ਜਗਰਾਓਂ, 28 ਅਗਸਤ ( ਰਾਜੇਸ਼ ਜੈਨ, ਭਗਵਾਨ ਭੰਗੂ)-ਬਾਬਾ ਨੰਦ ਸਿੰਘ ਜੀ ਦੇ ਚੱਲ ਰਹੇ ਬਰਸੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ.ਐਚ.ਜੀ.ਅਕੈਡਮੀਂ ਕੋਠੇ ਬੱਗੂ ਜਗਰਾਉਂ ਵਿਖੇ ਬਣੇ ਹੈਲੀਪੈਡ ਉਪਰ ਆਪਣਾ ਹੈਲੀਕਾਪਟਰ ਉਤਾਰਿਆ ਤਾਂ ਉਤਰਦਿਆਂ ਹੀ ਉਹਨਾਂ ਆਪਣੀ ਪੁਰਾਣੀ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ.ਪੀ.ਪੀ.)ਵੇਲੇ ਦੇ ਪੁਰਾਣੇ ਸਾਥੀ ਅਤੇ ਜਗਰਾਉਂ ਦੇ ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਨੂੰ ਪਛਾਣ ਲਿਆ ਅਤੇ ਉਹਨਾਂ ਉਚੀ ਅਵਾਜ਼ ਵਿੱਚ ਕਾਲੇ ਦਾ ਨਾਮ ਲੈ ਕੇ ਕਿਹਾ ਕਿ ‘ਹਾਂ ਜੀ, ਕੁਲਵਿੰਦਰ ਸਿੰਘ ਕਾਲਾ ਜੀ ਤੁਹਾਡਾ ਕੀ ਹਾਲ ਹੈ’ ਤਾਂ ਇਹ ਗੱਲ ਸੁਣਦਿਆਂ ਹੀ ਉਥੇ ਮੌਜੂਦ ਵਿਧਾਇਕ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਹੱਕੇ-ਬੱਕੇ ਰਹਿ ਗਏ, ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਅਹੁਦੇ ਉਪਰ ਬਿਰਾਜ਼ਮਾਨ ਹੋ ਕੇ ਵੀ ਆਪਣੇ ਪੁਰਾਣੇ ਸਾਥੀਆਂ ਨੂੰ ਨਹੀਂ ਭੁਲਾਇਆ। ਇਸ ਮੌਕੇ ਕੁਲਵਿੰਦਰ ਸਿੰਘ ਕਾਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਦਰਿਆ ਦਿਲੀ ਉਪਰ ਧੰਨਵਾਦ ਕਰਦਿਆਂ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਜੋ ਇਨਸਾਨ ਮੁੱਖ ਮੰਤਰੀ ਦੇ ਵਾਹਦ ਅਹੁਦੇ ਉਪਰ ਪਹੁੰਚਕੇ ਵੀ ਆਪਣੇ ਪੁਰਾਣੇ ਸਾਥੀਆਂ ਨਹੀਂ ਭੁੱਲਿਆ ਤਾਂ ਉਹ ਪੰਜਾਬ ਵਾਸੀਆਂ ਦੀਆਂ ਦੁੱਖ-ਤਕਲੀਫ਼ਾਂ ਨੂੰ ਕਿਵੇਂ ਭੁੱਲ ਸਕਦਾ ਹੈ, ਲੋਕਾਂ ਅੰਦਰ ਹੁਣ ਪੰਜਾਬ ਦੇ ਭਲੇ ਦੀ ਆਸ ਬੱਝ ਗਈ।