Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਅਪਰਾਧੀ ਅਨਸਰਾਂ ਦੀ ਕੋਈ ਪਾਰਟੀ ਜਾਂ ਦੀਨ ਇਮਾਨ...

ਨਾਂ ਮੈਂ ਕੋਈ ਝੂਠ ਬੋਲਿਆ..?
ਅਪਰਾਧੀ ਅਨਸਰਾਂ ਦੀ ਕੋਈ ਪਾਰਟੀ ਜਾਂ ਦੀਨ ਇਮਾਨ ਨਹੀਂ ਹੁੰਦਾ

49
0


ਪੰਜਾਬ ਵਿੱਚ ਇਸ ਸਮੇਂ ਤੇਜਵੀਰ ਦੀ ਹੈਰੋਇਨ ਸਮੇਤ ਗ੍ਰਿਫ਼ਤਾਰੀ ਤੋਂ ਬਾਅਦ ਰਾਜਨੀਤਿਕ ਬਬਾਬਲ ਮੱਚਿਆ ਹੋਇਆ ਹੈ। ਇਸਨੂੰ ਲੈ ਕੇ ਖੂਬ ਰਾਜਨੀਤਿਕ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਤੇਜਵੀਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਨਿਸ਼ਾਨਾਂ ਸਾਧ ਰਹੀ ਹੈ ਅਤੇ ਉਸਦੀਆਂ ਬਿਕਰਮ ਮਜੀਠੀਆ ਨਾਲ ਫੋਟੋਆਂ ਜਨਤਕ ਕਰਕੇ ਉਸਦੇ ਸਿੱਧਏ ਸੰਬੰਧ ਅਕਾਲੀ ਦਲ ਨਾਲ ਜੋੜ ਰਹੀ ਹੈ ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਤੇ ਪਲਟ ਵਾਰ ਕਰਦਿਆਂ ਤੇਜਵੀਰ ਦੀਆਂ ਫੋਟੋਆਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨਾਲ ਤਸਵੀਰਾਂ ਵਾਇਰਲ ਕਰ ਦਿਤੀਆਂ ਹਨ। ਤੇਜਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੀ ਐਸਓਆਈ ( ਆਰਗੇਨਾਈਜ਼ੇਸ਼ਨ ਆਫ਼ ਇੰਡੀਆ ) ਅੰਮ੍ਰਿਤਸਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ। ਉਸਦੇ ਫੜੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਹਨ। ਹੁਣ ਸਵਾਲ ਇਹ ਹੈ ਕਿ ਅਜਿਹੇ ਲੋਕ ਕਦੇ ਵੀ ਸਿਰਫ ਇਕ ਪਾਰਟੀ ’ਤੇ ਨਿਰਭਰ ਰਹਿ ਸਕਦੇ ਹਨ? ਜਿਸ ਦਾ ਜਵਾਬ ਹਰ ਕੋਈ ਨਾਂਹ ਜਵਾਬ ਦੇਵੇਗਾ ਕਿਉਂਕਿ ਜਿਹੜੇ ਲੋਕ ਗਲਤ ਕੰਮ ਕਰਕੇ ਪੈਸਾ ਕਮਾਉਣਾ ਚਾਹੁੰਦੇ ਹਨ ਨਾ ਤਾਂ ਕਿਸੇ ਇੱਕ ਪਾਰਟੀ ਨਾਲ ਸਬੰਧ ਰੱਖਦੇ ਹਨ ਅਤੇ ਨਾ ਹੀ ਉਹਨਾਂ ਦਾ ਕੋਈ ਦੀਨ ਅਮਾਨ ਹੁੰਦਾ ਹੈ, ਉਹ ਸਿਰਫ ਪੈਸੇ ਨੂੰ ਲੋਚਦੇ ਹਨ। ਜਿਸਨੂੰ ਕਮਾਉਣ ਲਈ ਉਹ ਹਰ ਹੀਲਾ ਅਪਨਾਉਂਦੇ ਹਨ। ਇੱਥੇ ਉਦਾਹਰਣ ਕੇਵਲ ਤੇਜਵੀਰ ਦੀ ਹੀ ਨਹੀਂ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਹਨ। ਜਿੱਥੇ ਨਸ਼ਾ ਤਸਕਰਾਂ ਅਤੇ ਹੋਰ ਕਿਸਮ ਦੇ ਅਪਰਾਧੀ ਹਮੇਸ਼ਾ ਸੱਤਾਧਾਰੀ ਪਾਰਟੀ ਦੇ ਨਾਲ ਹੀ ਆ ਖੜੇ ਹੁੰਦੇ ਹਨ। ਭਾਵੇਂ ਸਰਕਾਰ ਕਿਸੇ ਵੀ ਪਾਰਟੀ ਦੀ ਕਿਉਂ ਨਾ ਬਣ ਜਾਵੇ। ਹੁਣ ਜੇਕਰ ਆਮ ਆਦਮੀ ਪਾਰਟੀ ਤੇਜਵੀਰ ਦੀ ਫੋਟੋ ਬਿਕਰਮ ਮਜੀਠੀਆ ਨਾਲ ਸਾਹਮਣੇ ਲਿਆਉਂਦੇ ਹਨ ਤਾਂ ਸਿੱਧੀ ਜਿਹੀ ਗੱਲ ਹੈ ਉਸ ਸਮੇਂ ਅਕਾਲੀ ਦਲ ਦਾ ਬੋਲਬਾਲਾ ਸੀ, ਹੁਣ ਅਕਾਲੀ ਉਸਦੀ ਫੋਟੋ ਆਪ ਨੇਤਾਵਾਂ ਨਾਲ ਪੇਸ਼ ਕਰ ਰਹੇ ਹਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਸ ਲਈ ਅਜਿਹੇ ਲੋਕਾਂ ਨੂੰ ਕਿਸੇ ਇਕ ਪਾਰਟੀ ਦਾ ਆਗੂ ਅਤੇ ਵਫਾਦਾਰ ਕਹਿਣਾ ਗਲਤ ਹੈ। ਅਜਿਹੇ ਲੋਕਾਂ ਦੀ ਮਿਸਾਲ ਤੁਹਾਨੂੰ ਸਾਰੇ ਜ਼ਿਲਿ੍ਹਆਂ ਵਿਚ ਦੇਖਣ ਨੂੰ ਮਿਲਦੀ ਹੈ, ਜਿੱਥੇ ਪੰਜਾਬ ਦੇ ਹਰ ਜ਼ਿਲੇ, ਪਿੰਡ, ਸ਼ਹਿਰ ਵਿਚ ਨਸ਼ਾਖੋਰੀ ਦਾ ਧੰਦਾ ਹੁੰਦਾ ਹੈ ਪਰ ਉਸਦੇ ਵੱਡੇ ਤਸਕਰ ਕਦੇ ਵੀ ਪੁਲਿਸ ਦੇ ਹੱਥ ਨਹੀਂ ਆਉਂਦੇ ਕਿਉਂਕਿ ਅਜਿਹੇ ਲੋਕਾਂ ਦੇ ਪੁਲਿਸ ਵਿਭਾਗ ਅਤੇ ਰਾਜਨੀਤਿਕ ਲੋਕਾਂ ਨਾਲ ਪਹਿਲਾਂ ਹੀ ਚੰਗੇ ਸਬੰਧ ਪੈਦਾ ਕੀਤੇ ਹੁੰਗੇ ਹਨ। ਪੁਲਿਸ ਉਹਨਾਂ ਨੂੰ ਆਪਣੇ ਦਲਾਲ ਅਤੇ ਵਧੀਆ ਸਾਮੀ ਸਮਝਦੀ ਹੈ। ਉਸੇ ਤਰ੍ਹਾਂ ਸਿਆਸੀ ਲੋਕ ਵੀ ਉਹਨਾਂ ਨੂੰ ਆਪਣੀ ਸਾਮੀ ਦੇ ਤੌਰ ਤੇ ਹੀ ਨਾਲ ਲੈ ਕੇ ਚੱਲਦੇ ਹਨ ਕਿਉਂਕਿ ਸਮੇਂ-ਸਮੇਂ ’ਤੇ ਹੋਣ ਵਾਲੀਆਂ ਰਾਜਨੀਤਿਕ ਗਤੀਵਿਧੀਆਂ ਵਿੱਚ ਅਜਿਹੇ ਲੋਕ ਪੈਸਾ ਖਰਚ ਕਰਦੇ ਹਨ ਅਤੇ ਰਾਜਨੀਤਿਕ ਲੋਕ ਉਹਨਾਂ ਨੂੰ ਖਰਚ ਕਰਨ ਲਈ ਕਹਿੰਦੇ ਹਨ। ਇਹੀ ਕਾਰਨ ਹੈ ਕਿ ਸੱਤਾ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਅਜਿਹੇ ਲੋਕਾਂ ਦਾ ਬੋਲਬਾਲਾ ਹਮੇਸ਼ਾ ਬਰਕਰਾ ਰਹਿੰਦਾ ਹੈ। ਇਨ੍ਹਾਂ ਲੋਕਾਂ ਦੀ ਗਿਰਫਤਾਰੀ ਉਸ ਸਮੇਂ ਹੁੰਦੀ ਹੈ ਜਦੋਂ ਇਹ ਪੁਲਿਸ ਅਫਸਰਾਂ ਦੀ ਵਗਾਰ ਭਰਨ ਵਅਤੇ ਰਾਜਨੀਤਿਕ ਲੋਕਾਂ ਤੋਂ ਪਾਸਾ ਵੱਟਣਾ ਸ਼ੁਰੂ ਕਰਦੇ ਹਨ। ਅਜਿਹੇ ਲੋਕ ਸ਼ੁਰੂ ਤੋਂ ਹੀ ਨਸ਼ਾ ਤਸਕਰ ਪੈਦਾ ਨਹੀਂ ਹੁੰਦੇ ਸਗੋਂ ਸਿਸਟਮ ਦੀ ਪੈਦਾਇਸ਼ ਹੁੰਦੇ ਹਨ ਅਤੇ ਸਿਸਟਮ ਹੀ ਇਨ੍ਹਾਂ ਨੂੰ ਮਾਮੂਲੀ ਤੋਂ ਖਾਸ ਬਣਾ ਛੱਡਦਾ ਹੈ। ਪੁਲਿਸ ਪ੍ਰਸ਼ਾਸਨ ਅਤੇ ਰਾਜਨੀਤਿਕ ਲੋਕ ਵਲੋਂ ਹੀ ਪੈਦਾ ਕੀਤੇ ਹੋਏ ਸਮਗਲਰ ਅਤੇ ਵੱਡੇ ਅਪਰਾਧੀ ਛੋਟੇ ਤੋਂ ਵੱਡੇ ਅਫਸਰਸ਼ਾਹੀ ਅਤੇ ਰਾਜਨੀਤਿਕ ਸਰਪ੍ਰਸਤੀ ਨਾਲ ਹੀ ਬਣਦੇ ਹਨ। ਜੇਕਰ ਅਜਿਹੇ ਲੋਕ ਸ਼ੁਰੂ ’ਚ ਹੀ ਫੜੇ ਜਾਣ ਤਾਂ ਉਹ ਅੱਗੇ ਨਹੀਂ ਵਧ ਸਕਦੇ। ਪਰ ਆਮ ਤੌਰ ਤੇ ਅਜਿਹੇ ਲੋਕ ਹਰ ਥਾਂ ਤੇ ਪੁਲਿਸ ਅਧਿਕਾਰੀਆਂ ਅਤੇ ਰਾਜਨੀਤਿਕ ਲੋਕਾਂ ਨਾਲ ਚਾਹ ਦੀ ਚੁਸਕੀ ਸਾਂਝੀ ਕਰਦੇ ਦੇਖੇ ਜਾ ਸਕਦੇ ਹਨ। ਜੇਕਰ ਰਾਜਨੀਤੀ ਸਾਫ ਹੋ ਜਾਵੇ ਅਜਿਹੇ ਲੋਕਾਂ ਨੂੰ ਕਿਧਰੇ ਵੀ ਸੁਰਖਿਆ ਨਹੀਂ ਮਿਲੇਗੀ ਅਤੇ ਹੌਲੀ-ਹੌਲੀ ਨਸ਼ਾ ਆਪਣੇ ਆਪ ਖਤਮ ਹੋ ਜਾਵੇਗਾ ਕਿਉਂਕਿ ਸਿਰਫ ਵੱਡੀਆਂ ਮੱਛੀਆਂ ਹੀ ਸਪਲਾਈ ਕਰਦੀਆਂ ਹਨ ਅਤੇ ਉਪੱਰ ਤੋਂ ਹੇਠਾਂ ਤੱਕ ਸਪਲਾਈ ਲਗਾਤਾਰ ਵਧਦੀ ਰਹਿੰਦੀ ਹੈ ਅਤੇ ਇਹ ਸਾਰੇ ਲੋਕ ਇਕ ਚੇਨ ਵਾਂਗ ਘੁੰਮਦੇ ਹਨ ਅਤੇ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ ਜੁੜੇ ਹੁੰਦੇ ਹਨ। ਇਸ ਲਈ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਦੇ ਖਿਲਾਫ ਰਾਜਨੀਤਿਕ ਲੋਕ ਇਕ ਦੂਸਰੇ ਨੂੰ ਨਿਸ਼ਾਨਾ ਬਣਾ ਕੇ ਜੋ ਬਿਆਨਬਾਜੀ ਕਰਦੇ ਹਨ ਉਹ ਸਿਰਫ ਪਬਲਿਕ ਦੀਆਂ ਅੱਖਾਂ ਵਿਚ ਧੂਲ ਝੋਂਕਣ ਤੋਂ ਸਿਵਾਏ ਕੁਝ ਨਹੀਂ ਹੈ। ਪਬਲਿਕ ਹੈ ਜੋ ਸਭ ਜਾਣਤੀ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here