ਅੰਮ੍ਰਿਤਸਰ 25 ਅਪ੍ਰੈਲ (ਰਾਜੇਸ਼ ਜੈਨ) : ਸੂਬੇ ਭਰ ’ਚ ਵਿਕਾਸ ਕਾਰਜ ਤੇਜੀ ਨਾਲ ਚੱਲ ਰਹੇ ਹਨ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਆਪਣੇ ਪਹਿਲੇ ਸਾਲ ਦੇ ਦੌਰਾਨ ਹੀ ਵਿਕਾਸ ਕਾਰਜਾਂ ਦੇ ਕੰਮਾਂ ਦੀ ਝੜ੍ਹੀ ਲਗਾ ਦਿੱਤੀ ਹੈ, ਜਦਕਿ ਪਹਿਲੀਆਂ ਸਰਕਾਰਾਂ ਵਿਕਾਸ ਦੇ ਨਾਂ ਤੇ ਕੋਰਾ ਝੂਠ ਹੀ ਬੋਲਿਆ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਅੱਜ ਅਜਨਾਲਾ ਵਿਖੇ ਨਗਰ ਪੰਚਾਇਤ ਵਲੋਂ ਸ਼ਿਵਪੁਰੀ ਰੋਡ ਅਤੇ ਸਾਈਂ ਮੰਦਰ ਬਾਈ ਪਾਸ ਰੋਡ ਦੇ ਕੰਮ ਦਾ ਉਦਘਾਟਨ ਕਰਦੇ ਸਮੇਂ ਕੀਤਾ।ਉਨਾਂ ਦੱਸਿਆ ਕਿ ਇਨਾਂ ਦੋਹਾਂ ਸੜ੍ਹਕਾਂ ਦੇ ਨਿਰਮਾਣ ਹੋਣ ਨਾਲ ਇਲਾਕਾਵਾਸੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਉਨਾਂ ਕਿਹਾ ਕਿ ਆਉਂਦੇ ਦੋ ਮਹੀਨਿਆਂ ਦੇ ਅੰਦਰ ਅੰਦਰ ਅਜਨਾਲਾ ਸ਼ਹਿਰ ਬਦਲਿਆ ਬਦਲਿਆ ਨਜ਼ਰ ਆਵੇਗਾ।ਕੈਬਨਿਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਅਜਨਾਲੇ ਸ਼ਹਿਰ ਦੇ ਅੰਦਰ ਹੀ ਛੱਪੜਾਂ ਦੀ ਸਫਾਈ, ਪੰਚਾਇਤ ਘਰ ਦੀ ਰਿਪੇਅਰ,ਆਂਗਣਵਾੜੀ ਸੈਂਟਰ ਦਾ ਕੰਮ, ਨਵੀਂ ਲਾਇਬ੍ਰੇਰੀ ਦੀ ਉਸਾਰੀ ਦਾ ਕੰਮ, ਸਟੇਡੀਅਮ ਦਾ ਕੰਮ, ਨਾਜਇਜ ਕਬਜੇ ਹਟਾਏ ਜਾਣਗੇ। ਉਨਾਂ ਦੱਸਿਆ ਕਿ ਅਜਨਾਲਾ ਸ਼ਹਿਰ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਧਾਲੀਵਾਲ ਨੇ ਕਿਹਾ ਕਿ ਸਰਕਾਰ ਜਲਦ ਹੀ ਇਕ ਨਵੀਂ ਪਾਲਿਸੀ ਲਿਆ ਰਹੀ ਹੈ ਜਿਸ ਤਹਿਤ ਮਾਨ ਸਰਕਾਰ ਵਲੋਂ ਸ਼ਾਮਲਾਟ ਥਾਵਾਂ ’ਤੇ ਜਿਨ੍ਹਾਂ ਲੋਕਾਂ ਵਲੋਂ ਪੱਕੇ ਘਰ ਉਸਾਰ ਲਏ ਗਏ ਹਨ ਨੂੰ ਢਾਇਆ ਨਹੀਂ ਜਾਵੇਗਾ ਜਦਕਿ ਉਨਾਂ ਕੋਲੋਂ ਕਲੈਕਟਰ ਰੇਟ ਲੈ ਕੇ ਮਾਲਕੀ ਦੇ ਦਿੱਤੀ ਜਾਵੇਗੀ ਅਤੇ ਖਾਲੀ ਪਏ ਸ਼ਾਮਲਾਟ ਥਾਵਾਂ ਦੇ ਕਬਜਿਆਂ ਨੂੰ ਤੁਰੰਤ ਹਟਾਇਆ ਜਾਵੇਗਾ।
ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿਲੋਂ , ਬਲਦੇਵ ਸਿੰਘ ਬੱਬੂ ਚੇਤਨਪੁਰਾ,ਖੁਸ਼ਪਾਲ ਸਿੰਘ ਧਾਲੀਵਾਲ,ਗੁਰਦੇਵ ਸਿੰਘ ਵਾਰਡ ਇੰਚਾਰਜ,ਗੁਰਨਾਮ ਸ਼ਿਘ,ਨਰਿੰਦਰਪਾਲ ਸਿੰਘ ਢਿਲੋਂ,ਕਾਬਲ ਸਿੰਘ ਸਹੌਰ, ਸੁਖਦਿਆਲ ਸਿੰਘ,ਦਲਬੀਰ ਸਿੰਘ,ਸ਼ਿਵਦੀਪ ਸਿੰਘ ਚਾਹਲ,ਹਰਪ੍ਰੀਤ ਸਿੰਘ ਹੈਪੀ,ਕੌਂਸਲਰ ਬੀਬੀ ਗਿਆਨ ਕੌਰ, ਕੌਂਸਲਰ ਨੰਦ ਲਾਲ ਬਾਊ,ਪ੍ਰਧਾਨ ਦੀਪਕ ਚੇਨਪੁਰੀਆ,ਦਵਿੰਦਰ ਸਿੰਘ ਸੋਨੂੰ,ਵਿੱਕੀ ਕੁਮਾਰ,ਅਮਿਤ ਔਲ,ਗੁਰਜੰਟ ਸਿੰਘ ਸੋਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।