Home ਧਾਰਮਿਕ ਦੀਪ ਸਿੱਧੂ ਮੈਮੋਰੀਅਲ ਟਰੱਸਟ ਵੱਲੋਂ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ

ਦੀਪ ਸਿੱਧੂ ਮੈਮੋਰੀਅਲ ਟਰੱਸਟ ਵੱਲੋਂ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ

46
0

ਚੌਕੀਮਾਨ ਨੇੜੇ ਗੁਰਦੁਆਰਾ ਸਾਹਿਬ ਤੋਂ ਇਲਾਵਾ ਯੂ ਪੀ ਐਸ ਸੀ, ਆਈ ਪੀ ਐਸ, ਆਈ ਏ ਐਸ ਲਈ ਕੋਚਿੰਗ ਸੈਂਟਰ ਖੋਲ੍ਹਣ ਦਾ ਐਲਾਨ

ਜਗਰਾਓਂ, 15 ਫਰਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਜਗਰਾਉਂ ਨੇੜੇ ਚੌਂਕੀਮਾਨ ਵਿਖੇ ਦੀਪ ਸਿੱਧੂ ਮੈਮੋਰੀਅਲ ਟਰੱਸਟ ਵੱਲੋਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਅਤੇ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਪਾਉਣ ਵਾਲੇ ਫਿਲਮ ਅਦਾਕਾਰ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਗਈ।  ਉੱਥੇ ਦੀਪ ਸਿੱਧੂ ਦੇ ਹਜ਼ਾਰਾਂ ਪ੍ਰਸ਼ੰਸਕਾਂ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮੌਕੇ ’ਤੇ ਇਕੱਠੇ ਹੋਏ ਵੱਡੀ ਗਿਣਤੀ ਨੌਜਵਾਨਾਂ ਨੇ ਸਿੱਧੂ ਦੀ ਸੋਚ ’ਤੇ ਪਹਿਰਾ ਦੇਣ ਦਾ ਪ੍ਰਣਾਂ ਲਿਆ। ਇਸ ਮੌਕੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਚੌਕੀਮਾਨ ਨੇੜੇ ਦੀਪ ਸਿੱਧੂ ਮੈਮੋਰੀਅਲ ਟਰੱਸਟ ਵੱਲੋਂ ਲਈ ਗਈ 2 ਏਕੜ ਜ਼ਮੀਨ ਵਿੱਚ ਸਿੰਘ ਸ਼ਹੀਦਾਂ ਦੀ ਯਾਜ ਵਿਚ ਗੁਰਦੁਆਰਾ ਸਾਹਿਬ, ਦੀਪ ਸਿੱਧੂ ਦੀ ਯਾਦ ਵਿਚ ਬਲੱਡ ਬੈਂਕ ਹੈ ਅਤੇ ਕਪੂਰ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੀ ਯਾਦ ਵਿਚ ਯੂ.ਪੀ.ਐਸ.ਸੀ., ਆਈ.ਏ.ਐਸ. ਅਤੇ ਆਈ.ਪੀ.ਐਸ ਅਫ਼ਸਰਾਂ ਦੀ ਪੜ੍ਹਾਈ ਲਈ ਮੁਫ਼ਤ ਕੋਚਿੰਗ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ।  ਜਿਸ ਦਾ ਨੀਂਹ ਪੱਥਰ ਦੀਪ ਸਿੱਧੂ ਦੀ ਮਾਤਾ, ਉਨ੍ਹਾਂ ਦੀ ਪਤਨੀ, ਉਨ੍ਹਾਂ ਦੀ ਬੇਟੀ, ਭਰਾ ਮਨਦੀਪ ਸਿੰਘ ਸਿੱਧੂ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਰੱਖਿਆ। ਇਸ ਮੌਕੇ ਸੰਬੋਧਨ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਜੋ ਹੋ ਰਿਹਾ ਹੈ ਉਹ ਠੀਕ ਨਹੀਂ ਹੈ।  ਪਹਿਲਾਂ ਅਸੀਂ ਦੀਪ ਸਿੱਧੂ ਵਰਗਾ ਹੀਰਾ ਗਵਾਇਆ, ਫਿਰ ਉਸਦੇ ਪੁੱਤਰ ਸਿੱਧੂ ਮੂਸੇਵਾਲਾ ਦਾ ਇੱਕ ਸਾਜ਼ਿਸ਼ ਤਹਿਤ ਬੇਰਹਿਮੀ ਨਾਲ ਕਤਲ ਕੀਤਾ ਗਿਆ। ਇਸੇ ਤਰ੍ਹਾਂ ਹੋਰ ਵੀ ਕਈ ਹੋਨਹਾਰ ਨੌਜਵਾਨ ਸਾਡੇ ਕੋਲੋਂ ਖੋਹ ਲਏ ਗਏ।  ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਜੇ ਤੱਕ ਉਨ੍ਹਾਂ ਦੇ ਪੁੱਤਰ ਦੇ ਅਸਲ ਕਾਤਲਾਂ ਤੱਕ ਨਹੀਂ ਪਹੁੰਚ ਸਕੀ।  ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਲੰਮੇ ਸਮੇਂ ਤੋਂ ਚੱਲੇ ਕਿਸਾਨ ਅੰਦੋਲਨ ਦੀ ਜਿੱਤ ਹਾਸਲ ਕੀਤੀ ਹੈ ਪਰ ਸਾਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਈ ਹੈ ਅਤੇ ਪਤਾ ਨਹੀਂ ਭਵਿੱਖ ਵਿੱਚ ਹੋਰ ਕਿੰਨੀ ਕੁ ਕੀਮਤ ਚੁਕਾਉਣੀ ਪਵੇਗੀ।  ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਸਿਸਟਮ ਨਾਲ ਟਕਰਾਇਆ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ।  ਉਦਾਹਰਣ ਵਜੋਂ ਦੀਪ ਸਿੰਘ ਸਿੱਧੂ ਹੋਵੇ ਜਾਂ ਮੇਰਾ ਬੇਟਾ ਸਿੱਧੂ ਮੂਸੇਵਾਲਾ।  ਸਿਸਟਮ ਨਾਲ ਟਕਰਾਉਣ ਕਾਰਨ ਇਹ ਸਾਰੇ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ਭਾਵੇਂ ਉਹ ਸਾਡੇ ਤੋਂ ਦੂਰ ਹੋ ਗਏ ਹਨ, ਪਰ ਉਨ੍ਹਾਂ ਦੀ ਸੋਚ ਹਰ ਕਿਸੇ ਦੇ ਦਿਲ ਵਿੱਚ ਵਸੀ ਹੋਈ ਹੈ। ਉਨ੍ਹਾਂ ਦੀ ਸੋਚ ਨੂੰ ਕੋਈ ਵੀ ਦਿਲਾਂ ਵਿਚੋਂ ਨਹੀਂ ਕੱਢ ਸਕਦਾ।

LEAVE A REPLY

Please enter your comment!
Please enter your name here