ਜਗਰਾਓਂ, 25 ਜੁਲਾਈ ( ਰਾਜੇਸ਼ ਜੈਨ, ਜਗਰੂਪ ਸੋਹੀ )-ਪਿਛਲੇ ਕੁਝ ਦਿਨਾਂ ਤੋਂ ਜਗਰਾਉਂ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਬਦਨਾਮ ਕਰਨ ਲਈ ਮਨਘੜੰਤ ਖ਼ਬਰਾਂ ਪ੍ਰਕਾਸ਼ਿਤ ਕਰਕੇ ਬਲੈਕਮੇਲ ਕਰਨ ਵਾਲੇ ਵੰਖ-ਵੱਖ ਪੰਜ ਅਖ਼ਬਾਰਾਂ ਅਤੇ ਦੋ ਵੈਬ ਚੈਨਲਾਂ ਦਾ ਸਮੂਹਿਕ ਤੌਰ ’ਤੇ ਬਾਈਕਾਟ ਕਰਨ ਦਾ ਐਸੋਸੀਏਸ਼ਨ ਵੱਲੋਂ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਫੈਸਲਾ ਜਗਰਾਉਂ ਸਕੂਲਜ਼ ਐਸੋਸੀਏਸ਼ਨ ਦੇ ਪ੍ਰਧਾਨ ਸ਼ਸ਼ੀ ਜੈਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਸਕੂਲ ਨੇ ਉਨ੍ਹਾਂ ਤਿੰਨ ਪੱਤਰਕਾਰਾਂ ਨੂੰ ਇਸ਼ਤਿਹਾਰ ਦੇਣ ਕੀਤਾ ਤਾਂ ਉਸ ਰੰਜਿਸ਼ ਕਾਰਨ ਸਕੂਲਾਂ ਨੂੰ ਨਿਸ਼ਾਨਾ ਬਣਾ ਕੇ ਲਗਾਤਾਰ ਮਨਘੜੰਤ ਖ਼ਬਰਾਂ ਪ੍ਰਕਾਸ਼ਿਤ ਕਰ ਰਹੇ ਹਨ। ਜਿਸ ਕਾਰਨ ਸਕੂਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਸੋਸੀਏਸ਼ਨ ਨੇ ਇਨ੍ਹਾਂ ਵਿਅਕਤੀਆਂ ਵੱਲੋਂ ਸਕੂਲਾਂ ਖ਼ਿਲਾਫ਼ ਫੈਲਾਈਆਂ ਜਾ ਰਹੀਆਂ ਮਨਘੜੰਤ ਖ਼ਬਰਾਂ ਦਾ ਸਖ਼ਤ ਨੋਟਿਸ ਲਿਆ ਹੈ। ਜਿਸ ਤਹਿਤ ਫੈਸਲਾ ਕੀਤਾ ਗਿਆ ਹੈ ਕਿ ਐਸੋਸੀਏਸ਼ਨ ਨਾਲ ਸਬੰਧਤ ਕੋਈ ਵੀ ਸਕੂਲ ਭਵਿੱਖ ਵਿੱਚ ਇਨ੍ਹਾਂ ਤਿੰਨ ਪੱਤਰਕਾਰਾਂ ਨੂੰ ( ਤਿੰਨ ਅਖਬਾਰਾਂ ਅਤੇ ਦੋ ਵੈਬ ਚੈਨਲਾਂ ) ਨੂੰ ਕੋਈ ਵੀ ਖ਼ਬਰ ਜਾਂ ਇਸ਼ਤਿਹਾਰ ਨਹੀਂ ਦੇਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਲੋੜ ਪਈ ਤਾਂ ਜਗਰਾਉਂ ਸਕੂਲ ਐਸੋਸੀਏਸ਼ਨ ਇਸ ਸਬੰਧੀ ਕਾਨੂੰਨੀ ਕਾਰਵਾਈ ਵੀ ਕਰੇਗੀ। ਜਿਕਰਯਯੋਗ ਹੈ ਕਿ ਸਨਮਤੀ ਵਿਮਲ ਜੈਨ ਸਕੂਲ ਖਿਲਾਫ ਜਾਣਬੁੱਝ ਕੇ ਮਨਘੜਤ ਖਬਰਾਂ ਪ੍ਰਕਾਸ਼ਤ ਕਰਨ ਦੇ ਦੋਸ਼ ਜਲੰਧਰ ਤੋਂ ਛਪਦੇ ਇਕ ਅਖਬਾਰ ਸਮੂਹ ਅਤੇ ਚੰਡੀਗੜ੍ਹ ਤੋਂ ਛਪਦੇ ਇਕ ਪੰਜਾਬੀ ਅਖਬਾਰ