Home Chandigrah ਨਾਂ ਮੈਂ ਕੋਈ ਝੂਠ ਬੋਲਿਆ…?ਰਾਮ ਕਾ ਨਾਮ ਬਦਨਾਮ ਨਾ ਕਰੋ

ਨਾਂ ਮੈਂ ਕੋਈ ਝੂਠ ਬੋਲਿਆ…?
ਰਾਮ ਕਾ ਨਾਮ ਬਦਨਾਮ ਨਾ ਕਰੋ

49
0


ਮਰਿਯਾਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਦੇਸ਼ ਦੇ ਹਰ ਦਿਲ ਦੀ ਧੜਕਣ ਵਿੱਚ ਵੱਸਦੇ ਹਨ ਅਤੇ ਹਮੇਸ਼ਾ ਰਹਿਣਗੇ। ਉਨ੍ਹਾਂ ਦੇ ਆਦਰਸ਼ ਸਾਡੇ ਪ੍ਰੇਰਨਾ ਸਰੋਤ ਹਨ। ਕਈ ਸਾਲਾਂ ਦੀ ਲੰਬੀ ਲੜਾਈ ਤੋਂ ਬਾਅਦ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦੇ ਮੰਦਰ ਦਾ ਨਿਰਮਾਣ ਸ਼ੁਰੂ ਹੋਇਆ ਅਤੇ ਹੁਣ ਇਹ ਲਗਪਗ ਤਿਆਰ ਹੈ। ਜਿਨ੍ਹਾਂ ਦੇ ਪ੍ਰਾਣ ਪ੍ਰਤਿਸ਼ਠਾ ਦੀ ਰਸਮ 22 ਜਨਵਰੀ ਨੂੰ ਬੜੇ ਧੂਮ ਧਾਮ ਨਾਲ ਕੀਤੀ ਜਾ ਰਹੀ ਹੈ। ਜਿਸ ਲਈ ਸਮੁੱਚੇ ਦੇਸ਼ ਵਿਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਬਾਬਰੀ ਮਸਜਿਦ ਤੋਂ ਲੈ ਕੇ ਹੁਣ ਮੰਦਰ ਦੇ ਨਿਰਮਾਣ ਤੱਕ ਦੇ ਸਮੇਂ ਵਿਚ ਸ਼ੁਰੂ ਤੋਂ ਲੈ ਕੇ ਇਸ ਮਾਮਲੇ ਤੇ ਖੂਬ ਰਾਜਨੀਤੀ ਹੁੰਦੀ ਆਈ ਹੈ ਅਤੇ ਹੁਣ ਵੀ ਉਸੇ ਤਰ੍ਹਾਂ ਹੀ ਹੋ ਰਿਹਾ ਹੈ। ਭਗਵਾਨ ਸ਼੍ਰੀ ਰਾਮ ਦੇ ਨਾਮ ’ਤੇ ਖੂਬ ਰਾਜਨੀਤੀ ਕੀਤੀ ਜਾ ਰਹੀ ਹੈ। ਕੁਝ ਸਿਆਸੀ ਪਾਰਟੀਆਂ ਵਲੋਂ ਭਗਵਾਨ ਸ੍ਰੀ ਰਾਮ ਦਾ ਨਾਮ ਨੂੰ ਅੱਗੇ ਰੱਖ ਕੇ ਸਿਆਸੀ ਰੋਟੀਆਂਸੇਕੀਅਆੰ ਗਈਆਂ ਅਤੇ ਹੁਣ ਵੀ ਕੋਸ਼ਿਸ਼ ਜਾਰੀ ਹੈ। ਪਰ ਭਗਵਾਨ ਸ਼੍ਰੀ ਰਾਮ ਦਾ ਨਾਮ ਕਿਸੇ ਰਾਜਨੀਤੀ ਵਿਵਾਦ ਦਾ ਕਾਰਨ ਨਹੀਂ ਬਨਣਾ ਚਾਹੀਦਾ। ਹੁਣ 22 ਜਨਵਰੀ ਨੂੰ ਹੋਣ ਵਾਲੇ ਵਿਸ਼ਾਲ ਪ੍ਰਾਣ ਪ੍ਰਤਿਸ਼ਠਾ ਸਮਾਗਮ ’ਚ ਜਾਣ ਜਾਂ ਨਾ ਜਾਣ ਨੂੰ ਲੈ ਕੇ ਕਾਫੀ ਸਿਆਸਤ ਚੱਲ ਰਹੀ ਹੈ। ਜਦੋਂ ਕਾਂਗਰਸ ਪਾਰਟੀ ਅਤੇ ਉਨ੍ਹਾਂ ਦੀਆਂ ਹੋਰ ਸਹਿਯੋਗੀ ਪਾਰਟੀਆਂ ਨੇ ਇਸ ਸਮਾਗਮ ’ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ।,ਭਾਰਤੀ ਜਨਤਾ ਪਾਰਟੀ ਨੇ ਇਸ ਨੂੰ ਫਿਰ ਸਿਆਸੀ ਮੁੱਦਾ ਬਣਾ ਲਿਆ ਹੈ ਅਤੇ ਸਾਰੀਆਂ ਪਾਰਟੀਆਂ ਵੱਲੋਂ ਸ਼ਮੂਲੀਅਤ ਨਾ ਕਰਨ ਨੂੰ ਭਗਵਾਨ ਰਾਮ ਦਾ ਅਪਮਾਨ ਦਰਸਾਇਆ ਜਾ ਰਿਹਾ ਹੈ ਅਤੇ ਸਾਰਿਆਂ ਦੀ ਸ਼ਰਧਾ ਭਾਵਨਾ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਜਦਕਿ ਭਗਵਾਨ ਸ਼੍ਰੀ ਰਾਮ ਨਾ ਤਾਂ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਹਨ ਅਤੇ ਨਾ ਹੀ ਕਿਸੇ ਧਰਮ ਨਾਲ। ਉਨ੍ਹਾਂ ਨੂੰ ਇਸ ਤਰ੍ਹਾਂ ਕਿਸੇ ਵੀ ਬੰਧਨ ਵਿੱਚ ਬੰਨਿ੍ਹਆ ਨਹੀਂ ਜਾ ਸਕਦਾ। ਉਹ ਸਭ ਦੇ ਸੀ ਅਤੇ ਸਾਰਿਆਂ ਦੇ ਹਨ ਅਤੇ ਰਹਿਣਗੇ। ਜਿੱਥੋਂ ਤੱਕ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਜਾਣ ਅਤੇ ਸ਼ਾਮਲ ਹੋਣ ਦੀ ਗੱਲ ਹੈ, ਇਸ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਕਿਸੇ ਨੂੰ ਰੱਬ ਦੇ ਘਰ ਵਿੱਚ ਜਾਣ ਦਾ ਸੱਦਾ ਨਹੀਂ ਦਿੱਤਾ ਜਾਂਦਾ। ਜਿਸ ਕੋਲ ਸ਼ਰਧਾ ਹੈ ਉਹ ਆਪਣੇ ਆਪ ਹੀ ਭਗਵਾਨ ਦੇ ਚਰਨਾ ਵਿਚ ਚਲਾ ਜਾਂਦਾ ਹੈ। ਉਸ ਲਈ ਕੋਈ ਕਿਸੇ ਦੇ ਨਿੱਜੀ ਬੁਲਾਵੇ ਦੀ ਜਰੂਰਤ ਨਹੀਂ ਹੁੰਦੀ। ਇਹ ਆਮ ਵਿਸਵਾਸ਼ ਹੈ ਕਿ ਕਿਧਰੇ ਵੀ ਭਗਵਾਨ ਦੇ ਦਰ ਜਾਣਾ ਹੈ ਤਾਂ ਜੇਕਰ ਉਸਦਾ ਬੁਲਾਵਾ ਆਏਗਾ ਤਾਂ ਹੀ ਉਥੇ ਜਾਇਆ ਜਾ ਸਕਦਾ ਹੈ। ਬਗੈਰ ਭਗਵਾਨ ਦੇ ਬੁਲਾਵੇ ਤੇ ਕਿਧਰੇ ਵੀ ਦਰਸ਼ਨ ਕਰਨ ਲਈ ਜਾਣਾ ਸੰਭਵ ਨਹੀਂ ਹੈ। ਬਹੁਤ ਸਾਰੇ ਮੌਕੇ ਅਜਿਹੇ ਹੁੰਦੇ ਹਨ ਜਦੋਂ ਬੰਦਾ ਕਿਧਰੇ ਦਰਸ਼ਨਾ ਲਈ ਜਾਾਂਦਾ ਹੈ ਅਤੇ ਅੱਗੇ ਉਸਨੂੰ ਉਸਦੇ ਦਰ ਤੋਂ ਹੀ ਵਾਪਿਸ ਮੁੜਣਾ ਪੈ ਜਾਂਦਾ ਹੈ ਅਤੇ ਦਰਸ਼ਨ ਕਰਨ ਜਾਂ ਨਤਮਸਿਤਕ ਹੋਣ ਦਾ ਸੁਭਾਗ ਵੀ ਪ੍ਰਾਪਤ ਨਹੀਂ ਹੁੰਦਾ। ਇਸ ਲਈ ਜਿਵੇਂ ਕਿਹਾ ਜਾ ਰਿਹਾ ਹੈ ਕਿ ਆਰ.ਐਸ.ਐਸ ਜਾਂ ਭਾਜਪਾ ਕਿਸੇ ਨੂੰ ਪ੍ਰਾਣ ਪ੍ਰਤਿਸ਼ਠਾ ਲਈ ਬੁਲਾਉਣ ਜਾਂ ਸੱਦਾ ਦੇਣ ਦਾ ਅਧਿਕਾਰ ਨਹੀਂ ਹੈ ਕਿਉਂਕਿ ਇਹ ਕਿਸੇ ਰਾਜਨੀਤਿਕ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ। ਮੰਦਿਰ ਕਮੇਟੀ ਵੱਲੋਂ ਤਿਆਰ ਕੀਤੇ ਗਏ ਪ੍ਰੋਗਰਾਮ ਅਨੁਸਾਰ ਇਹ ਕਿਸੇ ਵਿਸ਼ੇਸ਼ ਸਿਆਸੀ ਪਾਰਟੀ ਜਾਂ ਵਿਅਕਤੀ ਲਈ ਸੱਦਾ ਪੱਤਰ ਨਹੀਂ ਹੋਣਾ ਚਾਹੀਦਾ ਸਗੋਂ ਸਮੁੱਚੇ ਦੇਸ ਵਾਸੀਆਂ ਲਈ ਖੁੱਲ੍ਹਾ ਸੱਦਾ ਹੋਣਾ ਚਾਹੀਦਾ ਹੈ। ਇੱਕ ਵੱਡੇ ਸਮਾਗਮ ਲਈ ਜੋ ਉੱਥੇ ਪਹੁੰਚਣਾ ਚਾਹੁੰਦਾ ਹੈ ਉਹ ਖੁਦ ਅਪਣੀ ਸ਼ਰਧਾ ਨਾਲ ਉਤੇ ਜਾਵੇਗਾ ਅਤੇ ਭਗਵਾਨ ਸ੍ਰੀ ਰਾਮ ਉਸਨੂੰ ਬੁਲਾਵਾ ਭੇਜਣਗੇ। ਕੋਈ ਜਾਵੇ ਜਾਂ ਨਾ ਜਾਵੇ ਉਸ ਲਈ ਰਾਜਨੀਤੀ ਮੰਚ ਖੜ੍ਹਾ ਕਰ ਦੇਣਾ ਗਲਤ ਹੈ। ਸਿਆਸੀ ਪਾਰਟੀਆਂ ਇੱਕ ਦੂਜੇ ’ਤੇ ਚਿੱਕੜ ਉਛਾਲ ਰਹੀਆਂ ਹਨ। ਇਕ ਧੜ੍ਹਾ ਸਮਾਗਮ ਵਿਚ ਸ਼ਾਮਲ ਨਾ ਹੋਣ ਵਾਲਿਆਂ ਨੂੰ ਦੋਸ਼ੀ ਠਹਿਰਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਭਗਵਾਨ ਰਾਮ ਦਾ ਅਪਮਾਨ ਕਰ ਰਹੇ ਹਨ। ਇਹ ਕਹਿ ਕੇ ਉਹ ਭਗਵਾਨ ਰਾਮ ਦੇ ਨਾਮ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।, ਪਰ ਫਿਰ ਅਸੀਂ ਇਥੇ ਫਿਰ ਕਹਿਣਾ ਚਾਹਾਂਗੇ ਕਿ ਭਗਵਾਨ ਸ਼੍ਰੀ ਰਾਮ ਤੇ ਸਾਰੇ ਦੇਸ਼ਵਾਸੀਆਂ ਦਾ ਵਿਸ਼ਵਾਸ ਅਤੇ ਸ਼ਰਧਾ ਹੈ। ਉਹ ਮਰਿਯਾਦਾ ਪੁਰਸ਼ੋਤਮ ਸਰਵਉੱਚ ਹਨ। ਇਸ ਲਈ ਉਨ੍ਹਾਂ ਦੇ ਨਾਮ ’ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਵਿਸ਼ਾਲ ਮੰਦਰ ਦਾ ਨਿਰਮਾਣ ਅਤੇ ਉਸ ਵਿੱਚ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਸਾਰੇ ਦੇਸ਼ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਇਸ ਲਈ ਖੁਸ਼ੀ ਨੂੰ ਸਾਂਝਾ ਕਰਨ ਲਈ ਕਿਸੇ ਨੂੰ ਇਸ ਗੱਲ ਤੋਂ ਨਾਰਾਜ਼ ਨਹੀਂ ਹੋਣਾ ਚਾਹੀਦਾ ਕਿ ਉਸਨੂੰ ਸੱਦਾ ਨਹੀਂ ਦਿਤਾ ਗਿਆ ਅਤੇ ਕਿਸੇ ਨੂੰ ਕਿਸੇ ਦੇ ਉਥੇ ਨਾ ਜਾਣ ਤੇ ਇਤਰਾਜ ਨਹੀਂ ਹੋਣਾ ਚਾਹੀਦਾ ਕਿ ਉਹ ਕਿਉਂ ਨਹੀਂ ਆਇਆ ਕਿਉਂਕਿ ਧਰਮ ਹਮੇਸ਼ਾ ਆਸਥਾ ਦਾ ਪ੍ਰਤੀਕ ਹੁੰਦਾ ਹੈ ਅਤੇ ਰਾਜਨੀਤੀ ਤੋਂ ਉੱਪਰ ਹੋਣਾ ਚਾਹੀਦਾ ਹੈ। ਜੇਕਰ ਧਰਮ ਦੇ ਨਾਂ ’ਤੇ ਰਾਜਨੀਤੀ ਹੁੰਦੀ ਹੈ ਤਾਂ ਇਸ ਦਾ ਨੁਕਸਾਨ ਹਮੇਸ਼ਾ ਲਈ ਭੁਗਤਣਾ ਪੈਂਦਾ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here