Home Political ਸੁੱਚਾ ਸਿੰਘ ਲੰਗਾਹ ਦੇ ਮੁੰਡੇ ਕੋਲੋਂ ਨਸ਼ੇ ਦੀ ਬਰਾਮਦਗੀ ਹੋਣ ’ਤੇ ਟਿਪਣੀ...

ਸੁੱਚਾ ਸਿੰਘ ਲੰਗਾਹ ਦੇ ਮੁੰਡੇ ਕੋਲੋਂ ਨਸ਼ੇ ਦੀ ਬਰਾਮਦਗੀ ਹੋਣ ’ਤੇ ਟਿਪਣੀ ਕਰਦਿਆਂ ਜੌੜਾਮਾਜਰਾ ਨੇ ਕਿਹਾ- ਨਸ਼ੇ ਰਾਹੀਂ ਜ਼ਿੰਦਗੀ ਬਰਬਾਦ ਕਰਨ ਵਾਲਿਆਂ ਤੋਂ ਲੋਕ ਦੂਰ ਰਹਿਣ

42
0


ਚੰਡੀਗੜ੍ਹ(ਰਾਜੇਸ ਜੈਨ-ਰਾਜਨ ਜੈਨ)ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਮੁੰਡੇ ਤੋ ਨਸ਼ੇ ਦੀ ਬਰਾਮਦਗੀ ਹੋਣ ’ਤੇ ਟਿਪਣੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਡਰੱਗ ਮਾਫੀਆ ਨੂੰ ਕੁੱਝ ਅਖੌਤੀ ਅਕਾਲੀ ਆਗੂਆਂ ਨੇ ਸਰਪ੍ਰਸਤੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਨੇਤਾ ਦਾ ਮੁੰਡਾ ਚਿੱਟਾ ਵੇਚਦਾ ਫੜਿ੍ਹਆ ਗਿਆ ਹੈ।ਜੌੜਾਮਾਜਰਾ ਨੇ ਇਕ ਬਿਆਨ ਵਿਚ ਕਿਹਾ ਕਿ ਹਿਮਾਚਲ ਪੁਲਿਸ ਨੇ ਪ੍ਰਕਾਸ਼ ਸਿੰਘ ਲੰਗਾਹ ਅਤੇ ਉਸਦੇ ਦੋਸਤਾਂ ਕੋਲੋਂ 42 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਕਾਸ਼ ਸਿੰਘ ਲੰਗਾਹ ਨੂੰ ਨਸ਼ਾ ਵੇਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਉਸ ਨੂੰ 3 ਮਈ 2021 ਨੂੰ ਵੀ ਪੰਜਾਬ ਪੁਲਿਸ ਨੇ ਡਰੱਗ ਕੇਸ ਵਿਚ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਸ਼ਿਮਲਾ ਪੁਲਿਸ ਨੂੰ ਅਪੀਲ ਕੀਤੀ ਕਿ ਇਨ੍ਹਾਂ ਨਸ਼ਾ ਤਸਕਰਾਂ ’ਤੇ ਸਖ਼ਤ ਕਾਰਵਾਈ ਕਰੇ ਅਤੇ ਸਜ਼ਾ ਯਕੀਨੀ ਬਣਾਈ ਜਾਵੇ। ਜੌੜਾਮਾਜਰਾ ਨੇ ਪੰਜਾਬ ਦੇ ਲੋਕਾਂ ਨੂੰ ਅਜਿਹੇ ਲੀਡਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ, ਜਿਨ੍ਹਾਂ ਨੇ ਨਸ਼ਿਆਂ ਰਾਹੀਂ ਬਹੁਤ ਸਾਰੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਹਨ।

LEAVE A REPLY

Please enter your comment!
Please enter your name here