ਛੁੱਟੀ ਕੱਟਕੇ ਵਾਪਸ ਮੁੜਿਆਂ ਡਿਊਟੀ ਤੇ ਨਹੀਂ ਪਰਤਿਆ, ਤਿੰਨ ਭੈਣਾਂ ਇਕੱਲਤਾ ਭਰਾ, ਮਾਂ-ਪਿਉ ਦਾ ਰੋ-ਰੋ ਬੁਰਾ ਹਾਲ
ਮੁੱਲਾਂਪੁਰ ਦਾਖਾ, 28 ਮਈ (ਸਤਵਿੰਦਰ ਸਿੰਘ ਗਿੱਲ) – ਸਿਆਣੇ ਆਖਦੇ ਨੇ ਕਲੇਸ਼ ਦਾ ਮੂੰਹ ਸਿਰ ਕਾਲਾ, ਕਾਟੋ ਕਲੇਸ਼ ਉਹ ਵੀ ਘਰੇਲੂ ਹੋਵੇ ਜਿਸ ਨਾਲ ਕੋਈ ਨਾ ਕੋਈ ਮਾੜਾ ਸਿੱਟਾ ਜਰੂਰ ਨਿਕਲਦਾ ਹੈ, ਅਜਿਹੀ ਹੀ ਮਾੜੀ ਘਟਨਾਂ ਪਿੰਡ ਭਨੋਹੜ ਦੇ ਪਰਿਵਾਰ ਨਾਲ ਵਾਪਰੀ ਹੈ। ਜਿਨ੍ਹਾਂ ਦਾ ਨੌਜਵਾਨ ਪੁੱਤਰ ਫੌਜ ਵਿੱਚੋਂ ਛੁੱਟੀ ਕੱਟਣ ਲਈ ਪਿੰਡ ਆਇਆ ਸੀ, ਪਰਿਵਾਰਕ ਝਮੇਲੇ ਕਰਕੇ ਉਹ ਐਨਾ ਝਲੀਲ ਹੋਇਆ ਉਹ ਛੁੱਟੀ ਕੱਟ ਕੇ ਮੁੜ ਫੌਜ ਵਿੱਚ ਨਹੀਂ ਪਰਤਿਆ ਜਿਸ ਨਾਲ ਜਿੱਥੇ ਬੁੱਢੇ ਮਾਂ-ਬਾਪ ਪ੍ਰੇਸ਼ਾਨ ਹਨ ਉੱਥੇ ਹੀ ਫੌਜ ਦੇ ਉੱਚ ਅਫਸਰ ਵੀ ਸੰਸੋਪੰਜ ਹਨ ਕਿ ਆਖਰ ਫੌਜ ਦਾ ਜਵਾਨ ਗਿਆ ਤਾਂ ਗਿਆ ਕਿੱਥੇ ਹੈ?
ਨਿਰਮਲ ਸਿੰਘ ਅਤੇ ਚਰਨਜੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਸਪੁੱਤਰ ਬਲਜਿੰਦਰ ਸਿੰਘ ਕਿ 13,5,2023 ਨੂੰ ਘਰ ਤੋਂ ਏਹ ਬੋਲ ਕੇ ਗਿਆ ਸੀ ਕਿ ਮੈਂ ਡਿਊਟੀ ਚਲਿਆ ਹਾਂ, ਜੋ ਕਿ ਉਸਦੀ ਪੋਸਟਿੰਗ ਜੰਮੂ ਵਿੱਚ ਹੈ। ਪਰ ਅੱਜ ਮਿਤੀ 28 ਮਈ 2023 ਹੋ ਗਈਂ ਫੌਜ ਅਫਸਰ ਸਾਹਿਬਾਨਾਂ ਅਨੁਸਾਰ ਉਹ ਡਿਊਟੀ ਤੇ ਨਹੀ ਪਹੁੰਚਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਆਪਣੇ ਪੁੱਤਰ ਦੀ ਭਾਲ ਸ਼ੁਰੂ ਕੀਤੀ, ਸਾਰੇ ਆਪਣੇ ਰਿਸ਼ਤੇਦਾਰਾਂ ਤੇ ਯਾਰਾ ਦੋਸਤਾਂ ਨੂੰ ਪੁੱਛ ਲਿਆ ਉਸਦੀ ਕੋਈ ਵੀ ਉੱਘ-ਸੁੱਘ ਨਹੀਂ ਮਿਲੀ। ਇਸ ਬਾਬਤ ਉਨ੍ਹਾਂ ਥਾਣਾ ਦੀ ਪੁਲਿਸ ਕੋਲ ਰਪਟ ਲਿਖਾਈ ਹੈ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਬਲਜਿੰਦਰ ਸਿੰਘ ਜੋ ਫੌਜ ਵਿੱਚ ਨੌਕਰੀ ਕਰਦਾ ਹੈ, ਉਸਦੀ ਸ਼ਾਦੀ ਮਿਤੀ 19-08-2020 ਨੂੰ ਪਿੰਡ ਨਿਊਆ ਅਮਨਦੀਪ ਕੌਰ ਪੁੱਤਰੀ ਠਾਕੁਰ ਸਿੰਘ ਜਿਲਾ ਫਤਿਹਗੜ੍ਹ ਸਾਹਿਬ ਨਾਲ ਹੋਈ ਸੀ, ਉਸਦੇੇ ਲੜਕੇ ਦਾ ਆਪਣੀ ਘਰਵਾਲੀ ਨਾਲ ਅਕਸਰ ਝਗੜਾ ਰਹਿੰਦਾ ਸੀ। ਜਿਸ ਝਗੜੇ ਸਬੰਧੀ ਰਿਪੋਰਟ ਉਸਦੇ ਲੜਕੇ ਯੂਨਿਟ (ਆਰਮੀ) ਵਿੱਚ ਵੀ ਪਹੁੰਚੀ ਹੋਈ, ਹੈ। ਉਸਦੇ ਲੜਕੇ ਦੇ ਅਫਸਰਾਂ ਨੇ ਉਸਨੂੰ ਝਗੜਾ ਨਿਬੇੜਨ ਲਈ 10 ਦਿਨ ਦੀ ਛੁੱਟੀ ਭੇਜਿਆ ਸੀ, ਉਸਦਾ ਲੜਕਾ 12 ਅਪ੍ਰੈਲ 2023 ਨੂੰ ਛੁੱਟੀ ਆਇਆ ਸੀ ਅਤੇ ਮਿਤੀ 14-04-2023 ਨੂੰ ਆਪਣੇ ਸੋਹਰੇ ਘਰ ਚਲਾ ਗਿਆ, ਘਰ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੀ ਪਤਨੀ ਅਮਨਦੀਪ ਕੌਰ ਨੂੰ ਨਾਲ ਲੈ ਕੇ ਅਵਾਂਗੇ। ਜੋ ਉਸੇ ਦਿਨ ਵਾਪਸ ਸਾਡੇ ਪਾਸ ਆ ਗਿਆ ਸੀ ਅਤੇ ਸਾਨੂੰ ਦੱਸਿਆ ਕਿ ਉਸਦੇ ਸਹੁਰੇ ਪਰਿਵਾਰ ਨੇ ਉਸ ਨਾਲ ਹੱਥੋਪਾਈ ਕੀਤੀ, ਥੱਪੜ ਮਾਰੇ ਅਤੇ ਪੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ, ਜਿਸ ਕਰਕੇ ਉਹ ਬੜੀ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ। ਉਸ ਦੀ ਗੱਲ ਸੁਣ ਕੇ ਉਹ 16 ਅਪਰੈਲ 2023 ਨੂੰ ਨਿਊਆ ਪਿੰਡ ਦੀ ਪੰਚਾਇਤ ਨਾਲ ਰਾਬਤਾ ਕਾਇਮ ਕੀਤਾ ਅਤੇ ਆਪਣੇ ਪਿੰਡ ਦੀ ਪੰਚਾਇਤ ਲੈ ਕੇ ਪਿੰਡ ਨਿਊਆ ਗਏ ਜਿੱਥੇ ਸਾਨੂੰ ਪੰਚਾਇਤ ਜਾਂ ਕਿਸੇ ਹੋਰ ਨੇ ਕੋਈ ਰਾਹ ਸਿਰਾ ਨਹੀ ਵੜਾਇਆ। ਮੇਰੇ ਲੜਕੇ ਦੇ ਘਰਵਾਲੀ ਇਹ ਕਹਿੰਦੀ ਸੀ ਕਿ ਮੈਂ ਨਾ ਹੀ ਪੰਚਾਇਤ ਵਿੱਚ ਆਉਣਾ ਹੈ ਅਤੇ ਨਾ ਹੀ ਕਿਸੇ ਦੀ ਗੱਲ ਸੁਣਨੀ ਹੈ।ਉਸ ਤੋਂ ਬਾਅਦ ਮੇਰੇ ਲੜਕੇ ਨੇ ਲੁਧਿਆਣਾ ਮਾਨਯੋਗ ਅਦਾਲਤ ਵਿੱਚ ਆਪਣੇ ਘਰਵਾਲੀ ਨੂੰ ਘਰ ਵਸਾਉਣ ਦਾ ਕੇਸ ਕਰ ਦਿੱਤਾ। ਜਿਸ ਤੋਂ ਬਾਅਦ ਮੇਰੇ ਲੜਕੇ ਨੇ 20 ਦਿਨ ਦੀ ਛੁੱਟੀ ਹੋਰ ਵਧਾ ਲਈ ਸੀ ਅਤੇ ਉਸਨੇ 13-05-2023 ਨੂੰ ਵਾਪਸ ਯੂਨਿਟ ਜਾਣਾ ਸੀ ਜਿਸ ਨੂੰ ਮੈਂ ਮਿਤੀ 13-05-2023 ਨੂੰ ਪਿੰਡ ਭਨੋਹੜ ਦੇ ਰਾਹ ਤੋਂ ਲੁਧਿਆਣਾ ਲਈ ਆਟੋ ਚੜ੍ਹਾ ਦਿੱਤਾ ਸੀ। ਜਿਸ ਤੋਂ ਕਰੀਬ ਇੱਕ ਘੰਟੇ ਬਾਅਦ ਮੈਂ ਆਪਣੇ ਲੜਕੇ ਨੂੰ ਫੋਨ ਲਾਇਆ ਤਾਂ ਉਸਦਾ ਮੋਬਾਇਲ 98727-31664, 95923- 61134 ਬੰਦ ਆ ਰਹੇ ਸਨ। ਉਸ ਤੋਂ ਬਾਅਦ ਹੁਣ ਤੱਕ ਸਾਡਾ ਉਸਦੇ ਲੜਕੇ ਬਲਜਿੰਦਰ ਸਿੰਘ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਜਿਸ ਸਬੰਧੀ ਅਸੀਂ ਉਸਦੀ ਯੂਨਿਟ ਦੇ ਅਫਸਰਾਂ ਨਾਲ ਵੀ ਗੱਲਬਾਤ ਕੀਤੀ ਹੈ ਜਿੱਥੇ ਪਤਾ ਲੱਗਾ ਕਿ ਉਹ ਡਿਊਟੀ ਤੋਂ ਹਾਜਰ ਨਹੀ ਹੋਇਆ। ਜੇ ਹੁਣ ਤੱਕ ਆਪਣੀ ਡਿਊਟੀ ਤੋਂ ਗੈਰਹਾਜਰ ਚੱਲਿਆ ਆ ਰਿਹਾ ਹੈ। ਸਾਨੂੰ ਮੇਰੇ ਲੜਕੇ ਦੇ ਸੋਹਰੇ ਪਰਿਵਾਰ ਤੋਂ ਸ਼ੱਕ ਹੈ ਕਿ ਉਹਨਾਂ ਨੇ ਮੇਰੇ ਲੜਕੇ ਬਲਜਿੰਦਰ ਸਿੰਘ ਨੂੰ ਕਿਧਰੇ ਖੁਰਦ ਬੁਰਦ ਕਰ ਦਿੱਤਾ ਹੈ। ਅਸੀਂ ਹੁਣ ਤੱਕ ਮੇਰੇ ਲੜਕੇ ਬਲਜਿੰਦਰ ਸਿੰਘ ਦਾ ਉਸਦੇ ਸਹੁਰੇ ਪਿੰਡ ਅਤੇ ਸਾਰੇ ਰਿਸ਼ਤੇਦਾਰਾਂ ਪਾਸ ਭਾਲ ਕਰ ਚੁੱਕੇ ਹਾਂ ਪਰ ਕਿਤੋਂ ਕੋਈ ਸੁਰਾਗ ਨਹੀਂ ਮਿਲਿਆ।