Home ਧਾਰਮਿਕ ਜਾਹੋ ਜਲਾਲ ਨਾਲ ਭਰਪੂਰ ਨਗਰ ਕੀਰਤਨ ਦਾ ਥਾਂ ਥਾਂ ਭਰਵਾਂ ਸਵਾਗਤ

ਜਾਹੋ ਜਲਾਲ ਨਾਲ ਭਰਪੂਰ ਨਗਰ ਕੀਰਤਨ ਦਾ ਥਾਂ ਥਾਂ ਭਰਵਾਂ ਸਵਾਗਤ

77
0

ਜਗਰਾਉਂ , 5 ਨਵੰਬਰ(ਪ੍ਰਤਾਪ ਸਿੰਘ, ਵਿਕਾਸ ਮਠਾੜੂ ): ਰਾਏ ਭੋਇ ਦੀ ਤਲਵੰਡੀ ਨੂੰ ਭਾਗਾਂ ਵਾਲੀ ਬਣਾਉਣ ਵਾਲੇ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿਚ ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਿੰਘ ਸਭਾ ਤਹਿਸੀਲ ਰੋਡ ਤੋਂ ਇਕ ਵਿਸ਼ਾਲ ਨਗਰ ਕੀਰਤਨ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਚ ਸ਼ਹਿਰ ਦੀ ਹਰ ਧਰਮ ਦੇ ਲੋਕਾਂ ਸਿਰਕਤ ਕੀਤੀ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਵੱਲੋਂ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਕਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਜਗਤ ਜੋਤਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸੀਸ ਤੇ ਲੈ ਕੇ ਚੱਲ ਰਹੇ ਸਨ, ਪਿੱਛੇ ਗੁਰੂ ਸਾਹਿਬ ਤੇ ਹੋ ਰਹੀ ਫੁੱਲਾਂ ਦੀ ਵਰਖਾ ਇਤਰ ਗੁਲੇਲ ਦਾ ਛਿੜਕਾਅ ਤੇ ਬੈਂਡ ਵਾਜਿਆਂ ਦੀਆਂ ਧਾਰਮਿਕ ਮਨਮੋਹਕ ਧੁਨਾਂ ਦੇ ਇਸ ਅਲੌਕਿਕ ਨਜ਼ਾਰੇ ਨੂੰ ਸੈਂਕੜੇ ਕੈਮਰਿਆਂ ਨੇ ਕੈਦ ਕੀਤਾ। ਨਗਰ ਕੀਰਤਨ ਸਰਪ੍ਰਸਤੀ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਕਰੀਬ 11 ਵਜੇ ਅਰੰਭ ਹੋਇਆ। ਸਭ ਤੋਂ ਅੱਗੇ ਸਕੂਲੀ ਬੱਚੇ ਆਪਣੇ ਯੂਨੀਫਾਰਮਾਂ ਵਿੱਚ ਮਾਰਚ ਪਾਸਟ ਕਰਦੇ ਸੋਹਣੇ ਫੱਬ ਰਹੇ ਸਨ ।ਗੱਤਕਾ ਪਾਰਟੀ ਦੇ ਨੌਜਵਾਨ ਆਪਣੇ ਹੈਰਤਅੰਗੇਜ਼ ਕਰਤੱਬਾਂ ਨਾਲ ਸੰਗਤਾਂ ਨੂੰ ਅਚੰਭਤ ਕਰ ਰਹੇ ਸਨ। ਬੈਂਡ ਵਾਜਿਆਂ ਵਾਲੇ ਆਪਣੀਆਂ ਮਨਮੋਹਕ ਧੁਨਾਂ ਨਾਲ ਫ਼ਿਜ਼ਾ ਨੂੰ ਧਾਰਮਿਕ ਰੰਗਤ ਦੇ ਰਹੇ ਸਨ। ਟਰਾਲੀਆਂ ਤੇ ਆਟੋਆਂ  ਤੇ ਸਵਾਰ ਅੱਧੀ ਦਰਜਨ ਤੋਂ ਵਧੇਰੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੀਆਂ ਬੀਬੀਆਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਣਗਾਨ ਕਰ ਕੇ  ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਨਾਲ ਆਪਣੀਆਂ ਝੋਲੀਆਂ ਭਰ ਰਹੀਆਂ ਸਨ। ਰਸਤੇ ਵਿਚ ਸੰਗਤਾਂ ਵੱਲੋਂ ਥਾਂ ਥਾਂ ਤੇ ਵੱਖ ਵੱਖ ਪਦਾਰਥਾਂ ਦੇ ਲੰਗਰ ਲਾਏ ਹੋਏ ਸਨ ਤੇ ਭਾਈ ਗੁਰਚਰਨ ਸਿੰਘ ਗਰੇਵਾਲ ਉਨ੍ਹਾਂ ਨੂੰ ਸਿਰੋਪਾਓ ਦੀਆਂ ਬਖ਼ਸ਼ਿਸ਼ਾਂ ਕਰ ਰਹੇ ਸਨ ।ਨਗਰ ਕੀਰਤਨ ਦੇ ਤੁਸੀਂ ਡਿਸਿਪਲਨ ਬਣਾਈ ਰੱਖਣ ਲਈ ਭਾਈ ਗਰੇਵਾਲ, ਮੈਂਬਰਾਂ ਨੂੰ ਹਦਾਇਤਾਂ ਦੇ ਰਹੇ ਸਨ । ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਇਸ਼ਟਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਪ੍ਰਦੀਪ ਸਿੰਘ ਨਾਗੀ, ਅਵਤਾਰ ਸਿੰਘ ਮਿਗਲਾਣੀ ,ਇਸ਼ਪ੍ਰੀਤ ਸਿੰਘ, ਚਰਨਜੀਤ ਸਿੰਘ ਚੀਨੂੰ ਆਦਿ ਲਗਾਤਾਰ ਨੱਠ ਭੱਜ ਕਰਦੇ ਰਹੇ। ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬਲਵੀਰ  ਸਿੰਘ ਬੀਰਾ ਅਤੇ ਗੁਰਜੀਤ ਸਿੰਘ ਕੈਲਪੁਰ ਨੇ ਜਿੱਥੇ ਗੁਰੂ ਸਾਹਿਬ ਦਾ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ, ਉਥੇ ਸੰਗਤਾਂ ਵਾਸਤੇ ਵੀ ਵੱਡੇ ਪੱਧਰ ਤੇ ਲੰਗਰ ਦੇ ਪ੍ਰਬੰਧ ਕੀਤੇ ਹੋਏ ਸਨ। ਗੁਰਦੁਆਰਾ ਮੋਰੀ ਗੇਟ ਅਤੇ ਗੁਰਦੁਆਰਾ ਗੋਬਿੰਦਪੁਰਾ ਮਾਈ ਦਾ ਗੁਰਦੁਆਰਾ ਵਿਖੇ ਨਗਰ ਕੀਰਤਨ ਪਹੁੰਚਣ ਤੇ ਪ੍ਰਬੰਧਕਾਂ ਨੇ ਗੁਰੂ ਸਾਹਿਬ ਦੁਸ਼ਾਲੇ ਭੇਟ ਕੀਤੇ। ਗੁਰੂ ਦੇ ਸਤਿਕਾਰ ਬਣਾਈ ਰੱਖਣ ਲਈ ਗੁਰਮਤ ਨਾਮ ਸੇਵਾ ਸੁਸਾਇਟੀ ਦੇ ਮੈਂਬਰ ਨੇ ਡਿਊਟੀ ਬਾਖੂਬੀ ਨਿਭਾਈ। ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਲੇ ਸਾਬਕਾ ਵਿਧਾਇਕ ਐੱਸ ਆਰ ਕਲੇਰ ,ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ  ਦੀਪਇੰਦਰ ਸਿੰਘ ਭੰਡਾਰੀ ,ਅਵਤਾਰ  ਸਿੰਘਮੁਿਗਲਾਣੀ ,ਜਨਪ੍ਰੀਤ ਸਿੰਘ ,ਜਸਪ੍ਰੀਤ ਸਿੰਘ ,ਗੁਰਦੀਪ ਸਿੰਘ ਦੁਆ, ਚਰਨਜੀਤ ਸਿੰਘ ,ਅਜੀਤ ਸਿੰਘ ਠੁਕਰਾਲ ,ਸੁਖਵਿੰਦਰ ਸਿੰਘ ਭਸੀਨ ਆਦਿ ਹਾਜ਼ਰ ਸਨ । ਸਮਾਪਤੀ ਉਪਰੰਤ ਗੁਰੂ ਸਾਹਿਬ ਨੂੰ ਸੁਖਆਸਨ ਅਸਥਾਨ ਤਕ ਜੈਕਾਰਿਆਂ ਦੀ ਗੂੰਜ ਵਿਚ ਲਿਜਾਇਆ ਗਿਆ । ਇਸ ਮੌਕੇ ਸੇਵਾ ਤੇ  ਸਹਿਯੋਗ ਕਰਨ ਵਾਲਿਆਂ ਦਾ ਸਨਮਾਨ ਕੀਤਾ ਗਿਆ।

LEAVE A REPLY

Please enter your comment!
Please enter your name here