ਜਗਰਾਉਂ, 5 ਨਵੰਬਰ ( ਵਿਕਾਸ ਮਠਾੜੂ )-ਪਿੰਡ ਚੌਂਕੀਮਾਨ ਵਿਖੇ ਜ਼ੋਨ ਪੱਧਰ ਦੇ ਹੋਏ ਅਥਲੈਟਿਕਸ ਮੁਕਾਬਲਿਆਂ ਵਿਚ ਜੀ.ਐਚ. ਜੀ. ਅਕੈਡਮੀ ਦੇ ਲੜਕਿਆਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਤਗਮੇ ਪ੍ਰਾਪਤ ਕੀਤੇ।ਜਿਸ ਵਿੱਚ ਅੰਡਰ- 14 400 ਮੀਟਰ ਦੌੜ ਵਿੱਚ ਅਭਿਜੀਤ ਸਿੰਘ ਨੇ ਤੀਜਾ ,100 ਮੀਟਰ ਵਿੱਚ ਮਨਜੋਬਨ ਸਿੰਘ ਨੇ ਪਹਿਲਾ ,ਅੰਡਰ 19 ਉੱਚੀ ਛਾਲ ਵਿੱਚ ਅਕਾਸ਼ਦੀਪ ਸਿੰਘ ਨੇ ਦੂਜਾ, 800 ਮੀਟਰ ਰਣਜੋਧ ਸਿੰਘ ਨੇ ਅੰਡਰ-14 ਲੜਕੇ,ਹਰਡਲ ਰੇਸ 80 ਮੀਟਰ ਮਨਜੋਬਨ ਸਿੰਘ ਨੇ ਪਹਿਲਾ ,ਰੀਲੇਅ ਰੇਸ 400 ਦੂਜਾ ਸਥਾਨ ਮਨਜੋਬਨ ਸਿੰਘ, ਅਭਿਜੀਤ ਸਿੰਘ,ਰਾਮਪਾਲ ਸਿੰਘ,ਅਰਸ਼ਦੀਪ ਸਿੰਘ ਨੇ ਪ੍ਰਾਪਤ ਕੀਤਾ।ਅੰਡਰ-17 ਲੜਕੇ ਰੀਲੇਅ ਰੇਸ 400 ਦੂਜਾ ਸਥਾਨ ਸਾਹਿਲਪ੍ਰੀਤ ਸਿੰਘ, ਸੁਖਰਸ਼ਦੀਪ ਸਿੰਘ,ਤਰਨਵੀਰ ਸਿੰਘ, ਸੁਖਮਨਦੀਪ ਸਿੰਘ ਚਾਹਲ,ਅੰਡਰ-19 ਲੜਕੇ
ਹਰਡਲ ਰੇਸ 80 ਮੀਟਰ ਪਹਿਲਾ ਸਥਾਨ ਹਰਕੋਮਲ ਸਿੰਘ ਨੇ,ਜੈਵਲਿਨ ਥਰੋਅ ਪਹਿਲਾ ਸਥਾਨ, ਪ੍ਰਭਜੋਤ ਸਿੰਘ,200 ਮੀਟਰ – ਪਹਿਲਾ ਸਥਾਨ ਅਨਮੋਲ ਸ਼ਰਮਾ, ਤੀਹਰੀ ਛਾਲ ਤੀਜਾ ਸਥਾਨ ਰਣਜੋਧ ਸਿੰਘ,ਰੀਲੇਅ ਦੌੜ 400 ਪਹਿਲਾ ਸਥਾਨ ਅਨਮੋਲ ਸ਼ਰਮਾ,ਕਮਨਪ੍ਰੀਤ ਸਿੰਘ,ਅਰਮਾਨ ਦਾਸ, ਗੁਰਸ਼ਰਨ ਸਿੰਘ,ਅਰਮਾਨਦੀਪ ਸਿੰਘ ਮੱਲ੍ਹੀ 5000 ਮੀਟਰ ਦੌੜ ਵਿੱਚ ਦੂਜਾ ਸਥਾਨ, ਹੈਮਰ ਥਰੋਅ ਤੀਜਾ ਸਥਾਨ ਅਰਮਾਨਦੀਪ ਸਿੰਘ ਮੱਲ੍ਹੀ ਨੇ ਪ੍ਰਾਪਤ ਕੀਤਾ।ਅਖੀਰ ਵਿੱਚ ਜੀ.ਐਚ.ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।ਜੀ.ਐਚ .ਜੀ ਅਕੈਡਮੀ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਨੇ ਵਧਾਈ ਦਿੰਦੇ ਹੋਏ ਇਹ ਵੀ ਕਿਹਾ ਕਿ ਖੇਡਾਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਿੰਦੀਆਂ ਹਨ। ਇਸ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ।
