–ਮੁਫ਼ਤ ਕਾਨੂੰਨੀ ਸਲਾਹ/ਕਾਨੂੰਨੀ ਸੇਵਾਵਾਂ, ਪੰਜਾਬ ਵਿਕਟਿਮ ਮੁਆਵਜ਼ਾ ਸਕੀਮ, ਨਾਲਸਾ ਦੀ ਮੁਆਵਜ਼ਾ ਸਕੀਮ,ਸਥਾਈ ਲੋਕ ਅਦਾਲਤਾਂ ਆਦਿ ਬਾਰੇ ਫੈਲਾਈ ਜਾਗਰੂਕਤਾ
ਬਾਘਾਪੁਰਾਣਾ (ਮੋਗਾ), 21 ਸਤੰਬਰ: ( ਕੁਲਵਿੰਦਰ ਸਿੰਘ) –
ਨਾਲਸਾ (ਅਸੰਗਠਿਤ ਸੈਕਟਰ ਦੇ ਕਾਮਿਆਂ ਲਈ ਕਾਨੂੰਨੀ ਸੇਵਾਵਾਂ) ਯੋਜਨਾ ਅਤੇ ਸਪੈਸ਼ਲ ਲੀਗਲ ਮੁਹਿੰਮ ਅਧੀਨ ਅਤੇ ”ਅਣਜਾਨਤਾ ਤੋਂ ਕਾਨੂੰਨੀ ਸਸ਼ਕਤੀਕਰਨ-ਲੀਗਲ ਲਿਟਰੇਸੀ ਮਿਸ਼ਨ” ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਅਨਾਜ ਮੰਡੀ ਬਾਘਾਪੁਰਾਣਾ ਵਿੱਖੇ ਲੀਗਲ ਲਿਟਰੇਸੀ ਸੈਮੀਨਾਰ ਆਯੋਜਿਤ ਕੀਤਾ ਗਿਆ।
ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਵੀਂ ਦਿੱਲੀ, ਸ਼੍ਰੀ ਤੇਜਿੰਦਰ ਸਿੰਘ ਢੀਂਡਸਾ ਮਾਣਯੋਗ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ, ਕਾਰਜਕਾਰੀ ਚੈਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸ਼੍ਰੀ ਅਰੁਣ ਗੁਪਤਾ, ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੈਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀਮਤੀ ਮਨਦੀਪ ਪੰਨੂ ਜੀ ਦੀ ਅਗਵਾਈ ਹੇਠ ਅਤੇ ਸ਼੍ਰੀ ਅਮਰੀਸ਼ ਕੁਮਾਰ ਮਾਣਯੋਗ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਜੀ ਦੀ ਰਹਿਨੁਮਾਈ ਹੇਠ ਅੱਜ ਪਲਸਾ ਦੀ ਸਪੈਸ਼ਲ ਮੁਹਿੰਮ ਦੇ ਤਹਿਤ ਅਨਾਜ ਮੰਡੀ ਵਿੱਚ ਨਾਲਸਾ ਤਹਿਤ ਕਾਨੂੰਨੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ”ਅਣਜਾਨਤਾ ਤੋਂ ਕਾਨੂੰਨੀ ਸਸ਼ਕਤੀਕਰਨ-ਲੀਗਲ ਲਿਟਰੇਸੀ ਮਿਸ਼ਨ” ਤਹਿਤ ਸ਼੍ਰੀ ਰਾਜੇਸ਼ ਸ਼ਰਮਾ ਪੈਨਲ ਵਕੀਲ ਵੱਲੋਂ ਰਾਜੀਵ ਸੋਢੀ ਲੇਬਰ ਇੰਸਪੈਕਟਰ ਦੇ ਸਹਿਯੋਗ ਨਾਲ ਇਹ ਕਾਨੂੰਨੀ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਸ਼੍ਰੀ ਰਾਜੇਸ਼ ਸ਼ਰਮਾ ਜੀ ਨੇ ਮੁਫ਼ਤ ਕਾਨੂੰਨੀ ਸਲਾਹ, ਮੁਫ਼ਤ ਕਾਨੂੰਨੀ ਸੇਵਾਵਾਂ, ਪੰਜਾਬ ਵਿਕਟਿਮ ਮੁਆਵਜ਼ਾ ਸਕੀਮ, ਨਾਲਸਾ ਦੀ ਮੁਆਵਜ਼ਾ ਸਕੀਮ, ਸਥਾਈ ਲੋਕ ਅਦਾਲਤ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਲੇਬਰ ਵਰਕਰਾਂ ਨੂੰ ਪੰਜਾਬ ਕਿਰਤ ਭਲਾਈ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਵਜ਼ੀਫਾ ਸਕੀਮ, ਸ਼ਗਨ ਸਕੀਮ, ਐਕਸਗ੍ਰੇਸ਼ੀਆ ਸਕੀਮ, ਕਰਜ਼ਾ ਸਕੀਮਾਂ, ਐਲ.ਟੀ.ਸੀ, ਐਨਕ, ਦੰਦ ਅਤੇ ਸੁਣਨ ਯੰਤਰ ਸਕੀਮ ਆਦਿ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਜਾਂ ਸਲਾਹ ਲਈ ਟੋਲ ਫਰੀ ਨੰਬਰ 1968 ਡਾਇਲ ਕੀਤਾ ਜਾ ਸਕਦਾ ਹੈ।
ਫੋਟੋ ਕੈਪਸ਼ਨ-ਸ਼੍ਰੀ ਰਾਜੇਸ਼ ਸ਼ਰਮਾ ਪੈਨਲ ਵਕੀਲ, ਸ਼੍ਰੀ ਰਾਜੀਵ ਸੋਢੀ ਲੇਬਰ ਇੰਸਪੈਕਟਰ ਲੇਬਰ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ।
