ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੰ ਅੱਗ ਨਾ ਲਗਾਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਕੀਤੀ ਅਪੀਲ
ਤਰਨ ਤਾਰਨ, 25 ਅਪ੍ਰੈਲ (ਵਿਕਾਸ ਮਠਾੜੂ) : ਜ਼ਿਲਾ ਤਰਨਤਾਰਨ ਦੇ ਮੁੱਖ ਖੇਤਬਾੜੀ ਅਫਸਰ ਡਾ. ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਡਾਕਟਰ ਰੁਲਦਾ ਸਿੰਘ ਦੀ ਅਗਵਾਈ ਹੇਠ ਬਲਾਕ ਤਰਨਤਾਰਨ ਦੇ ਪਿੰਡ ਕੈਰੋਂਵਾਲ ਦੇ ਅਗਾਂਹਵਧੂ ਕਿਸਾਨ ਨਛੱਤਰ ਸਿੰਘ ਦੇ ਖੇਤ ਵਿੱਚ ਆਤਮਾ ਸਕੀਮ ਅਧੀਨ ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਕੀਤੀ ਅਤੇ 22 ਕੁਇੰਟਲ ਝਾੜ ਪ੍ਰਾਪਤ ਕੀਤਾ।ਇਸ ਸਬੰਧੀ ਕਿਸਾਨ ਨਛੱਤਰ ਸਿੰਘ ਵੱਲੋਂ ਵਿਭਾਗ ਦੇ ਅਧਿਕਾਰੀ ਮਨਜਿੰਦਰ ਸਿੰਘ,ਗੁਰਪਾਲ ਸਿੰਘ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਨੇ ਮਲਚਿੰਗ ਵਿਧੀ ਨਾਲ ਡੀ. ਬੀ. ਡਬਲਯੂ. 303 ਕਣਕ ਦੀ ਬਿਜਾਈ ਕੀਤੀ ਅਤੇ 22 ਕੁਇੰਟਲ ਝਾੜ ਪ੍ਰਾਪਤ ਕੀਤਾ।ਉਹਨਾਂ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਝੋਨੇ ਦੇ ਖੜੇ ਪਰਾਲ ਵਿੱਚ 40 ਕਿੱਲੋ ਬੀਜ ਅਤੇ ਇੱਕ ਬੈਗ ਡੀ. ਏ. ਪੀ. ਖਾਦ ਅਤੇ ਇੱਕ ਬੈਗ ਯੂਰੀਆ ਦੇ ਛੱਟੇ ਨਾਲ ਮੁਲਚਿੰਗ ਵਿਧੀ ਦੁਆਰਾ ਕਣਕ ਦੀ ਬਿਜਾਈ ਕੀਤੀ ਗੲ। ਇਸ ਤੋਂ ਬਾਅਦ ਟਰੈਕਟਰ ਦੁਆਰਾ ਖੇਤ ਵਿੱਚ ਦੋ ਵਾਰ ਕਟਰ ਦੀ ਵਰਤੋਂ ਕਰਦਿਆਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਖਿਲਾਰ ਦਿੱਤਾ ਅਤੇ ਖੇਤ ਨੂੰ ਪਾਣੀ ਲਗਾ ਦਿੱਤਾ ਇਹ ਵਿਧੀ ਨੂੰ ਸਰਫੇਸ ਸੀਡਿੰਗ ਵੀ ਕਿਹਾ ਜਾਂਦਾ ਹੈ।
ਉਹਨਾਂ ਦੱਸਿਆ ਕਿ ਇਸ ਤਕਨੀਕ ਨਾਲ ਬੀਜੀ ਕਣਕ ਵਿੱਚ ਕਿਸੇ ਵੀ ਪ੍ਰਕਾਰ ਦਾ ਨਦੀਨ ਨਾਸ਼ਕ ਅਤੇ ਕੀਟ ਨਾਸ਼ਕ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਬੇਮੋਸੇਮੀ ਬਾਰਿਸ਼ ਦੌਰਾਨ ਵੀ ਕਣਕ ਨੂੰ ਕੋਈ ਨੁਕਸਾਨ ਨਹੀਂ ਹੋਇਆ।ਇਸ ਵਿਧੀ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ ਅਤੇ ਵਾਤਾਵਰਨ ਵੀ ਦੂਸ਼ਤ ਨਹੀਂ ਹੁੰਦਾ।ਉਹਨਾਂ ਜ਼ਿਲ੍ਹੇ ਦੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਨੰੁ ਅੱਗ ਨਾਲ ਲਗਾਉਣ ਅਤੇ ਖੇਤੀਬਾੜੀ ਵਿਭਾਗ ਵੱਲੋਂ ਦੱਸੀਆਂ ਜਾ ਰਹੀਆਂ ਆਧੁਨਿਕ ਖੇਤੀ ਤਕਨੀਕਾਂ ਅਪਣਾ ਕੇ ਵਧੀਆ ਝਾੜ ਪ੍ਰਾਪਤ ਕਰਨ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ।