ਜਗਰਾਉਂ, 5 ਨਵੰਬਰ ( ਹਰਪ੍ਰੀਤ ਸਿੰਘ ਸੱਗੂ)- ਲਾਇਨਜ਼ ਕਲੱਬ ਜਗਰਾਉਂ ਮੇਨ ਵਲੋਂ, ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ 552 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ, ਟੀਮਿੰਗ ਟੋਗੇਦਰ ਪ੍ਰੋਗਰਾਮ ਦੇ ਤਹਿਤ ਜਿਲਾ ਗਵਰਨਰ ਲਾਇਨ ਲਲਿਤ ਬਹਿਲ ਵਲੋਂ ਐਲਾਨੇ ਡਾਇਬਟੀਜ਼ ਮੰਥ ਦੇ ਅਨੁਸਾਰ, ਲਾਇਨ ਹਰਪ੍ਰੀਤ ਸਿੰਘ ਸੱਗੂ ਦੇ ਆਫਿਸ ਵਿਖੇ,ਨਿਊ ਲਾਈਫ ਕੇਅਰ ਲੇਬੋਰਟਰੀ ਦੇ ਸਹਿਯੋਗ ਨਾਲ ਫਰੀ ਸ਼ੂਗਰ ਚੈੱਕ ਅਪ ਅਤੇ ਫ਼ਰੀ ਕੈਲਸ਼ੀਅਮ ਚੈੱਕ ਅੱਪ ਕੈਂਪ ਲਾਇਆ ਗਿਆ। ਇਹ ਸਾਰਾ ਕੈਂਪ ਬਹੁਤ ਹੀ ਯਾਦਗਾਰੀ ਹੀ ਨਿਬੜਿਆ, ਇਸ ਲਈ ਸਮੁੱਚੀ ਲਾਇਨ ਕਲੱਬ ਜਗਰਾਓਂ ਮੇਨ ਦੀ ਟੀਮ ਵਧਾਈ ਦੀ ਪਾਤਰ ਹੈ। ਕਲੱਬ ਪ੍ਰਧਾਨ ਵਲੋਂ ਸਮੇਂ ਸਮੇਂ ਤੇ ਇਸ ਤਰਾ ਦੇ ਹੋਰ ਵੀ ਕੈਂਪ ਲਾਉਣ ਦਾ ਵਾਦਾ ਕੀਤਾ, ਤਾਂ ਜ਼ੋ ਲੋੜਵੰਦ ਮਰੀਜ਼ ਇਨਾ ਕੈਂਪਾਂ ਰਾਹੀਂ ਲਾਭ ਲੇ ਸਕਣ। ਇਸ ਮੌਕੇ ਪ੍ਰਧਾਨ ਐੱਮ.ਜੇ. ਐਫ. ਲਾਇਨ ਸ਼ਰਨਦੀਪ ਸਿੰਘ ਬੈਨੀਪਾਲ, ਸੈਕਟਰੀ ਲਾਇਨ ਪਰਮਿੰਦਰ ਸਿੰਘ, ਕੈਸ਼ੀਅਰ ਲਾਇਨ ਹਰਪ੍ਰੀਤ ਸਿੰਘ ਸੱਗੂ, ਲਾਇਨ ਅਮਰਿੰਦਰ ਸਿੰਘ ਈ.ਓ.,ਐੱਮ.ਜੇ. ਐਫ ਲਾਇਨ ਹਰਮਿੰਦਰ ਸਿੰਘ ਬੋਪਾਰਾਏ, ਲਾਇਨ ਨਿਰਭੈ ਸਿੰਘ ਸਿੱਧੂ, ਲਾਇਨ ਪਰਮਵੀਰ ਸਿੰਘ ਗਿੱਲ, ਲਾਇਨ ਗੁਰਪ੍ਰੀਤ ਸਿੰਘ ਛੀਨਾ, ਮੈਬਰ ਹਾਜਰ ਸਨ । ਬਾਅਦ ਚ ਕਲੱਬ ਵੱਲੋਂ ਲੈਬ ਟੈਕਨੀਸ਼ੀਅਨ ਦਾ ਸਨਮਾਨ ਵੀ ਕੀਤਾ ਗਿਆ।