰਤਿਆ ਸੀ ਜਿਸ ਦੀ ਪੋਸਟਿੰਗ ਸਿੱਕਮ ਵਿਚ ਸੀ। ਗੁਰਵੀਰ ਸਿੰਘ ਦੀ ਡਿਊਟੀ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਫ਼ੌਜੀ ਜਵਾਨ ਗੁਰਵੀਰ ਸਿੰਘ ਆਪਣੇ ਪਿੱਛੇ 17 ਸਾਲ ਦਾ ਬੇਟਾ 15 ਸਾਲ ਦੀ ਬੇਟੀ ਪਤਨੀ ਤੇ ਮਾਂ ਪਿਓ ਨੂੰ ਛੱਡ ਗਿਆ ਹੈ। ਉਨ੍ਹਾਂ ਦੀ ਪਤਨੀ ਰਾਜਿੰਦਰ ਕੌਰ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਵੀ ਬਹੁਤੀ ਠੀਕ ਨਹੀਂ ਹੌਲਦਾਰ ਗੁਰਵੀਰ ਸਿੰਘ ਇਕੱਲਾ ਹੀ ਕਮਾਉਣ ਵਾਲਾ ਸੀ। ਉਸ ਪਤੀ ਬਹੁਤ ਹੀ ਨੇਕ ਸੁਭਾਅ ਦੇ ਸਨ ਪਿੰਡ ਦੇ ਵਿਚ ਪਰਿਵਾਰ ’ਚ ਬਹੁਤ ਪਿਆਰ ਨਾਲ ਰਹਿੰਦੇ ਸਨ। 45 ਦਿਨ ਦੀ ਛੁੱਟੀ ਦੌਰਾਨ ਸਾਰਿਆਂ ਨਾਲ ਹੱਸਦੇ ਖੇਡਦੇ ਰਹੇ। ਜਦੋਂ ਇੱਥੋਂ ਵਾਪਸ ਗਏ ਤਾਂ ਸਾਨੂੰ ਇਸ ਮੰਦਭਾਗੀ ਖ਼ਬਰ ਦਾ ਸਾਹਮਣਾ ਕਰਨਾ ਪਿਆ ਉਨ੍ਹਾਂ ਦੱਸਿਆ ਕਿ ਉਸ ਪਤੀ ਸਾਡੇ ਦੋਵੇਂ ਬੱਚਿਆਂ ਨੂੰ ਪੜ੍ਹਾ ਕੇ ਵੱਡੇ ਅਫ਼ਸਰ ਬਣਾਉਣਾ ਚਾਹੁੰਦੇ ਸਨ। ਲੜਕੇ ਨੂੰ ਉਹ ਆਈਪੀਐੱਸ ਬਣਨ ਦਾ ਸੁਪਨਾ ਲੈ ਕੇ ਆਪਣੇ ਨਾਲ ਹੀ ਚਲੇ ਗਏ ਉਨ੍ਹਾਂ ਕਿਹਾ ਕਿ ਉਸ ਦੇ ਪਤੀ ਦੇਸ਼ ਦੀ ਸੇਵਾ ਕਰਦੇ ਹੋਏ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋਏ ਹਨ ਤੇ ਉਹ ਖ਼ੁਦ ਉਨ੍ਹਾਂ ਦੇ ਹਰ ਸੁਪਨੇ ਨੂੰ ਪੂਰਾ ਕਰਾਂਗੀ।