Home Protest ਨਸ਼ਿਆ ਖਿਲਾਫ਼ ਹੱਲਾ ਬੋਲ ਮੁਹਿੰਮ ਲਈ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ

ਨਸ਼ਿਆ ਖਿਲਾਫ਼ ਹੱਲਾ ਬੋਲ ਮੁਹਿੰਮ ਲਈ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ

43
0

ਜਗਰਾਓਂ, 28 ਅਗਸਤ ( ਰੋਹਿਤ ਗੋਇਲ, ਅਸ਼ਵਨੀ)-ਇਲਾਕੇ ਦੀਆਂ ਵਖ ਵਖ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਸਥਾਨਕ ਸ਼ਹੀਦ ਨਛੱਤਰ ਸਿੰਘ ਯਾਦਗਾਰ ਹਾਲ ਵਿਖੇ ਹੋਈ। ਪੰਜਾਬ ਭਰ ਚ ਨਸ਼ਿਆਂ ਦੇ ਮਾਰੂ ਹੱਲੇ ਨਾਲ ਮੋਤ ਦੇ ਮੁੰਹ ਜਾ ਰਹੀ ਜਵਾਨੀ ਨੂੰ ਬਚਾਉਣ ਦੇ ਸਵਾਲ ਤੇ ਖੁਲ ਕੇ ਵਿਚਾਰ ਚਰਚਾ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਮੀਟਿੰਗ ਵਿੱਚ ਨਸ਼ਿਆਂ ਦੇ ਕਾਰਣਾਂ ਅਤੇ ਹੱਲ ਬਾਰੇ ਸਭਨਾਂ ਆਗੂਆਂ ਨੇ ਖੁਲ ਕੇ ਵਿਚਰ ਚਰਚਾ ਚ ਭਾਗ ਲਿਆ। ਮੀਟਿੰਗ ਨੇ ਸਿੰਥੈਟਿਕ ਨਸ਼ਿਆਂ ਦੇ ਫੈਲ ਰਹੇ ਤੇ ਹਰ ਰੋਜ ਸਿਵਿਆਂ ਨੂੰ ਜਾ ਰਹੀ ਜਵਾਨੀ ਦੀਆਂ ਮੋਤਾਂ ਲਈ ਕੁਲ ਮਿਲਾਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਸਮੇਤ ਨਸ਼ਾ ਤਸਕਰਾਂ ਦੇ ਨਾਪਾਕ ਗਠਜੋੜ ਨੂੰ ਜਿੰਮੇਵਾਰ ਠਹਿਰਾਇਆ। ਮੀਟਿੰਗ ਨੇ ਇਸ ਗੱਠਜੋੜ ਖਿਲਾਫ ਤਕੜੀ ਜਨਤਕ ਲਾਮਬੰਦੀ ਖੜੀ ਕਰਨ ਤੇ ਜੋਰ ਦਿੱਤਾ। ਉਨਾਂ ਕਿਹਾ ਕਿ ਹਕੂਮਤਾਂ ਨਸ਼ਿਆਂ ਨੂੰ ਰੋਕਣ ਦੀ ਥਾਂ ਜਵਾਨੀ ਦਾ ਕਣ ਮਾਰਨ ਦੇ ਰਾਹ ਤੁਰੀ ਹੋਈ ਹੈ। ਪੰਜਾਬ ਦੀ ਜਵਾਨੀ ਦੇ ਬਾਗੀ ਰੌਂਅ ਨੂੰ ਮਾਰ ਕੇ ਲੁਟੇਰੀਆਂ ਹਕੂਮਤਾਂ ਅਪਣੇ ਰਾਜਭਾਗ ਦੀ ਉਮਰ ਲੰਮੀ ਕਰਨਾ ਚਾਹੁੰਦੀ ਹੈ। ਇਸ ਸਮੇ ਵਿਸ਼ਾਲ ਜਨਤਕ ਆਧਾਰ ਵਾਲਾ ਨਸ਼ਾ ਵਿਰੋਧੀ ਸਾਂਝਾ ਫਰੰਟ ਬਨਾਉਣ ਦੀ ਲੋੜ ਤੇ ਸਰਵਸੰਮਤੀ ਬਣੀ। ਹੋਰ ਜਨਤਕ ਜਮਹੂਰੀ ਜਥੇਬੰਲੀਆਂਨੂੰ ਇਸ ਫਰੰਟ ਚ ਸ਼ਾਮਲ ਕਰਨ ਲਈ ਅਗਲੀ ਮੀਟਿੰਗ 3 ਸਿਤੰਬਰ ਨੂੰ ਸਵੇਰੇ ਗਿਆਰਾਂ ਵਜੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਜਗਰਾਂਓ ਵਿਖੇ ਦੁਆਰਾ ਰਖੀ ਗਈ ਹੈ।ਮੀਟਿੰਗ ਵਿਚ ਹਰਦੇਵ ਸਿੰਘ ਸੰਧੂ, ਬਲਰਾਜ ਸਿੰਘ ਕੋਟੳਮਰਾ, ਤਰਲੋਚਨ ਸਿੰਘ ਝੋਰੜਾਂ ,ਜਸਦੇਵ ਸਿੰਘ ਲਲਤੋਂ, ਪ੍ਰੀਤਮ ਸਿੰਘ ਸਿਧਵੰਬੇਟ, ਹੁਕਮਰਾਜ ਦੇਹੜਕਾ,ਮਦਨ ਸਿੰਘ, ਕੁਲਵੰਤ ਸਿੰਘ ਸਹੋਤਾ,ਜਗਦੀਸ਼ ਸਿੰਘ ਕਾਉਂਕੇ, ਜਗਸੀਰ ਸਿੰਘ ਢੁਡੀਕੇ ਹਾਜਰ ਸਨ।

LEAVE A REPLY

Please enter your comment!
Please enter your name here