ਜਗਰਾਉਂ, 19 ਜੁਲਾਈ ( ਮੋਹਿਤ ਜੈਨ )-ਸੀਨੀਅਰ ਕਾਂਗਰਸੀ ਆਗੂ ਦਲਜੀਤ ਸਿੰਘ ਸਹੋਤਾ ਨੂੰ ਯੂਨਾਈਟਿਡ ਕਿੰਗਡਮ ਅਤੇ ਯੂਰਪ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਦਾ ਸੰਯੋਜਕ ਅਤੇ ਗੁਰਮੀਤ ਕੌਰ ਰੰਧਾਵਾ ਨੂੰ ਯੂਨਾਈਟਿਡ ਕਿੰਗਡਮ ਅਤੇ ਯੂਰਪ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਦਾ ਕਨਵੀਨਰ (ਲੇਡੀਜ਼ ਵਿੰਗ) ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਤਰੋਦਾ ਨੇ ਕੀਤੀ ਹੈ। ਇਸ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਪੁਰਸ਼ੋਤਮ ਲਾਲ ਖਲੀਫਾ ਅਤੇ ਸੀਨੀਅਰ ਕਾਂਗਰਸੀ ਆਗੂ ਅਤੇ ਕੌਮੀ ਵੇਟ ਲਿਫਟਰ ਰਾਮਤੀਰਥ ਬੰਟੀ ਬੈਲਜੀਅਮ ਅਤੇ ਸੀਨੀਅਰ ਕਾਂਗਰਸੀ ਆਗੂ ਨਛੱਤਰ ਸਿੰਘ ਕਲਸੀ ਨੇ ਸਹੋਤਾ ਅਤੇ ਸ੍ਰੀਮਤੀ ਰੰਧਾਵਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਚੇਅਰਮੈਨ ਸੈਮ ਪਿਤਰੋਦਾ ਦਾ ਧੰਨਵਾਦ ਕੀਤਾ। ਖਲੀਫਾ ਨੇ ਕਿਹਾ ਕਿ ਦੋਵਾਂ ਸੀਨੀਅਰ ਕਾਂਗਰਸੀ ਆਗੂਆਂ ਦੀ ਇਸ ਨਿਯੁਕਤੀ ਨਾਲ ਯੂਰਪ ਅਤੇ ਯੂਨਾਈਟਿਡ ਕਿੰਗਡਮ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਉਥੋਂ ਦੇ ਭਾਰਤੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ।