Home Sports ਸਿਮਰਨਜੀਤ ਕੌਰ ਧੰਜਲ ਬਣੀ ਸਬ-ਜੂਨੀਅਰ ਬਾਕਸਿੰਗ ਪੰਜਾਬ ਚੈਂਪੀਅਨ

ਸਿਮਰਨਜੀਤ ਕੌਰ ਧੰਜਲ ਬਣੀ ਸਬ-ਜੂਨੀਅਰ ਬਾਕਸਿੰਗ ਪੰਜਾਬ ਚੈਂਪੀਅਨ

47
0


ਹਠੂਰ, 9 ਮਈ-( ਕੌਸ਼ਲ ਮੱਲ੍ਹਾ )-ਫਾਜ਼ਿਲਕਾ ਦੇ ਪਿੰਡ ਘੱਲੂ ਵਿਖੇ 05 ਮਈ ਤੋਂ ਲੈ ਕੇ 07 ਮਈ ਤੱਕ ਹੋਈ ਸਬ-ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਵਿਚ ਪਿੰਡ ਚਕਰ ਦੀ 5 ਜੈਬ ਬਾਕਸਿੰਗ ਅਕੈਡਮੀ ਦੀਆ ਦੋ ਮੁੱਕੇਬਾਜ਼ ਲੜਕੀਆਂ ਨੇ ਭਾਗ ਲਿਆ ਅਤੇ ਦੋਵਾਂ ਨੇ ਹੀ ਤਗ਼ਮੇ ਜਿੱਤੇ।ਇਸ ਸਬੰਧੀ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਅਕੈਡਮੀ ਦੇ ਪ੍ਰਬੰਧਕ ਜਸਕਿਰਨਪੀ੍ਰਤ ਸਿੰਘ ਜਿਮੀ ਨੇ ਦੱਸਿਆ ਕਿ ਅਕੈਡਮੀ ਵੱਲੋਂ ਖੇਡੀਆਂ ਲੜਕੀਆਂ ਵਿੱਚ 52 ਕਿਲੋਗ੍ਰਾਮ ਵਰਗ ਭਾਰ ਵਿੱਚ ਸਿਮਰਨਜੀਤ ਕੌਰ ਧੰਜਲ ਨੇ ਸੋਨੇ ਦਾ ਤਗਮਾ ਅਤੇ 54 ਕਿਲੋਗ੍ਰਾਮ ਵਰਗ ਭਾਰ ਵਿੱਚ ਸਵਰੀਤ ਕੌਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਨ੍ਹਾ ਖਿਡਾਰਨਾ ਦਾ ਅੱਜ ਆਪਣੀ ਜਨਮ ਭੂੰਮੀ ਪਿੰਡ ਚਕਰ ਵਾਪਸ ਪਰਤਣ ਤੇ ਗ੍ਰਾਮ ਪੰਚਾਇਤ ਚਕਰ,ਪਿੰਡ ਦੇ ਮੋਹਤਵਰਾਂ ਅਤੇ ਪਰਵਾਸੀ ਪੰਜਾਬੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਡਾ. ਨਾਜ਼ਰ ਸਿੰਘ ਨਿਊਜ਼ੀਲੈਂਡ ਨੇ ਸਿਮਰਨਜੀਤ ਕੌਰ ਨੂੰ ਦਸ ਹਜ਼ਾਰ ਰੁਪਏ ਦਾ ਨਕਦ ਇਨਾਮ ਦੇਣ ਦੇ ਨਾਲ ਨਾਲ ਕਾਫੀ ਮਾਤਰਾ ਵਿੱਚ ਖੁਰਾਕ ਵੀ ਇਨਾਮ ਵਜੋਂ ਦਿੱਤੀ ਅਤੇ ਅਕੈਡਮੀ ਵੱਲੋਂ ਵੀ ਦੋਵੇਂ ਮੁੱਕੇਬਾਜ਼ਾਂ ਦਾ ਮੁੱਕੇਬਾਜ਼ੀ ਦੇ ਸਾਮਾਨ ਨਾਲ ਸਨਮਾਨ ਕੀਤਾ ਗਿਆ।ਇਸ ਮੌਕੇ ਡਾ. ਨਾਜ਼ਰ ਸਿੰਘ ਨੇ ਪੰਤਾਲੀ ਸਾਲ ਪਹਿਲਾਂ ਪਿੰਡ ਵਿੱਚ ਬੋਰੀ ਅਤੇ ਭਾਰ ਚੁੱਕਣ ਦੀ ਕੀਤੀ ਕਸਰਤ, ਖਾਧੀ ਖੁਰਾਕ ਅਤੇ ਖੇਡੇ ਮੁਕਾਬਲਿਆਂ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆਂ ਬੱਚਿਆਂ ਨੂੰ ਵੱਧ ਤੋਂ ਵੱਧ ਖੁਰਾਕ ਖਾਣ ਅਤੇ ਕਸਰਤ ਕਰਨ ਲਈ ਪ੍ਰੇਰਿਆ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬੂਟਾ ਸਿੰਘ ਹੰਸਰਾ ਨੇ ਵੀ ਬੱਚਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਲਈ ਪ੍ਰੇਰਿਆ। ਸ਼ਬਦ ਅਦਬ ਸਾਹਿਤ ਸਭਾ ਦੇ ਪ੍ਰਧਾਨ ਰਛਪਾਲ ਸਿੰਘ ਸਿੱਧੂ ਨੇ ਅਕੈਡਮੀ ਵੱਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਪਹੁੰਚੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਅੰਤ ਵਿਚ ਅਕੈਡਮੀ ਦੀ ਇਸ ਪ੍ਰਾਪਤੀ ‘ਤੇ 5ਜੈਬ ਫਾਊਂਡੇਸ਼ਨ ਦੇ ਫਾਊਂਡਰ ਜਗਦੀਪ ਸਿੰਘ ਘੁੰਮਣ, ਅਮਰੀਕਾ ਤੋਂ ਰੁਪਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ ਗਿੱਲ, ਗੁਰਜੰਟ ਸਿੰਘ ਸੰਧੂ, ਕੁਲਦੀਪ ਸਿੰਘ ਜੈਦ ਤੋਂ ਇਲਾਵਾ ਮਨਿੰਦਰ ਸਿੰਘ ਮਨੀ ਕੈਨੇਡਾ ਅਤੇ ਦਰਸ਼ਨ ਸੰਘ ਸਿੱਧੂ ਆਸਟਰੇਲੀਆ ਨੇ ਦੋਵਾਂ ਖਿਡਾਰਣਾਂ ਅਤੇ ਉਨ੍ਹਾਂ ਦੇ ਕੋਚ ਰਵੀਨਾ ਸਹੋਤਾ ਨੂੰ ਵਿਸ਼ੇਸ਼ ਤੌਰ ‘ਤੇ ਮੁਬਾਰਕਵਾਦ ਭੇਜੀ। ਇਸ ਮੌਕੇ ਸਾਬਕਾ ਪੰਚ ਰੂਪ ਸਿੰਘ ਸਿੱਧੂ, ਖੇਤੀਬਾੜੀ ਸੁਸਾਇਟੀ ਦੇ ਮੈਂਬਰ ਬਲਵੀਰ ਸਿੰਘ ਕਿੰਗਰਾ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਰਮਜੀਤ ਸਿੰਘ ਕਰਮਾ, ਪ੍ਰਿੰ. ਬਲਵੰਤ ਸਿੰਘ ਸੰਧੂ, ਜਸਕਿਰਨਪ੍ਰੀਤ ਸਿੰਘ ਜਿਮੀ, ਕੋਚ ਕਰਨਦੀਪ ਸਿੰਘ,ਕੋਚ ਜਗਜੀਤ ਸਿੰਘ ਮੱਲ੍ਹਾ,ਪਿਸਤੀ ਸਿੰਘ,ਸੁਖਪ੍ਰੀਤ ਸਿੰਘ,ਗੋਗੀ ਚਕਰ,ਬਾਕਸਿੰਗ ਕੋਚ ਰਵੀਨਾ ਸਹੋਤਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here